ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਤਨਖਾਹੋਂ ਵਾਂਝੇ ਪਾਵਰਕੌਮ ਮੁਲਾਜ਼ਮਾਂ ਵਲੋਂ ਦੂਜੇ ਦਿਨ ਵੀ ਰੋਸ ਵਿਖਾਵੇ

Posted On December - 4 - 2019

ਤਰਨ ਤਾਰਨ ਵਿੱਚ ਸਰਕਲ ਦਫਤਰ ਸਾਹਮਣੇ ਨਾਅਰੇਬਾਜ਼ੀ ਕਰਦੇ ਹੋਏ ਪਾਵਰਕੌਮ ਮੁਲਾਜ਼ਮ ਅਤੇ ਸੇਵਾਮੁਕਤ ਕਰਮਚਾਰੀ| -ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 3 ਦਸੰਬਰ
ਤਨਖਾਹਾਂ ਦਾ ਭੁਗਤਾਨ ਨਾ ਕੀਤੇ ਜਾਣ ਦੇ ਰੋਸ ਵਜੋਂ ਪਾਵਰਕੌਮ ਦੇ ਮੁਲਾਜ਼ਮਾਂ ਵਲੋਂ ਅੱਜ ਦੂਜੇ ਦਿਨ ਵੀ ਅਦਾਰੇ ਦੇ ਇੱਥੇ ਸਥਿਤ ਸਰਕਲ ਦਫਤਰ ਸਾਹਮਣੇ ਧਰਨਾ ਦੇ ਕੇ ਦਫਤਰੀ ਕੰਮ ਠੱਪ ਰੱਖਿਆ ਗਿਆ। ਰੋਸ ਵਿਖਾਵੇ ਵਿਚ ਅਦਾਰੇ ਦੇ ਸੇਵਾਮੁਕਤ ਕਰਮਚਾਰੀਆਂ ਨੇ ਵੀ ਸ਼ਮੂਲੀਅਲ ਕੀਤੀ। ਅਦਾਰੇ ਦੇ ਸਮੁੱਚੇ ਮੁਲਾਜ਼ਮਾਂ ਵਲੋਂ ਆਪਣੇ ਜਥੇਬੰਦਕ ਮਤਭੇਦ ਭੁਲਾ ਕੇ ਵਿਖਾਵਿਆਂ ਵਿਚ ਸਮੂਹਿਕ ਰੂਪ ਵਿਚ ਭਾਗ ਲੈ ਕੇ ਤਨਖਾਹਾਂ ਮਿਲਣ ਤੱਕ ਰੋਸ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਧਰਨੇ ਦੀ ਅਗਵਾਈ ਅਦਾਰੇ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਪੈਨਸ਼ਨਰਜ਼ ਐਸੋਸੀਏਸ਼ਨ ਤੋਂ ਇਲਾਵਾ ਬਿਜਲੀ, ਮੁਲਾਜ਼ਮ ਏਕਤਾ ਮੰਚ ਪੰਜਾਬ, ਸਾਂਝਾ ਫੋਰਮ ਅਤੇ ਐਂਪਲਾਈਜ਼ ਫੈਡਰੇਸ਼ਨ (ਭਲਵਾਨ) ਆਦਿ ਜਥੇਬੰਦੀਆਂ ਦੇ ਆਗੂਆਂ ਧਨਵੰਤ ਸਿੰਘ ਰੰਧਾਵਾ, ਗੁਰਭੇਜ ਸਿੰਘ ਢਿੱਲੋਂ, ਪੂਰਨ ਦਾਸ ਅਤੇ ਮਨਜੀਤ ਸਿੰਘ ਬਾਹਮਣੀਵਾਲਾ ਵਲੋਂ ਸਾਂਝੇ ਤੌਰ ’ਤੇ ਕੀਤੀ ਗਈ। ਮੁਲਾਜ਼ਮ ਆਗੂਆਂ ਅਤੇ ਸੇਵਾਮੁਕਤ ਕਰਮਚਾਰੀਆਂ ਨੂੰ ਬਿਨਾਂ ਦੇਰੀ ਤਨਖਾਹ ਤੇ ਪੈਨਸ਼ਨ ਦਾ ਭੁਗਤਾਨ ਕੀਤੇ ਜਾਣ ਦੀ ਮੰਗ ਕੀਤੀ ਤੇ ਚਿਤਾਵਨੀ ਦਿੱਤੀ ਕਿ ਮੁਲਾਜ਼ਮ ਤਨਖਾਹਾਂ ਦਾ ਭੁਗਤਾਨ ਕੀਤੇ ਜਾਣ ਤੱਕ ਆਪਣੇ ਰੋਸ ਦਾ ਪ੍ਰਗਟਾਵਾ ਕਰਦੇ ਰਹਿਣਗੇ| ਇੱਥੇ ਰੋਸ ਕਰਦੇ ਮੁਲਾਜ਼ਮਾਂ ਵਲੋਂ ਸ਼ਹਿਰ ਅੰਦਰ ਰੋਸ ਮਾਰਚ ਵੀ ਕੀਤਾ| ਖਪਤਕਾਰਾਂ ਨੂੰ ਇਸ ਹਾਲਾਤ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਮੁਲਾਜ਼ਮਾਂ ਵਲੋਂ ਤਰਨ ਤਾਰਨ ਦੇ ਸਰਕਲ ਦਫਤਰ, ਫੋਕਲ ਪੁਆਇੰਟ, ਝਬਾਲ, ਸ਼ਰਾਏ ਅਮਾਨਤ ਖਾ, ਸੁਰਸਿੰਘ, ਗੋਹਲਵੜ, ਮਾਨੋਚਾਹਲ ਕਲਾਂ, ਨੌਸ਼ਹਿਰਾ ਪੰਨੂਆਂ ਆਦਿ ’ਚ ਵੀ ਵਿਖਾਵੇ ਕੀਤੇ ਗਏ|
ਸ੍ਰੀ ਹਰਗੋਬਿੰਦਪੁਰ (ਪੱਤਰ ਪ੍ਰੇਰਕ): ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸ੍ਰੀ ਹਰਗੋਬਿੰਦਪੁਰ ਦੇ ਬਿਜਲੀ ਕਾਮਿਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਮੁਲਾਜ਼ਮ ਆਗੂ ਲਖਵਿੰਦਰ ਸਿੰਘ ਮੂੜ, ਰਤਨ ਸਿੰਘ, ਰਵਿੰਦਰ ਕੁਮਾਰ, ਗੁਰਬਖ਼ਸ਼ ਸਿੰਘ, ਰਾਜ ਕੁਮਾਰ, ਪ੍ਰਵੀਨ ਕੁਮਾਰ, ਗੁਰਬਾਲ ਸਿੰਘ, ਜਸਵੰਤ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੀ ਤਨਖਾਹਾਂ ਨਾ ਦੇ ਕੇ ਉਨ੍ਹਾਂ ’ਤੇ ਅਤਿਆਚਾਰ ਕੀਤਾ ਜਾ ਰਿਹਾ ਹੈ, ਜੋ ਮੁਲਾਜ਼ਮ ਵਰਗ ਬਰਦਾਸ਼ਤ ਨਹੀਂ ਕਰੇਗਾ।
ਅਟਾਰੀ (ਪੱਤਰ ਪ੍ਰੇਰਕ): ਸਬ ਡਿਵੀਜ਼ਨ ਬਿਜਲੀ ਬੋਰਡ ਦਫ਼ਤਰ ਚੋਗਾਵਾਂ ਦੇ ਪਾਵਰਕੌਮ ਮੁਲਾਜ਼ਮਾਂ ਵੱਲੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਵਾ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਸਬ-ਡਿਵੀਜ਼ਨ ਦੇ ਸਰਕਲ ਮੀਤ ਪ੍ਰਧਾਨ ਨਿਰਮਲ ਸਿੰਘ ਅਤੇ ਜਨਰਲ ਸਕੱਤਰ ਪਲਵਿੰਦਰ ਸਿੰਘ, ਪੂਰਨ ਸਿੰਘ ਠੱਠਾ, ਸੁਖਬਾਜ ਸਿੰਘ ਪ੍ਰਧਾਨ, ਦਲਜੀਤ ਸਿੰਘ ਤੋਲਾਨੰਗਲ ਡਵੀਜ਼ਨ ਪ੍ਰਧਾਨ (ਏਟਕ), ਸੁਖਦੇਵ ਸਿੰਘ ਰਾਜਾਸਾਂਸੀ, ਪਿਸ਼ੌਰਾ ਸਿੰਘ ਸਕੱਤਰ, ਪਰਮਪਾਲ ਸਿੰਘ ਡਿਵੀਜ਼ਨ ਪ੍ਰਧਾਨ, ਜੇਈ ਰਣਬੀਰ ਸਿੰਘ ਸੰਧੂ, ਜੇਈ ਗੁਰਪ੍ਰੀਤ ਸਿੰਘ ਛੀਨਾ, ਜੇਈ ਹਰਦੀਪ ਕੁਮਾਰ ਆਦਿ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਤਨਖ਼ਾਹਾਂ ਜਾਰੀ ਨਾ ਕੀਤੀਆਂ ਤਾਂ ਜ਼ਿਲ੍ਹਾ ਪੱਧਰ ’ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਸਬ-ਡਿਵੀਜ਼ਨ ਲੋਪੋਕੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਤਨਖ਼ਾਹਾਂ ਨਾ ਜਾਰੀ ਹੋਣ ’ਤੇ ਟੀਐੱਸਯੂ ਅਤੇ ਏਟਕ ਜਥੇਬੰਦੀਆ ਵੱਲੋਂ ਅੱਜ ਦੂਸਰੇ ਦਿਨ ਵੀ ਰੋਸ ਰੈਲੀ ਕੀਤੀ ਗਈ। ਇਸ ਮੌਕੇ ਡਿਵੀਜ਼ਨ ਪ੍ਰਧਾਨ ਮੇਜਰ ਸਿੰਘ, ਟੀਐਸਯੂ ਦੇ ਪ੍ਰਧਾਨ ਸੁਰਜੀਤ ਸਿੰਘ, ਏਟਕ ਦੇ ਪ੍ਰਧਾਨ ਸੁਖਦੇਵ ਸਿੰਘ, ਮਨਜੀਤ ਸਿੰਘ ਘਈ, ਸਕੱਤਰ ਜਗੀਰ ਲਾਲ ਏਟਕ ਜੇਈ ਪਰਵਿੰਦਰ ਸਿੰਘ, ਜੇਈ ਭੁਪਿੰਦਰ ਸਿੰਘ, ਜੇਈ ਹਰਦੇਵ ਸਿੰਘ ਨੇ ਸੰਬੋਧਨ ਕੀਤਾ।
ਫਗਵਾੜਾ (ਪੱਤਰ ਪ੍ਰੇਰਕ): ਬਿਜਲੀ ਵਿਭਾਗ ਦੇ ਪੈਨਸ਼ਨਰਜ਼ ਮੰਡਲ ਇਕਾਈ ਵੱਲੋਂ ਸਰਕਾਰ ਦੀ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਿਰੁੱਧ ਗਲਤ ਨੀਤੀਆਂ ਦੀ ਨਿੰਦਿਆ ਕੀਤੀ ਗਈ। ਕਰਮਚਾਰੀਆਂ ਨੇ ਬੰਗਾ ਰੋਡ ’ਤੇ ਬਿਜਲੀ ਘਰ ਅੱਗੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਪੈਨਸ਼ਨਰਜ ਤੇ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹ ਨਾ ਦਿੱਤੀ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਗਿਆਨ ਚੰਦ, ਸੁਰਿੰਦਰ ਕੁਮਾਰ, ਜਸਵੰਤ, ਸਤਨਾਮ, ਸੁਮਨ ਲੱਤਾ, ਜੋਗਾ ਸਿੰਘ ਹਾਜ਼ਰ ਸਨ।
