ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਮਜਾਰਾ ਡੀਂਂਗਰੀਆਂ ਸਹਿਕਾਰੀ ਸੁਸਾਇਟੀ ਵਿਚ ਲੱਖਾਂ ਦਾ ਗਬਨ

Posted On December - 4 - 2019

ਪਿੰਡ ਮਜਾਰੀ ਡੀਂਗਰੀਆਂ ਵਿਚ ਸਹਿਕਾਰੀ ਸੁਸਾਇਟੀ ਦੇ ਬਾਹਰ ਰੋਸ ਦਾ ਪ੍ਰਗਟਾਵਾ ਕਰ ਰਹੇ ਖਾਤਾਧਾਰਕ ਕਿਸਾਨ।

ਜੇ ਬੀ ਸੇਖੋਂ
ਗੜ੍ਹਸ਼ੰਕਰ, 3 ਦਸੰਬਰ
ਇਸ ਤਹਿਸੀਲ ਦੇ ਪਿੰਡ ਮਜਾਰਾ ਡੀਂਗਰੀਆਂ ਸਥਿਤ ਦਿ ਮਜਾਰਾ ਡੀਂਗਰੀਆਂ ਕੋਆਪਰੇਟਿਵ ਐਗਰੀਕਲਚਰ ਸੁਸਾਇਟੀ ਵਿਚ ਖਾਤੇਦਾਰ ਕਿਸਾਨ ਕਈ ਮਹੀਨਿਆਂ ਤੋਂ ਆਪਣੇ ਹੀ ਖਾਤਿਆਂ ਵਿਚ ਜਮ੍ਹਾਂ ਰਾਸ਼ੀ ਕਢਵਾਉਣ ਲਈ ਬੈਂਕ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸਹਿਕਾਰੀ ਸਭਾ ਵਿਚ ਲੱਖਾਂ ਦੇ ਗਬਨ ਸਬੰਧੀ ਪਿੰਡ ਵਾਸੀਆਂ ਵਲੋਂ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਅੱਜ ਸੁਸਾਇਟੀ ਦੇ ਖਾਤਾਧਾਰਕ ਕਿਸਾਨਾਂ ਦਾ ਇਕ ਇਕੱਠ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸਾਬਕਾ ਸਰਪੰਚ ਬਖ਼ਤਾਵਰ ਸਿੰਘ ਦੀ ਅਗਵਾਈ ਹੇਠ ਹੋਇਆ ਜਿਸ ਵਿਚ ਖਾਤਾਧਾਰਕ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਅਤੇ ਸਹਿਕਾਰੀ ਸਭਾ ਦੇ ਉੱਚ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਕਰਮਚਾਰੀਆਂ ਵਲੋਂ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ ਸੀ ਜਿਸ ਸਬੰਧੀ ਸ਼ਿਕਾਇਤਾਂ ਕਰਨ ’ਤੇ ਉੱਚ ਅਧਿਕਾਰੀਆਂ ਨੇ ਸੁਸਾਇਟੀ ਦਾ ਸਾਰਾ ਰਿਕਾਰਡ ਆਪਣੇ ਕਬਜ਼ੇ ਵਿਚ ਲੈ ਲਿਆ ਪਰ ਨਾ ਹੀ ਕਾਰਵਾਈ ਹੋਈ ਅਤੇ ਨਾ ਹੀ ਰਿਕਾਰਡ ਵਾਪਿਸ ਕੀਤਾ ਗਿਆ। ਉਨ੍ਹਾਂ ਨੂੰ ਆਪਣੀ ਮਿਹਨਤ ਦੀ ਕਮਾਈ ਖਾਤਿਆਂ ਵਿਚੋਂ ਕਢਵਾਉਣੀ ਵੀ ਮੁਸ਼ਕਲ ਹੋ ਗਈ ਹੈ।
