ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਦੋ ਨੂੰ ਅਗਵਾ ਕਰਨ ਦੀ ਕੋਸ਼ਿਸ਼

Posted On December - 4 - 2019

ਪੱਤਰ ਪ੍ਰੇਰਕ
ਤਰਨ ਤਾਰਨ, 3 ਦਸੰਬਰ
ਦੋ ਪਰਿਵਾਰਾਂ ਦਰਮਿਆਨ ਚੱਲਦੇ ਤਕਰਾਰ ਕਰਕੇ ਇਕ ਪਰਿਵਾਰ ਵਲੋਂ ਦੂਸਰੇ ਪਰਿਵਾਰ ਦੇ ਦੋ ਜਣਿਆਂ ਨੂੰ ਅਗਵਾ ਕਰਨ ਖਿਲਾਫ਼ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਛੇ ਜਣਿਆਂ ਵਿਰੁਧ ਦਫ਼ਾ 365, 341, 506 ਫੌਜਦਾਰੀ ਅਧੀਨ ਕੇਸ ਦਰਜ ਕੀਤਾ ਹੈ| ਜਾਂਚ ਅਧਿਕਾਰੀ ਏਐਸਆਈ ਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਪੱਖੋਕੇ ਦੇ ਵਾਸੀ ਬਸ਼ੀਰ ਅਲੀ, ਉਸ ਦੇ ਲੜਕੇ ਸ਼ਾਹੂ, ਮਾਸੂਮ ਅਲੀ, ਸਮੂ, ਸੈਨ ਅਤੇ ਤਿਮੋਵਾਲ ਵਾਸੀ ਬੌਬੀ ਦਾ ਨਾਮ ਸ਼ਾਮਲ ਹੈ| ਪੁਲੀਸ ਨੂੰ ਇਲਾਕੇ ਦੇ ਪਿੰਡ ਢੋਟਾ ਦੀ ਵਸਨੀਕ ਸ਼ੈਲੋ ਨੇ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਪੰਜ ਦਿਨ ਪਹਿਲਾਂ ਉਸਦਾ ਲੜਕਾ ਮੀਨ ਅਤੇ ਭੈਣ ਸੀਫਾ ਮੋਟਰਸਾਈਕਲ ਨੰਬਰ ਪੀਬੀ-੦2, ਡੀਕੇ-2843 ’ਤੇ ਢੋਟਾ ਤੋਂ ਸ਼ੇਖਫੱਤਾ ਜਾ ਰਹੇ ਸਨ ਕਿ ਮੁਲਜ਼ਮਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ| ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਵੱਲ ਸ਼ਿਕਾਇਤ ਕਰਤਾ ਦੇ ਦਿਉਰ ਦੀਆਂ ਲੜਕੀਆਂ ਵਿਆਈਆਂ ਹੋਈਆਂ ਸਨ ਜਿਨ੍ਹਾਂ ਦਾ ਤਲਾਕ ਹੋ ਗਿਆ ਸੀ| ਇਸੇ ਕਰਕੇ ਦੋਹਾਂ ਧਿਰਾਂ ਦਰਮਿਆਨ ਤਕਰਾਰ ਚੱਲਦਾ ਆ ਰਿਹਾ ਸੀ ਜਿਸਦੇ ਚਲਦਿਆਂ ਉਨ੍ਹਾਂ ਮੀਨ ਅਤੇ ਸੀਫ਼ਾ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ|

 


Comments Off on ਦੋ ਨੂੰ ਅਗਵਾ ਕਰਨ ਦੀ ਕੋਸ਼ਿਸ਼
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.