ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਧਰਨੇ ਵਿੱਚ ਸ਼ਾਮਲ ਹੋਣ ਤੋਂ ਰੋਕੇ ਜਾਣ ’ਤੇ ਕਿਸਾਨਾਂ ਨੇ ਸੜਕ ਉੱਤੇ ਧਰਨਾ ਲਾਇਆ

Posted On December - 4 - 2019

ਗੰਨੇ ਦੀ ਅਦਾਇਗੀ ਨੂੰ ਲੈਕੇ ਖੰਡ ਮਿੱਲ ਬੁੱਟਰ ਵਿਚ ਲਗਾਏ ਧਰਨੇ ਵਿੱਚ ਸ਼ਾਮਲ ਹੋਣ ਜਾਂਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਥਾਣਾ ਮਜੀਠਾ ਵਿਚ ਰੋਕਣ ਦੇ ਵਿਰੋਧ ਵਿੱਚ ਧਰਨੇ ’ਤੇ ਬੈਠੇ ਕਿਸਾਨ ।

ਰਾਜਨ ਮਾਨ/ਲਖਨਪਾਲ ਸਿੰਘ
ਮਜੀਠਾ, 3 ਦਸੰਬਰ
ਖੰਡ ਮਿੱਲ ਮੈਨੇਜਮੈਂਟ ਬੁੱਟਰ ਵੱਲੋਂ ਕਿਸਾਨਾਂ ਦੀ ਗੰਨੇ ਦੀ ਅਦਾਇਗੀ ਨਾ ਕਰਨ ਦੇ ਵਿਰੋਧ ’ਚ ਰੇਲਾਂ ਰੋਕਣ ਦੇ ਕੀਤੇ ਗਏ ਐਲਾਨ ਮੁਤਾਬਕ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਇਸ ਰੇਲ ਰੋਕੂ ਧਰਨੇ ਵਿੱਚ ਸ਼ਾਮਲ ਹੋਈਆਂ, ਜਿਸ ਵਿੱਚ ਸ਼ਮੂਲੀਅਤ ਲਈ ਗੁਰਦੇਵ ਸਿੰਘ ਗੱਗੋਮਾਹਲ ਜ਼ੋਨ ਇੰਚਾਰਜ ਗੁਰੂ ਕਾ ਬਾਗ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਆਪਣੇ ਸਾਧਨਾਂ ’ਤੇ ਜਾ ਰਹੇ ਸਨ ਕਿ ਮਜੀਠਾ ਪੁਲੀਸ ਨੇ ਇਨ੍ਹਾ ਨੂੰ ਮਜੀਠਾ ਵਿਚ ਰੋਕ ਲਿਆ। ਰੋਸ ਵਜੋ ਕਿਸਾਨ ਮਜੀਠਾ ਥਾਣੇ ਸਾਹਣੇ ਸੜਕ ’ਤੇ ਧਰਨਾ ਦੇ ਕੇ ਬੈਠ ਗਏ ਜਿਸ ਨਾਲ ਆਉਣ ਜਾਣ ਵਾਲੇ ਦੋਵੇਂ ਰਸਤਿਆਂ ਦੀ ਆਵਾਜਾਈ ਇੱਕ ਘੰਟੇ ਦੇ ਕਰੀਬ ਪ੍ਰਭਾਵਿਤ ਰਹੀ। ਕਿਸਾਨ ਧਰਨੇ ਵਾਲੀ ਜਗ੍ਹਾ ਜਾਣ ਲਈ ਅੜੇ ਰਹੇ ਪ੍ਰੰਤੂ ਮਜੀਠਾ ਪੁਲੀਸ ਵਲੋ ਕਿਸਾਨਾਂ ਨੂੰ ਜਾਣ ਤੋ ਜਬਰੀ ਰੋਕ ਕੇ ਰੱਖਿਆ ਗਿਆ। ਕਰੀਬ ਡੇਢ ਘੰਟੇ ਤੋ ਬਾਅਦ ਸਬ ਡਵੀਜ਼ਨ ਮਜੀਠਾ ਦੇ ਡੀ ਐਸ ਪੀ ਯੋਗੇਸ਼ਵਰ ਸਿੰਘ ਗੋਰਾਇਆ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲ ਬਾਤ ਕੀਤੀ ਪਰ ਕਿਸਾਨ ਧਰਨੇ ਵਿੱਚ ਸ਼ਾਮਲ ਹੋਣ ਲਈ ਆਪਣੀ ਜਿੱਦ ’ਤੇ ਕਾਇਮ ਰਹੇ, ਜਿਸ ’ਤੇ ਪੁਲੀਸ ਕਿਸਾਨ ਆਗੂਆਂ ਨੂੰ ਥਾਣਾ ਮਜੀਠਾ ਲੈ ਗਈ। ਡੀਐਸਪੀ ਮਜੀਠਾ ਨੇ ਦੱਸਿਆ ਕਿ ਜ਼ਿਲ੍ਹਾ ਭਰ ਵਿੱਚ ਧਾਰਾ 144 ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਗੂਆਂ ਨੂੰ ਥਾਣਾ ਮਜੀਠਾ ’ਚ ਲਿਜਾਇਆ ਗਿਆ ਹੈ, ਜਿਨ੍ਹਾਂ ਨੂੰ ਹਾਲਾਤ ਸ਼ਾਂਤ ਹੋਣ ’ਤੇ ਦੇਰ ਸ਼ਾਮ ਛੱਡ ਦਿੱਤਾ ਜਾਵੇਗਾ।
ਭਿੱਖੀਵਿੰਡ(ਨਰਿੰਦਰ ਸਿੰਘ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਮਜ਼ਦੂਰਾਂ ਦਾ ਜਥਾ ਬੁੱਟਰ ਖੰਡ ਮਿੱਲ ਦੇ ਗੇਟ ਅੱਗੇ ਧਰਨੇ ਵਿੱਚ ਸ਼ਾਮਲ ਹੋਣ ਲਈ ਪੱਟੀ ਤੋਂ ਰਵਾਨਾ ਹੋਇਆ, ਜਿਸ ਵਿੱਚ ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋਏ। ਕਿਸਾਨ ਜਥਾ ਜਦੋਂ ਪੱਟੀ ਤੋਂ ਥੋੜਾ ਅੱਗੇ ਨੇੜੇ ਪਿੰਡ ਜੌੜੇ ਪੁਲ ’ਤੇ ਪੁੱਜਾ ਤਾਂ ਪੁਲੀਸ ਪ੍ਰਸ਼ਾਸਨ ਵੱਲੋ ਕਿਸਾਨਾਂ ਦੇ ਜਥੇ ਨੂੰ ਘੇਰ ਲਿਆ ਅਤੇ ਕਿਸਾਨਾਂ ਵੱਲੋ ਸ਼ਾਂਤਮਈ ਧਰਨਾ ਲਗਾ ਦਿੱਤਾ ਗਿਆ, ਪਰ ਪੁਲੀਸ ਵੱਲੋ ਧੱਕਾ ਕਰਕੇ ਕਿਸਾਨਾਂ ਨੂੰ ਗੱਡੀਆ ਵਿੱਚ ਚੜ੍ਹਾ ਕੇ ਵੱਖ-ਵੱਖ ਪੁਲੀਸ ਥਾਣਿਆਂ ਵਲੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਮੌਕੇ ਕਿਸਾਨ ਆਗੂ ਗੁਰਸਾਹਬ ਸਿੰਘ ਪਹੁਵਿੰਡ, ਅਵਤਾਰ ਸਿੰਘ ਮਨਿਹਾਲਾ, ਅਤੇ ਗੁਰਭੇਜ ਸਿੰਘ ਧਾਰੀਵਾਲ ਨੇ ਕਿਹਾ ਕਿ ਪਿਛਲੇ ਤਿੰਨ ਦਿਨ ਤੋਂ ਬੁੱਟਰ ਖੰਡ ਮਿੱਲ ਅੱਗੇ ਲੱਗੇ ਧਰਨੇ ਵਿਚ ਸ਼ਾਮਲ ਹੋਣ ਲਈ ਜਥਾ ਰਵਾਨਾ ਹੋਇਆ ਸੀ ,ਪਰ ਪੁਲੀਸ ਪ੍ਰਸ਼ਾਸਨ ਵੱਲੋ ਧੱਕੇਸ਼ਾਹੀ ਕੀਤੀ ਗਈ ਹੈ।