ਧਾਰੀਵਾਲ (ਪੱਤਰ ਪ੍ਰੇਰਕ): ਤਨਖਾਹਾਂ ਨਾ ਮਿਲਣ ਦੇ ਵਿਰੋਧ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਅੱਜ ਦੂਜੇ ਦਿਨ ਵੀ ਪਾਵਰਕੌਮ ਦੇ ਸਬ ਡਿਵੀਜ਼ਨ ਦਫਤਰ ਵਿੱਚ ਗੇਟ ਰੈਲੀ ਕੀਤੀ ਗਈ ਤੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਸੰਘਰਸ਼ ਕਮੇਟੀ ਆਗੂ ਸੁਖਵਿੰਦਰ ਸਿੰਘ ਗਿੱਲ, ਗੁਰਦੀਪ ਸਿੰਘ ਗਿੱਲ, ਲਖਵਿੰਦਰ ਸਿੰਘ ਸਹਾਰੀ, ਤਰਲੋਕ ਸਿੰਘ ਆਦਿ ਨੇ ਸੰਬੋਧਨ ਕੀਤਾ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਜੁਆਇੰਟ ਫੋਰਮ ਪੰਜਾਬ ਦੇ ਸੱਦੇ ’ਤੇ ਮੰਡਲ ਜੰਡਿਆਲਾ ਗੁਰੂ (ਪੀਐੱਸਪੀਸੀਐੱਲ) ਕਰਮਚਾਰੀਆਂ ਦੇ ਖਾਤੇ ਵਿੱਚ ਦੂਸਰੇ ਦਿਨ ਵੀ ਤਨਖ਼ਾਹਾਂ ਨਾ ਆਉਣ ਕਾਰਨ ਰੋਸ ਰੈਲੀਆਂ ਕੀਤੀਆਂ ਗਈਆਂ। ਬੁਲਾਰਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਤਨਖਾਹਾਂ ਜਲਦੀ ਨਾ ਮਿਲੀਆਂ ਤਾਂ ਉਹ ਸੰਘਰਸ਼ ਤੇਜ਼ ਕਰਨਗੇ ਅਤੇ ਕੰਮਕਾਜ ਠੱਪ ਕਰ ਦਿੱਤਾ ਜਾਵੇਗਾ। ਇਸ ਮੌਕੇ ਹਰਜਿੰਦਰ ਸਿੰਘ ਦੁਧਾਲਾ, ਕੁਲਦੀਪ ਸਿੰਘ, ਦਲਬੀਰ ਸਿੰਘ ਜੌਹਲ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਗੀਰ ਸਿੰਘ ਸੁਪਰਡੈਂਟ, ਅਮਨਪ੍ਰੀਤ ਸਿੰਘ,ਮੇਜਰ ਸਿੰਘ ਗੁਰਿੰਦਰ ਸਿੰਘ ਸੇਵਾ ਸਿੰਘ ਚੰਦੀ ਜੋਗਿੰਦਰ ਸਿੰਘ,ਮਨੋਜ ਕੁਮਾਰ, ਗਗਨਦੀਪ ਸਿੰਘ, ਦਿਲਪ੍ਰੀਤ ਕੌਰ ਗੀਤਿਕਾ ਅਰੋੜਾ, ਮਨਜਿੰਦਰ ਕੌਰ, ਇੰਦੂ ਬਾਲਾ, ਭੁਪਿੰਦਰ ਸਿੰਘ, ਨਵਦੀਪ ਸਿੰਘ ਸੇਖੋਂ ਅਤੇ ਦਿਲਜੀਤ ਸਿੰਘ ਹਾਜ਼ਰ ਸਨ।

ਪਠਾਨਕੋਟ ਵਿੱਚ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਮੁਲਾਜ਼ਮ। -ਫੋਟੋ: ਧਵਨ

