ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਫੜ੍ਹੀਆਂ ਨੇ ਚੌੜਾ ਬਾਜ਼ਾਰ ਕੀਤਾ ‘ਤੰਗ’

Posted On December - 2 - 2019

ਸਤਵਿੰਦਰ ਬਸਰਾ
ਲੁਧਿਆਣਾ, 1 ਦਸੰਬਰ

ਲੁਧਿਆਣਾ ਦੇ ਚੌੜਾ ਬਾਜ਼ਾਰ ਵਿੱਚ ਐਤਵਾਰ ਨੂੰ ਲੋਕਾਂ ਦੀ ਭੀੜ।-ਫੋਟੋਆਂ: ਹਿਮਾਂਸ਼ੂ ਮਹਾਜਨ

ਹੌਜਰੀ ਦੇ ਸਮਾਨ ਲਈ ਦੇਸ਼ ਦੇ ਮੋਹਰੀ ਸ਼ਹਿਰਾਂ ਵਿੱਚ ਸ਼ੁਮਾਰ ਲੁਧਿਆਣਾ ਦਾ ਮਸ਼ਹੂਰ ਚੌੜਾ ਬਾਜ਼ਾਰ ਦੁਕਾਨਾਂ ਦੇ ਬਾਹਰ ਲੱਗਦੀਆਂ ਫੜ੍ਹੀਆਂ ਕਾਰਨ ਹਰ ਐਤਵਾਰ ਬੀੜੇ ਬਾਜ਼ਾਰ ਦਾ ਰੂਪ ਧਾਰ ਲੈਂਦਾ ਹੈ। ਭਾਵੇਂ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਫੜੀਆਂ ਚੁਕਵਾਉਣ ਦੀ ਕਾਰਵਾਈ ਵੀ ਕੀਤੀ ਜਾਂਦੀ ਹੈ ਪਰ ਐਤਵਾਰ ਨੂੰ ਇਨ੍ਹਾਂ ਦੀ ਗਿਣਤੀ ਕਈ ਗੁਣਾ ਵਧ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਟਰੈਫਿਕ ਪੁਲੀਸ ਅਨੁਸਾਰ ਬਾਜ਼ਾਰ ਵਿੱਚ ਈ-ਰਿਕਸ਼ਾ ਅਤੇ ਚਾਰ ਪਹੀਆ ਵਾਹਨ ਲੈ ਕੇ ਜਾਣ ਦੀ ਪੂਰੀ ਪਾਬੰਦੀ ਹੈ।
ਸ਼ਹਿਰ ਦਾ ਸਭ ਤੋਂ ਪੁਰਾਣਾ ਚੌੜਾ ਬਾਜ਼ਾਰ ਆਪਣੇ ਨਾਂ ਤੋਂ ਬਿਲਕੁਲ ਉਲਟ ਹੁਣ ਭੀੜੇ ਬਾਜ਼ਾਰ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਹੈ। ਇਸ ਬਾਜ਼ਾਰ ਵਿੱਚ ਆਮ ਦਿਨਾਂ ਵਿੱਚ ਤਿੰਨ ਅਤੇ ਚੁਪਹੀਆ ਵਾਹਨਾਂ ਕਰਕੇ ਜਾਮ ਲੱਗਿਆ ਰਹਿੰਦਾ ਹੈ ਜਦਕਿ ਐਤਵਾਰ ਨੂੰ ਦੁਕਾਨਾਂ ਦੇ ਬਾਹਰ ਵਧ ਗਈਆਂ ਫੜੀਆਂ ਕਾਰਨ ਇਹ ਬਾਜ਼ਾਰ ਅੱਜ ਪੂਰੀ ਤਰ੍ਹਾਂ ਜਾਮ ਹੋ ਗਿਆ।