ਖਾਤਾਧਾਰਕ ਕਿਸਾਨਾਂ ਕਸ਼ਮੀਰ ਸਿੰਘ, ਚਰਨਜੀਤ ਸਿੰਘ,ਕੁਲਵੰਤ ਸਿੰਘ,ਮੋਹਨ ਸਿੰਘ, ਮੰਗਤ ਰਾਮ, ਰਾਮ ਮੂਰਤੀ ਆਦਿ ਨੇ ਕਿਹਾ ਕਿ ਉਨ੍ਹਾਂ ਸਮੇਤ ਇਲਾਕੇ ਦੇ ਖਾਤਾਧਾਰਕਾਂ ਦੇ ਲੱਖਾਂ ਰੁਪਏ ਇਸ ਸੁਸਾਇਟੀ ਵਿਚ ਜਮ੍ਹਾਂ ਹਨ ਪਰ ਪਿਛਲੇ ਕਈ ਮਹੀਨਿਆਂ ਤੋਂ ਉਹ ਸੁਸਾਇਟੀ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਦੇ ਜਮ੍ਹਾਂ ਪੈਸੇ ਉਨ੍ਹਾਂ ਨੂੰ ਨਹੀਂ ਮਿਲ ਰਹੇ। ਜੈ ਗੋਪਾਲ ਧੀਮਾਨ ਨੇ ਕਿਹਾ ਕਿ ਸੁਸਾਇਟੀ ਦਾ ਕਦੇ ਵੀ ਨਿਯਮਾਂ ਅਨੁਸਾਰ ਆਡਿਟ ਨਹੀਂ ਹੋਇਆ ਜਿਸ ਕਰਕੇ ਇਹ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਈਆਂ ਹਨ। ਉਨ੍ਹਾਂ ਕਿਹਾ ਸੁਸਾਇਟੀ ਦੇ ਸਕੱਤਰ ਕਿਸਾਨਾਂ ਦੇ ਨਾਮ ਗਲਤ ਇੰਦਰਾਜ ਕਰਕੇ ਕਰਜ਼ ਚੁੱਕ ਲੈਂਦੇ ਹਨ ਅਤੇ ਇਸ ਰਾਸ਼ੀ ਦੀ ਖੁਦ ਵਰਤੋਂ ਕਰਕੇ ਸਬੰਧਤ ਕਿਸਾਨ ਨੂੰ ਸਰਕਾਰ ਵਲੋਂ ਕਰਜ਼ ਮੁਆਫ਼ੀ ਕਰ ਦੇਣ ਦਾ ਲਾਰਾ ਲਾ ਦਿੱਤਾ ਜਾਂਦਾ ਹੈ। ਕੁਝ ਮਹੀਨੇ ਪਹਿਲਾਂ ਪਿੰਡ ਪੱਖੋਵਾਲ ਦੀ ਕਿਸਾਨ ਸੁਸਾਇਟੀ ਵਿਚ ਗਲਤ ਇੰਦਰਾਜ ਕਰਕੇ ਸਕੱਤਰ ਵਲੋਂ ਕਿਸਾਨਾਂ ਦੇ ਖਾਤਿਆਂ ਵਿਚੋਂ ਸਰਕਾਰੀ ਕਰਜ਼ ਦੇ ਪੈਸੇ ਵਸੂਲ ਲਏ ਗਏ ਸਨ ਅਤੇ ਅਜੇ ਤੱਕ ਵੀ ਕਿਸਾਨਾਂ ਦੇ ਸਿਰ ਇਹ ਕਰਜ਼ ਰਾਸ਼ੀ ਚੜ੍ਹੀ ਹੋਈ ਹੈ । ਇਸ ਬਾਰੇ ਵੀ ਸੁਸਾਇਟੀ ਦੇ ਉੱਚ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਐਸਡੀਐਮ ਹਰਬੰਸ ਸਿੰਘ ਨੇ ਕਿਹਾ ਕਿ ਉਹ ਇਸ ਬਾਰੇ ਪਤਾ ਕਰਨਗੇ ਅਤੇ ਖਾਤਾਧਾਰਕ ਕਿਸਾਨਾਂ ਦੀ ਮੁਸ਼ਕਲ ਹੱਲ ਕੀਤੀ ਜਾਵੇਗੀ।


Comments Off on ਮਜਾਰਾ ਡੀਂਂਗਰੀਆਂ ਸਹਿਕਾਰੀ ਸੁਸਾਇਟੀ ਵਿਚ ਲੱਖਾਂ ਦਾ ਗਬਨ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.