ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਬੈਡਮਿੰਟਨ: ਸੌਰਭ ਦੀ ਸਈਦ ਮੋਦੀ ਟੂਰਨਾਮੈਂਟ ਦੇ ਫਾਈਨਲ ’ਚ ਹਾਰ

Posted On December - 2 - 2019

ਲਖਨਊ, 1 ਦਸੰਬਰ
ਭਾਰਤੀ ਸ਼ਟਲਰ ਸੌਰਭ ਵਰਮਾ ਨੂੰ ਅੱਜ ਇੱਥੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਹਾਰ ਕੇ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਵਿੱਚ ਦੂਜੇ ਸਥਾਨ ਨਾਲ ਸਬਰ ਕਰਨਾ ਪਿਆ।
ਉਸ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਚੀਨੀ ਤਾਇਪੈ ਦੇ ਵਾਂਗ ਜ਼ੁ ਵੇਈ ਨੇ ਸਿੱਧੇ ਸੈੱਟਾਂ ਵਿੱਚ ਹਰਾਇਆ। ਇਸ ਸਾਲ ਹੈਦਰਾਬਾਦ ਅਤੇ ਵੀਅਤਨਾਮ ਵਿੱਚ ਦੋ ਬੀਡਬਲਯੂਐੱਫ ਸੁਪਰ-100 ਖ਼ਿਤਾਬ ਜਿੱਤਣ ਵਾਲੇ 26 ਸਾਲ ਦੇ ਭਾਰਤੀ ਖਿਡਾਰੀ ਨੂੰ ਇੱਥੇ ਆਪਣੇ ਪਹਿਲੇ ਸਈਦ ਮੋਦੀ ਟੂਰਨਾਮੈਂਟ ਵਿੱਚ 48 ਮਿੰਟ ਤੱਕ ਚੱਲੇ ਫਾਈਨਲ ਵਿੱਚ ਦੁਨੀਆਂ ਦੇ 22ਵੇਂ ਨੰਬਰ ਦੇ ਜ਼ੁ ਵੇਈ ਤੋਂ 15-21, 17-21 ਨਾਲ ਹਾਰ ਝੱਲਣੀ ਪਈ। ਇਸ ਮੈਚ ਤੋਂ ਪਹਿਲਾਂ ਸੌਰਭ ਦਾ ਇਸ ਖਿਡਾਰੀ ਖ਼ਿਲਾਫ਼ ਰਿਕਾਰਡ 1-1 ਨਾਲ ਬਰਾਬਰੀ ਦਾ ਸੀ, ਉਹ ਇਸ ਸਾਲ ਮਾਰਚ ਵਿੱਚ ਟੋਂਗ ਯੁਨ ਕੇਈ ਕੱਪ ਵਿੱਚ ਜ਼ੁ ਵੇਈ ਤੋਂ ਕਰੀਬੀ ਮੁਕਾਬਲੇ ਵਿੱਚ ਹਾਰਿਆ ਸੀ। ਸੌਰਭ ਨੇ ਸੈਮੀਫਾਈਨਲ ਵਿੱਚ ਕੋਰੀਆ ਦੇ ਹੀਓ ਕਵਾਂਗ ਨੂੰ ਹਰਾਇਆ ਸੀ। -ਪੀਟੀਆਈ


Comments Off on ਬੈਡਮਿੰਟਨ: ਸੌਰਭ ਦੀ ਸਈਦ ਮੋਦੀ ਟੂਰਨਾਮੈਂਟ ਦੇ ਫਾਈਨਲ ’ਚ ਹਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.