ਇਨ੍ਹਾਂ ਫੜ੍ਹੀ ਵਾਲਿਆਂ ਵੱਲੋਂ ਕਈ ਕਈ ਫੁੱਟ ਸੜਕਾਂ ਘੇਰੀਆਂ ਹੋਣ ਕਰਕੇ ਲੋਕਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਹੋ ਰਿਹਾ ਸੀ। ਬਾਜ਼ਾਰ ਦੇ ਘੰਟਾ ਘਰ ਚੌਕ, ਗਿਰਜਾ ਚੌਕ, ਗੁੜ ਮੰਡੀ ਆਦਿ ਥਾਵਾਂ ’ਤੇ ਤਾਂ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਲੱਭ ਰਹੀ ਸੀ। ਹੋਰ ਤਾਂ ਹੋਰ ਮਾਤਾ ਰਾਣੀ ਚੌਕ ਵਿੱਚ ਵੀ ਵਾਹਨਾਂ ਕਾਰਨ ਜਾਮ ਲੱਗਿਆ ਹੋਇਆ ਸੀ।
ਇਹ ਵੀ ਸੁਣਨ ਵਿੱਚ ਆਇਆ ਕਿ ਭੀੜ ਵਧਣ ਕਾਰਨ ਚੁਪਹੀਆ ਵਾਹਨਾਂ ਨੂੰ ਲੱਕੜ ਵਾਲੇ ਫਲਾਈਓਵਰ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਸੀ।
ਇਹ ਵੀ ਦੱਸਣਯੋਗ ਹੈ ਕਿ ਬਾਜ਼ਾਰ ਵਿੱਚ ਭੀੜ ਨੂੰ ਘੱਟ ਕਰਨ ਲਈ ਪੁਲੀਸ

ਟ੍ਰੈਫਿਕ ਕੰਟਰੋਲ ਕਰਨ ਲਈ ਲੁਧਿਆਣਾ ਦੇ ਲੱਕੜ ਵਾਲੇ ਪੁਲ ਤੋਂ ਚੁਪਹੀਆ ਵਾਹਨਾਂ ਨੂੰ ਜਾਣ ਤੋਂ ਰੋਕਦਾ ਹੋਇਆ ਪੁਲੀਸ ਮੁਲਾਜ਼ਮ। -ਫੋਟੋਆਂ: ਹਿਮਾਂਸ਼ੂ ਮਹਾਜਨ

ਪ੍ਰਸ਼ਾਸਨ ਵੱਲੋਂ ਕਈ ਵਾਰ ਟਰੈਫਿਕ ਪਲਾਨ ਤਿਆਰ ਕੀਤੇ ਗਏ ਪਰ ਸਥਿਤੀ ਨੂੰ ਦੇਖਦਿਆਂ ਇਹ ਬਹੁਤੇ ਸਫਲ ਹੋਏ ਨਜ਼ਰ ਨਹੀਂ ਆਉਂਦੇ।
ਕਈ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਠੰਢ ਵਧਣ ਕਰਕੇ ਲੋਕ ਗਰਮ ਕੱਪੜੇ ਖ਼ਰੀਦ ਰਹੇ ਹਨ ਜਿਸ ਕਰਕੇ ਐਤਵਾਰ ਨੂੰ ਆਮ ਦਿਨਾਂ ਨਾਲੋਂ ਥੋੜੀ ਭੀੜ ਵਧ ਹੋ ਜਾਂਦੀ ਹੈ।

ਚੁਪਹੀਆ ਵਾਹਨਾਂ, ਈ-ਰਿਕਸ਼ਾ ’ਤੇ ਪਾਬੰਦੀ: ਏਸੀਪੀ ਟਰੈਫਿਕ
ਜਦੋਂ ਇਸ ਸਬੰਧੀ ਏਸੀਪੀ ਟਰੈਫਿਕ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਸ਼ਹੂਰ ਚੌੜੇ ਬਾਜ਼ਾਰ ਵਿੱਚ ਵੱਧ ਭੀੜ ਪੈਦਲ ਪਰਵਾਸੀ ਪਰਿਵਾਰਾਂ ਦੀ ਹੈ। ਦੂਜੇ ਰਾਜਾਂ ਤੋਂ ਆਉਂਦੇ ਵਪਾਰੀਆਂ ਨੂੰ ਵੀ ਪਾਰਕਿੰਗ ਲਈ ਬਣੀਆਂ ਢੁੱਕਵੀਆਂ ਥਾਵਾਂ ਤੱਕ ਹੀ ਵਾਹਨ ਲੈ ਕੇ ਜਾਣ ਦੀ ਇਜਾਜ਼ਤ ਹੈ। ਈ-ਰਿਕਸ਼ਾ ਅਤੇ ਚੁਪਹੀਆ ਵਾਹਨਾਂ ਦੀ ਬਾਜ਼ਾਰ ਵਿੱਚ ਲੈ ਕੇ ਜਾਣ ਦੀ ਪੂਰੀ ਮਨਾਹੀ ਹੈ।


Comments Off on ਫੜ੍ਹੀਆਂ ਨੇ ਚੌੜਾ ਬਾਜ਼ਾਰ ਕੀਤਾ ‘ਤੰਗ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.