ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

‘ਪ੍ਰੋਗਰੈਸਿਵ ਪੰਜਾਬ ਸੰਮੇਲਨ’ ਤੋਂ ਸਰਕਾਰ ਨੂੰ ਨਿਵੇਸ਼ ਦੀਆਂ ਵੱਡੀਆਂ ਆਸਾਂ

Posted On December - 5 - 2019

ਪੰਜਾਬ ਦੇ ਨਕਸ਼ੇ ’ਤੇ ਦਰਸਾਏ ਜ਼ਿਲ੍ਹਿਆਂ ’ਚ ਰੱਖੀ ਵੱਖ ਵੱਖ ਮਸ਼ੀਨਰੀ ਦਾ ਦ੍ਰਿਸ਼। -ਫੋਟੋ: ਵਿੱਕੀ ਘਾਰੂ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਦਸੰਬਰ
ਸੂਬੇ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐੱਮ.ਐੱਸ.ਐੱਮ.ਈ.) ਸੈਕਟਰ ਨੂੰ ਆਲਮੀ ਪੱਧਰ ’ਤੇ ਧੁਰੇ ਵਜੋਂ ਉਭਾਰਨ ਲਈ ਭਲਕੇ ਸ਼ੁਰੂ ਹੋ ਰਹੇ ਦੋ-ਰੋਜ਼ਾ ‘ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ’ ਦੇ ਪਹਿਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਚਾਰ-ਚਰਚਾ ਸੈਸ਼ਨ ਖ਼ਾਸ ਹੋਵੇਗਾ। ਮੁੱਖ ਮੰਤਰੀ ਦੇ ‘ਤੇਜ਼ ਗਤੀ ਨਾਲ ਵਿਕਾਸ ਲਈ ਰੂਪ-ਰੇਖਾ’ ਦੇ ਸੈਸ਼ਨ ਵਿਚ ਈਸਟ ਇੰਡੀਆ ਹੋਟਲਜ਼ ਦੇ ਕਾਰਜਕਾਰੀ ਚੇਅਰੈਮਨ ਪੀ.ਆਰ.ਐੱਸ. ਓਬਰਾਏ, ਆਈਟੀਸੀ ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਉਪ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਉਦੈ ਕੋਟਕ, ਆਈਟੀਸੀ ਗਰੁੱਪ ਦੇ ਚੇਅਰਮੈਨ ਸੰਜੀਵ ਪੁਰੀ, ਹਿੰਦੂਜਾ ਗਰੁੱਪ ਯੂਰਪ ਦੇ ਚੇਅਰਮੈਨ ਪ੍ਰਕਾਸ਼ ਹਿੰਦੂਜਾ, ਹੀਰੋ ਐਂਟਰਪ੍ਰਾਈਜਜ਼ ਦੇ ਚੇਅਰਮੈਨ ਸੁਨੀਲ ਕਾਂਤ ਅਤੇ ਵਰਧਮਾਨ ਟੈਕਸਟਾਈਲ ਦੇ ਉਪ ਚੇਅਰਮੈਨ ਅਤੇ ਜਾਇੰਟ ਮੈਨੇਜਿੰਗ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਸ਼ਿਰਕਤ ਕਰਨਗੇ। ਇਹ ਸੈਸ਼ਨ ਵੀਰਵਾਰ ਨੂੰ ਬਾਅਦ ਦੁਪਹਿਰ 2.35 ਸ਼ੁਰੂ ਹੋਵੇਗਾ। ਇਸੇ ਦਿਨ ਲੜੀਵਾਰ ਸੈਸ਼ਨ ਹੋਣਗੇ, ਜਿਨ੍ਹਾਂ ਦਾ ਉਦੇਸ਼ ਘਰੇਲੂ ਅਤੇ ਆਲਮੀ ਸਨਅਤੀ ਦਿੱਗਜਾਂ ਲਈ ਸੂਬੇ ਨੂੰ ਮੋਹਰੀ ਨਿਵੇਸ਼ ਟਿਕਾਣੇ ਵਜੋਂ ਉਭਾਰਨਾ ਹੈ।
