ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਪਰਨੀਤ ਕੌਰ ਵੱਲੋਂ ਰੇਲਵੇ ਮੰਤਰੀ ਨਾਲ ਮੁਲਾਕਾਤ

Posted On December - 6 - 2019

ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਦੇ ਹੋਏ ਸੰਸਦ ਮੈਂਬਰ ਪਰਨੀਤ ਕੌਰ।

ਸਰਬਜੀਤ ਸਿੰਘ ਭੰਗੂ/ ਗੁਰਨਾਮ ਸਿੰਘ ਅਕੀਦਾ
ਪਟਿਆਲਾ, 5 ਦਸੰਬਰ
ਸੰਸਦ ਮੈਂਬਰ ਪਰਨੀਤ ਕੌਰ ਨੇ ਰੇਲਵੇ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਕੇ ਪਟਿਆਲਾ ਹਲਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਜਿੱਥੇ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਪਿੰਡ ਮਨਸੂਰਪੁਰ ਛੀਟਾਂਵਾਲਾ ਦੇ ਸਟੇਸ਼ਨ ’ਤੇ ਰੇਲ ਗੱਡੀਆਂ ਦਾ ਠਹਿਰਾਓ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਉਥੇ ਹੀ ਰਾਜਪੁਰਾ ਅਤੇ ਮੁਹਾਲੀ ਦੇ ਪਿੰਡ ਲੇਹਲੀ ਵਿਚ ਰੇਲਵੇ ਓਵਰਬ੍ਰਿਜਾਂ ਦੀ ਉਸਾਰੀ ਕਰਵਾਉਣ ਦੀ ਮੰਗ ਵੀ ਕੀਤੀ। ਪਰਨੀਤ ਕੌਰ ਨੇ ਰੇਲਵੇ ਮੰਤਰੀ ਨੂੰ ਜਾਣੂ ਕਰਵਾਇਆ ਕਿ ਪਿੰਡ ’ਚ ਇਤਿਹਾਸਕ ਗੁਰਦੁਆਰਾ ਚੁਬਾਰਾ ਸਾਹਿਬ ਹੈ। ਇੱਥੇ ਗੁਰੂ ਨਾਨਕ ਦੇਵ ਨਾਲ ਸਬੰਧਿਤ ਪੁਰਾਤਨ ਚੁਗਾਠ ਤੇ ਦਰਵਾਜ਼ਾ ਮੌਜੂਦ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਲਈ ਸੰਗਤ ਦੂਰੋਂ-ਨੇੜਿਓਂ ਪੁੱਜਦੀ ਹੈ। ਇਸ ਲਈ ਇੱਥੇ ਬਠਿੰਡਾ-ਪਟਿਆਲਾ-ਰਾਜਪੁਰਾ-ਅੰਬਾਲਾ ਰੇਲ ਮਾਰਗ ’ਤੇ ਚੱਲਦੀਆਂ ਰੇਲ ਗੱਡੀਆਂ ਦਾ ਠਹਿਰਾਓ ਯਕੀਨੀ ਬਣਾਇਆ ਜਾਵੇ। ਛੀਟਾਂਵਾਲਾ ਦੀ ਪੰਚਾਇਤ ਵੱਲੋਂ ਪਾਸ ਮਤੇ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਤੁਰੰਤ ਪੂਰਾ ਕੀਤਾ ਜਾਵੇ ਜਿਸ ’ਤੇ ਰੇਲਵੇ ਮੰਤਰੀ ਨੇ ਹਾਂ ਪੱਖੀ ਹੁੰਗਾਰਾ ਭਰਿਆ ਹੈ।
