ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਬਿਜਲੀ ਕਾਮਿਆਂ ਵੱਲੋਂ ਦੂਜੇ ਦਿਨ ਵੀ ਪਾਵਰਕੌਮ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ

Posted On December - 4 - 2019

ਗੜ੍ਹਦੀਵਾਲਾ ਵਿੱਚ ਪਾਵਰਕੌਮ ਮੈਨੇਜਮੈਂਟ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਕਾਮੇ। -ਫੋਟੋ:ਪੰਜਾਬੀ ਟ੍ਰਿਬਿਊਨ

ਪੱਤਰ ਪ੍ਰੇਰਕ
ਗੁਰਦਾਸਪੁਰ, 3 ਦਸੰਬਰ
ਤਨਖਾਹਾਂ ਨਾ ਮਿਲਣ ਕਾਰਨ ਰੋਹ ’ਚ ਆਏ ਬਿਜਲੀ ਕਾਮਿਆਂ ਵੱਲੋਂ ਅੱਜ ਦੂਸਰੇ ਦਿਨ ਵੀ ਸਮੁੱਚੇ ਪੰਜਾਬ ਵਿਚ ਉਪ ਮੰਡਲ ਪੱਧਰ ਉੱਤੇ ਦਿੱਤੇ ਧਰਨਿਆਂ ਤਹਿਤ ਗੁਰਦਾਸਪੁਰ ਮੰਡਲ ਦਫ਼ਤਰ ਅਤੇ ਸਰਕਲ ਦਫ਼ਤਰ ਵੱਲੋਂ ਸਾਂਝੇ ਤੌਰ ਉੱਤੇ ਪਾਵਰਕੌਮ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਨੇ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਾਰਨ ਅਤਿ ਦੀ ਮਹਿੰਗਾਈ ਦੌਰਾਨ ਮੁਲਾਜ਼ਮ ਭਾਰੀ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹਨ। ਬੁਲਾਰਿਆਂ ਤਨਖਾਹਾਂ ਜਲਦ ਰਿਲੀਜ਼ ਨਾ ਕਰਨ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦੁਹਰਾਈ ਹੈ। ਇਸ ਮੌਕੇ ਵਿਕਾਸ ਦੇ ਨਾਂ ਉੱਤੇ ਵਸੂਲਿਆ ਜਾ ਰਿਹਾ ਟੈਕਸ ਦਾ ਵੀ ਬੰਦ ਕਰਨ ਦੀ ਮੰਗ ਕੀਤੀ ਗਈ। ਰਾਕੇਸ਼ ਠਾਕੁਰ, ਚੰਦਰ ਸ਼ੇਖਰ, ਸ਼ੈਲੇਂਦਰ ਭਾਸਕਰ, ਗਜਿੰਦਰ ਕੁਮਾਰ, ਰਾਕੇਸ਼ ਠਾਕੁਰ, ਦਲੀਪ ਕੁਮਾਰ, ਗੁਰਜੀਤ ਸਿੰਘ ਘੁੰਮਣ, ਨੀਰਜ਼ ਕੁਮਾਰੀ, ਨੀਲਮ ਰਾਣੀ, ਸਰਬਜੀਤ ਕੌਰ, ਕੁਲਜੀਤ ਕੌਰ, ਕੰਵਲਜੀਤ ਕੌਰ ਆਦਿ ਨੇ ਸੰਬੋਧਨ ਕੀਤਾ।
ਜਲੰਧਰ (ਪਾਲ ਸਿੰਘ ਨੌਲੀ)ਸਬ ਡਿਵੀਜ਼ਨ ਮਹਿਤਪੁਰ ਵਿਚ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਚੰਦੀ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਨਵੰਬਰ ਮਹੀਨੇ ਦੀ ਤਨਖਾਹ ਨਾ ਦੇਣ ਕਾਰਨ ਗੇਟ ਰੈਲੀ ਕੀਤੀ। ਇਸੇ ਦੌਰਾਨ ਬਿਜਲੀ ਦਫਤਰ ਦਾ ਕੰਮਕਾਜ ਵੀ ਪ੍ਰਭਾਵਿਤ ਹੋਇਆ। ਇਸ ਮੌਕੇ ਯੂਨੀਅਨ ਆਗੂਆਂ ਨੇ ਪਾਵਰਕੌਮ ਮੈਨੇਜਮੈਂਟ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਜੇਕਰ ਤਨਖਾਹ ਤੁਰੰਤ ਰਿਲੀਜ਼ ਨਹੀਂ ਕੀਤੀ ਜਾਂਦੀ ਤਾਂ ਸੰਘਰਸ਼ ਰੈਲੀ ਅਗਲੇ ਦਿਨਾਂ ਵਿਚ ਵੀ ਜਾਰੀ ਰੱਖਣਗੇ ਅਤੇ ਆਉਣ ਵਾਲੇ ਸਮੇਂ ਵਿਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜੇਈ ਕੁਲਬੀਰ ਸਿੰਘ, ਸਾਬਕਾ ਜੇਈ ਬੂਟਾ ਸਿੰਘ, ਪਰਸਨ ਸਿੰਘ, ਨਿਰਮਲ ਕਿਸ਼ੋਰ, ਜੋਗਿੰਦਰ ਸਿੰਘ, ਸ਼ਿਵ ਲਾਲ, ਅਮਰਜੀਤ ਸਿੰਘ, ਰਾਮ ਕੁਮਾਰ ਅਤੇ ਹੋਰ ਮੁਲਾਜ਼ਮਾਂ ਨੇ ਨਾਅਰੇਬਾਜ਼ੀ ਵੀ ਕੀਤੀ।

ਭਾਂਡੇ ਖੜਕਾ ਕੇ ਅਰਥੀ ਫੂਕ ਰੈਲੀਆਂ 5 ਤੇ 6 ਨੂੰ ਕੱਢੀਆਂ ਜਾਣਗੀਆਂ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ (ਪ.ਸ.ਸ.ਫ) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਅਤੇ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਜ਼ੁਬਾਨੀ ਰੋਕ ਲਗਾਉਣ ਦੇ ਵਿਰੋਧ ’ਚ 5 ਤੇ 6 ਦਸੰਬਰ ਨੂੰ ਭਾਂਡੇ ਖੜਕਾ ਕੇ ਅਰਥੀ ਫੂਕ ਰੈਲੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਵਲੋਂ ਖਜ਼ਾਨਾ ਖਾਲੀ ਦਾ ਰਾਗ ਅਲਾਪਿਆ ਜਾ ਰਿਹਾ ਹੈ ਅਤੇ ਇਸ ਲਈ ਸਮੱਚੀ ਮੁਲਾਜ਼ਮ ਜਮਾਤ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਦੋਂਕਿ ਸਿਆਸਤਦਾਨਾਂ ਵਲੋਂ ਖਜ਼ਾਨੇ ਦੇ ਪੈਸੇ ਨੂੰ ਉਡਾਇਆ ਜਾ ਰਿਹਾ ਹੈ।


Comments Off on ਬਿਜਲੀ ਕਾਮਿਆਂ ਵੱਲੋਂ ਦੂਜੇ ਦਿਨ ਵੀ ਪਾਵਰਕੌਮ ਮੈਨੇਜਮੈਂਟ ਖਿਲਾਫ਼ ਰੋਸ ਪ੍ਰਦਰਸ਼ਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.