ਬਾਅਦ ਦੁਪਹਿਰ ਹੋਣ ਵਾਲੇ ਸੈਸ਼ਨ ਦੌਰਾਨ ‘ਤੇਜ਼ ਗਤੀ ਨਾਲ ਵਿਕਾਸ ਲਈ ਰੂਪ-ਰੇਖਾ’ ਅਤੇ ‘ਸਮੂਹਿਕ ਵਿਕਾਸ ਲਈ ਨਿਰਮਾਣ ਭਾਈਵਾਲੀ’ ਵਿਸ਼ੇ ’ਤੇ ਜਾਪਾਨ ਦੇ ਭਾਰਤੀ ਸਫ਼ੀਰ ਸਾਤੋਸ਼ੀ ਸਜ਼ੂਕੀ ਭਾਸ਼ਣ ਦੇਣਗੇ। ਐੱਚ.ਐੱਮ.ਈ.ਐੱਲ. ਦੇ ਐੱਨ.ਡੀ. ਪ੍ਰਭ ਦਾਸ ਵੀ ਇਸ ਸੈਸ਼ਨ ਦੌਰਾਨ ਆਪਣੇ ਤਜਰਬੇ ਸਾਂਝੇ ਕਰਨਗੇ। ਬਾਅਦ ਦੁਪਹਿਰ ਸੈਸ਼ਨ ਵਿਚ ਭਾਰਤੀ ਐਂਟਰਪ੍ਰਾਈਜ਼ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ, ਐੱਚਡੀਐੱਫਸੀ ਦੇ ਐੱਮ.ਡੀ. ਅਦਿੱਤਿਆ ਪੁਰੀ, ਡੀ.ਐੱਲ.ਐੱਫ. ਦੇ ਉਪ ਚੇਅਰਮੈਨ ਰਾਜੀਵ ਸਿੰਘ, ਸ਼ਰਾਫ਼ ਗਰੁੱਪ ਦੇ ਉਪ ਚੇਅਰਮੈਨ ਸ਼ਰਾਫੂਦੀਨ ਸ਼ਰਾਫ਼ ਅਤੇ ਭਾਰਤ ਹੋਟਲਜ਼ (ਲਲਿਤ ਹੋਟਲਜ਼) ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਜਯੋਤਸਨਾ ਸੂਰੀ ਵਰਗੀਆਂ ਹਸਤੀਆਂ ਸ਼ਾਮਲ ਹੋਣਗੀਆਂ। ਮੁਹਾਲੀ ਵਿਚ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਚ ਸਵੇਰੇ 11.30 ਵਜੇ ਸ਼ੁਰੂ ਹੋਣ ਵਾਲਾ ਪੰਜਾਬ ਪ੍ਰਗਤੀਸ਼ੀਲ ਨਿਵੇਸ਼ ਸੰਮੇਲਨ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ’ਤੇ ਕੇਂਦਰਿਤ ਹੁੰਦਾ ਹੋਇਆ ਸੂਬੇ ਭਰ ਲਈ ਮਜ਼ਬੂਤ ਕਾਰੋਬਾਰੀ ਭਾਈਵਾਲੀ ਕਾਇਮ ਕਰਨ ਦਾ ਮੁੱਢ ਬੰਨ੍ਹੇਗਾ।
ਨਿਵੇਸ਼ ਪੰਜਾਬ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਦੋ-ਰੋਜ਼ਾ ਸੰਮੇਲਨ ਦਾ ਉਦੇਸ਼ ਪੰਜਾਬ ਵਿਚ ਨਿਵੇਸ਼ ਪੱਖੀ ਮਾਹੌਲ ਨੂੰ ਦਰਸਾਉਣ ਦੇ ਨਾਲ-ਨਾਲ ਭਵਿੱਖੀ ਭਾਈਵਾਲੀ ਲਈ ਮੌਕਿਆਂ ਦੀ ਪੇਸ਼ਕਸ਼ ਕਰਨਾ ਹੈ। ਸੰਮੇਲਨ ਦੇ ਪਹਿਲੇ ਦਿਨ ਦਾ ਆਗਾਜ਼ ਭਾਰਤ ਸਰਕਾਰ ਦੇ ਉਦਯੋਗਿਕ ਪ੍ਰੋਤਸਾਹਨ ਤੇ ਅੰਦਰੂਨੀ ਕਾਰੋਬਾਰ ਵਿਭਾਗ ਦੇ ਸਕੱਤਰ ਦੀ ਤਕਰੀਰ ਨਾਲ ਹੋਵੇਗਾ। ਫਲਿੱਪਕਾਰਟ ਅਤੇ ਐਮਾਜ਼ੋਨ ਵਰਗੀਆਂ ਈ- ਕਾਮਰਸ ਕੰਪਨੀਆਂ ਨਾਲ ਐੱਮ.ਓ.ਯੂ. ਇਸ ਸੈਸ਼ਨ ਦਾ ਕੇਂਦਰੀ ਬਿੰਦੂ ਹੋਣਗੇ। ਹੀਰੋ ਸਾਈਕਲਜ਼, ਕੇ.ਪੀ.ਐੱਮ.ਜੀ. ਇੰਡੀਆ ਅਤੇ ਨਿਊ ਸਵਾਨ ਦੀ ਸਿਖਰਲੀ ਮੈਨੇਜਮੈਂਟ ਇਸ ਸੈਸ਼ਨ ਦੌਰਾਨ ਆਪਣੇ ਤਜਰਬਿਆਂ ਦੀ ਵੀ ਸਾਂਝ ਪਾਵੇਗੀ। ਸੈਸ਼ਨ ਦੌਰਾਨ ਭਾਰਤ ਵਿਚ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ ਵੀ ਪੇਸ਼ਕਾਰੀ ਦੇਣਗੇ। ਸੰਮੇਲਨ ਦੇ ਆਖ਼ਰੀ ਦਿਨ ਰਾਤਰੀ ਭੋਜਨ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਹੋਣਗੇ।


Comments Off on ‘ਪ੍ਰੋਗਰੈਸਿਵ ਪੰਜਾਬ ਸੰਮੇਲਨ’ ਤੋਂ ਸਰਕਾਰ ਨੂੰ ਨਿਵੇਸ਼ ਦੀਆਂ ਵੱਡੀਆਂ ਆਸਾਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.