ਸੰਸਦ ਮੈਂਬਰ ਨੇ ਰਾਜਪੁਰਾ-ਪਟਿਆਲਾ-ਬਠਿੰਡਾ ਰੇਲ ਲਾਈਨ ਦੀ ਕਰਾਸਿੰਗ ਤੇ ਪਿੰਡ ਲੇਹਲੀ ਜ਼ਿਲ੍ਹਾ ਮੁਹਾਲੀ ਦੀ ਕਰਾਸਿੰਗ ’ਤੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਕਰਵਾਉਣ ਦੀ ਮੰਗ ਰੱਖੀ। ਪਰਨੀਤ ਕੌਰ ਨੇ ਦੱਸਿਆ ਕਿ ਉਕਤ ਸਥਾਨਾਂ ’ਤੇ ਰੇਲਵੇ ਕਰਾਸਿੰਗ ਮਹੱਤਵਪੂਰਨ ਸ਼ਹਿਰਾਂ ਰਾਜਪੁਰਾ ਤੇ ਡੇਰਾਬਸੀ ਨਜ਼ਦੀਕ ਪੈਂਦੀਆਂ ਹਨ ਤੇ ਦੋਵਾਂ ਰੇਲਵੇ ਕਰਾਸਿੰਗ ’ਤੇ ਇੱਕ ਲੱਖ ਤੋਂ ਵਧੇਰੇ ਵਾਹਨ ਗੁਜ਼ਰਦੇ ਹਨ ਪਰ ਰੇਲ ਗੱਡੀਆਂ ਦੀ ਆਮਦ ਵਧੇਰੇ ਹੋਣ ਕਰਕੇ ਇਹ ਫਾਟਕ ਅਕਸਰ ਬੰਦ ਰਹਿੰਦੇ ਹਨ ਜਿਸ ਕਰਕੇ ਇਨ੍ਹਾਂ ਫਾਟਕਾਂ ’ਤੇ ਰੇਲਵੇ ਪੁਲਾਂ ਦੀ ਉਸਾਰੀ ਲਾਜ਼ਮੀ ਬਣ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਦੋਵਾਂ ਪੁਲਾਂ ਦੀ ਉਸਾਰੀ ਲਈ ਪ੍ਰਵਾਨਗੀ ਦੇ ਦਿੱਤੀ ਹੈ ਤੇ ਫੰਡਾਂ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ। ਪਰਨੀਤ ਕੌਰ ਨੇ ਘਨੌਰ ਬਲਾਕ ਦੇ ਪਿੰਡ ਸੰਜਰਪੁਰ ਦੀ ਪੰਚਾਇਤ ਵੱਲੋਂ ਅੰਬਾਲਾ-ਰਾਜਪੁਰਾ ਰੇਲ ਮਾਰਗ ’ਤੇ ਰੇਲਵੇ ਕਰਾਸਿੰਗ ’ਤੇ ਬਣ ਰਹੇ ਅੰਡਰਪਾਸ ਦੇ ਰੁਕੇ ਹੋਏ ਕੰਮ ਕਰਕੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਮਾਮਲਾ ਵੀ ਰੇਲ ਮੰਤਰੀ ਦੇ ਸਨਮੁਖ ਰੱਖਿਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੰਮ ਸਾਲ ਤੋਂ ਬੰਦ ਹੈ ਤੇ ਲੋਕਾਂਂ ਨੂੰ ਮੰਡੀ ’ਚ ਜਾਣ ਲਈ ਕਰੀਬ 15 ਕਿਲੋਮੀਟਰ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ। ਮੰਤਰੀ ਨੇ ਇਸ ਕੰਮ ਨੂੰ 31 ਜਨਵਰੀ ਤੱਕ ਮੁਕੰਮਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਜਸਬੀਰ ਸਿੰਘ ਡਿੰਪਾ ਤੇ ਡਾ. ਅਮਰ ਸਿੰਘ ਵੀ ਮੌਜੂਦ ਸਨ।


Comments Off on ਪਰਨੀਤ ਕੌਰ ਵੱਲੋਂ ਰੇਲਵੇ ਮੰਤਰੀ ਨਾਲ ਮੁਲਾਕਾਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.