ਕਿਸਾਨ ਆਗੂਆਂ ਦੀ ਫੜੋ-ਫੜੀ ਦਾ ਵਿਰੋਧ
ਗੁਰਦਾਸਪੁਰ (ਪੱਤਰ ਪ੍ਰੇਰਕ): ਕਿਸਾਨ/ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਰਕੁਨਾਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਉੱਤੇ ਕਿਸਾਨ ਮਾਰੂ ਨੀਤੀਆਂ ਲਾਗੂ ਕਰਨ ਦਾ ਦੋਸ਼ ਲਾਉਂਦਿਆਂ ਸਰਹੱਦੀ ਕਸਬਾ ਦੋਰਾਂਗਲਾ ਵਿਚ ਪੁਤਲਾ ਫੂਕਿਆ ਗਿਆ। ਬੁੱਟਰ ਮਿੱਲ ਮੂਹਰੇ ਲਗਾਏ ਮੋਰਚੇ ਨੂੰ ਅਸਫ਼ਲ ਬਣਾਉਣ ਲਈ ਕਿਸਾਨ ਆਗੂਆਂ ਦੀ ਫੜੋਫੜੀ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ।ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਬਖਸ਼ੀਸ਼ ਸਿੰਘ ਸੁਲਤਾਨੀ ਨੇ ਕਿਹਾ ਕਿ ਅੱਜ ਸਵੇਰੇ ਤੜਕਸਾਰ ਸਮੁੱਚੇ ਪੰਜਾਬ ਅੰਦਰ ਕਿਸਾਨ ਆਗੂਆਂ ਦੇ ਘਰੀ ਅਚਾਨਕ ਛਾਪੇਮਾਰੀ ਕੀਤੀ ਗਈ ਹੈ। ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ ਨੇ ਦੱਸਿਆ ਕਿ ਪੁਲੀਸ ਜ਼ਬਰ ਦੇ ਬਾਵਜ਼ੂਦ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਰੇਲ ਮਾਰਗ ਜਾਮ ਕੀਤਾ ਗਿਆ ਹੈ। ਇਸੇ ਕੜੀ ਤਹਿਤ ਕਸਬਾ ਦੋਰਾਂਗਲਾ ਵਿਚ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ ਗਿਆ ਹੈ।ਇਸ ਮੌਕੇ ਕਿਸਾਨਾਂ ਉੱਤੇ ਜ਼ਬਰ ਢਾਹੁਣ ਦੀ ਕਾਰਵਾਈ ਬੰਦ ਕਰਨ, ਗ੍ਰਿਫਤਾਰ ਕਿਸਾਨਾਂ ਦੀ ਤੁਰੰਤ ਰਿਹਾਈ, ਗੰਨਾ ਤੁਰੰਤ ਬਾਂਡ ਕਰਨ ਅਤੇ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਆਦਿ ਦੀ ਮੰਗ ਕੀਤੀ ਗਈ। ਰਣਬੀਰ ਸਿੰਘ ਡੁੱਗਰੀ, ਸੁਖਵਿੰਦਰ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਰਾਮ ਮੂੁਰਤੀ, ਅਸ਼ਵਨੀ ਕੁਮਾਰ, ਕਰਨੈਲ ਸਿੰਘ, ਦਲਬੀਰ ਸਿੰਘ, ਮਹਿੰਦਰ ਸਿੰਘ, ਬਾਬਾ ਕਰਨੈਲ ਸਿੰਘ, ਪ੍ਰਗਟ ਸਿੰਘ ਅਤੇ ਨਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।


Comments Off on ਧਰਨੇ ਵਿੱਚ ਸ਼ਾਮਲ ਹੋਣ ਤੋਂ ਰੋਕੇ ਜਾਣ ’ਤੇ ਕਿਸਾਨਾਂ ਨੇ ਸੜਕ ਉੱਤੇ ਧਰਨਾ ਲਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.