ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਪੇਸ਼ੀਆਂ ’ਤੇ ਨਾ ਲਿਜਾਣ ’ਤੇ ਮਹਿਲਾ ਮੁਲਜ਼ਮ ਵੱਲੋਂ ਜੇਲ੍ਹ ’ਚ ਭੁੱਖ ਹੜਤਾਲ

Posted On December - 7 - 2019

ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਦਸੰਬਰ
ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਮੁਹਾਲੀ ਪੁਲੀਸ ਵੱਲੋਂ ਦਰਜ ਕੀਤੇ ਕੇਸ ’ਚ ਗ੍ਰਿਫ਼ਤਾਰੀ ਮਗਰੋਂ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਅੰਮ੍ਰਿਤਪਾਲ ਕੌਰ ਨੇ ਮੁਹਾਲੀ ਪੁਲੀਸ ਵੱਲੋਂ ਉਸ ਨੂੰ ਪੇਸ਼ੀਆਂ ’ਤੇ ਨਾ ਲਿਜਾਣ ਦੇ ਰੋਸ ਵਜੋਂ ਅੱਜ ਪਟਿਆਲਾ ਜੇਲ੍ਹ ’ਚ ਭੁੱਖ ਹੜਤਾਲ ਕਰ ਦਿੱਤੀ। ਉਸ ਦਾ ਸ਼ਿਕਵਾ ਹੈ ਕਿ ਮੁਹਾਲੀ ਜ਼ਿਲ੍ਹੇ ਦੀ ਪੁਲੀਸ ਵੱੱਲੋਂ ਉਸ ਨੂੰ ਜੇਲ੍ਹ ਵਿਚੋਂ ਨਾ ਲਿਜਾਣ ਕਰਕੇ ਉਸ ਨੂੰ ਸੱਤ ਪੇਸ਼ੀਆਂ ’ਤੇ ਨਹੀਂ ਲਿਜਾਇਆ ਗਿਆ। ਇਸ ਕਾਰਨ ਉਸ ਦੇ ਕੇਸ ਦੀ ਸੁਣਵਾਈ ’ਚ ਦੇਰੀ ਹੋ ਰਹੀ ਹੈ। ਉਸ ਦਾ ਤਰਕ ਹੈ ਕਿ ਮੁਹਾਲੀ ਪੁਲੀਸ ਕਾਰਨ ਉਸ ਨੂੰ ਵੱਧ ਸਮਾਂ ਜੇਲ੍ਹ ਵਿਚ ਰਹਿਣਾ ਪੈ ਰਿਹਾ ਹੈ।
ਉਸ ਨੇ ਕਿਹਾ ਕਿ ਉਹ ਉਦੋਂ ਤੱਕ ਭੁੱਖ ਹੜਤਾਲ ਕਰੇਗੀ, ਜਦੋਂ ਤੱਕ ਉਸ ਨੂੰ ਅਦਾਲਤੀ ਪੇਸ਼ੀ ਭੁਗਤਾਉਣ ਲਈ ਜੇਲ੍ਹ ਤੋਂ ਮੁਹਾਲੀ ਅਦਾਲਤ ਵਿਚ ਨਹੀਂ ਲਿਜਾਇਆ ਜਾਂਦਾ। ਉਂਜ ਅਗਲੀ ਪੇਸ਼ੀ 20 ਦਸੰਬਰ ਦੀ ਹੈ।
ਇਸ ਤੋਂ ਪਹਿਲਾਂ 3 ਦਸੰਬਰ ਨੂੰ ਜੇਲ੍ਹ ਦੇ ਦੌਰੇ ’ਤੇ ਆਏ ਪਟਿਆਲਾ ਦੇ ਇਕ ਜੱਜ ਕੋਲ ਵੀ ਉਸ ਨੇ ਜੇਲ੍ਹ ਅਧਿਕਾਰੀਆਂ ਰਾਹੀਂ ਇਹ ਮਾਮਲਾ ਪਹੁੰਚਾਇਆ ਸੀ। ਇਸੇ ਦੌਰਾਨ ਅੱਜ ਜੇਲ੍ਹ ਅਧਿਕਾਰੀਆਂ ਨੇ ਮੁਹਾਲੀ ਪੁਲੀਸ ਨਾਲ ਗੱਲ ਵੀ ਕੀਤੀ, ਜਿਨ੍ਹਾਂ ਨੇ ਅੰਮ੍ਰਿਤਪਾਲ ਕੌਰ ਨੂੰ ਲਿਜਾਣ ਲਈ ਲੋੜੀਂਦੀ ਗਾਰਦ ਦੀ ਤੋਟ ਹੋਣ ਦਾ ਤਰਕ ਦਿੱਤਾ।
ਇਸੇ ਦੌਰਾਨ ਜੇਲ੍ਹ ਅਧਿਕਾਰੀਆਂ ਵੱਲੋਂ ਅੰਮ੍ਰਿਤਪਾਲ ਕੌਰ ਦੀ ਭੁੱਖ ਹੜਤਾਲ ਖੁਲ੍ਹਵਾਉਣ ਲਈ ਉਸ ਨਾਲ ਕੀਤੀ ਗੱਲਬਾਤ ਬੇਸਿੱਟਾ ਰਹੀ। ਇਸ ਸਬੰਧੀ ਸੰਪਰਕ ਕਰਨ ’ਤੇ ਪਟਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਅੰਮ੍ਰਿਤਪਾਲ ਕੌਰ ਵੱਲੋਂ ਭੁੱਖ ਹੜਤਾਲ ਕਰਨ ਦੀ ਪੁਸ਼ਟੀ ਕੀਤੀ ਹੈ।

 


Comments Off on ਪੇਸ਼ੀਆਂ ’ਤੇ ਨਾ ਲਿਜਾਣ ’ਤੇ ਮਹਿਲਾ ਮੁਲਜ਼ਮ ਵੱਲੋਂ ਜੇਲ੍ਹ ’ਚ ਭੁੱਖ ਹੜਤਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.