ਸਰਕਾਰ ’ਤੇ ਗੁੱਸਾ ਕੱਢਿਆ

ਪਠਾਨਕੋਟ (ਪੱਤਰ ਪ੍ਰੇਰਕ): ਯੂ.ਬੀ.ਡੀ.ਸੀ ਟੈਕਨੀਕਲ ਸਰਵਿਸਜ਼ ਯੂਨੀਅਨ ਮਲਿਕਪੁਰ ਪਾਵਰਕੌਮ ਦੇ ਮੁਲਾਜ਼ਮਾਂ ਵੱਲੋਂ ਸਰਕਲ ਪ੍ਰਧਾਨ ਬਲਵੰਤ ਸਿੰਘ ਦੀ ਅਗਵਾਈ ਹੇਠ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਪਾਵਰਕੌਮ ਮੈਨੇਜਮੈਂਟ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਤਨਖਾਹ 28 ਤਰੀਕ ਨੂੰ ਦਿੱਤੀ ਜਾਵੇ, ਛੇਵਾਂ ਤਨਖਾਹ ਕਮਿਸ਼ਨ ਦਿੱਤਾ ਜਾਵੇ, ਡੀ.ਏ. ਤੇ ਬਕਾਇਆ ਕਿਸ਼ਤਾਂ ਦਿੱਤੀਆਂ ਜਾਣ। ਇਸ ਮੌਕੇ ਹਰੀਸ਼ ਕੁਮਾਰ, ਜਸਬੀਰ ਸਿੰਘ, ਨਿਸ਼ਾਨ ਸਿੰਘ, ਦੀਪਕ, ਰਵੀ ਕਾਂਤ, ਕਿਸ਼ਨ ਬਹਾਦਰ ਆਦਿ ਮੌਜੂਦ ਸਨ।

ਗੜ੍ਹਦੀਵਾਲਾ ਤੇ ਮੁਕੇਰੀਆਂ ਵਿਚ ਗੇਟ ਰੈਲੀਆਂ

ਮੁਕੇਰੀਆਂ ਮੰਡਲ ਦਫ਼ਤਰ ’ਤੇ ਗੇਟ ਰੈਲੀ ਦੌਰਾਨ ਸੰਬੋਧਨ ਕਰਦਾ ਆਗੂ। -ਫੋਟੋ: ਜਗਜੀਤ

ਮੁਕੇਰੀਆਂ (ਪੱਤਰ ਪ੍ਰੇਰਕ): ਮੁਲਾਜ਼ਮਾਂ ਦੀਆਂ ਤਨਖਾਹਾਂ ਅਦਾ ਨਾ ਕਰਨ ਖਿਲਾਫ਼ ਜੁਆਇੰਟ ਫੋਰਮ ਦੇ ਸੱਦੇ ’ਤੇ ਗੜ੍ਹਦੀਵਾਲਾ ਸਬ-ਡਿਵੀਜ਼ਨ ਦੇ ਪਾਵਰਕੌਮ ਮੁਲਾਜ਼ਮਾਂ ਵਲੋਂ ਗੇਟ ਰੈਲੀ ਕੀਤੀ ਗਈ। ਮੁਲਾਜ਼ਮਾਂ ਨੇ ਪਾਵਰਕੌਮ ਮੈਨੇਜਮੈਂਟ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਤਨਖਾਹਾਂ ਤੁਰੰਤ ਖਾਤਿਆਂ ਵਿੱਚ ਨਾ ਪਾਈਆਂ ਗਈਆਂ ਤਾਂ ਲਗਾਤਾਰ ਧਰਨੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਬੰਦ ਪਈ ਸਪਲਾਈ ਵੀ ਬਹਾਲ ਨਹੀਂ ਕੀਤੀ ਜਾਵੇਗੀ। ਇਸ ਮੌਕੇ ਰਕੇਸ਼ ਠਾਕੁਰ ਸਬ ਸਟੇਸ਼ਨ ਇੰਚਾਰਜ, ਕੁਲਵੀਰ ਸਿੰਘ ਜੇ.ਈ., ਗੁਰਜੀਤ ਸਿੰਘ, ਨਰਿੰਜਣ ਸਿੰਘ, ਹਰਭਜਨ ਸਿੰਘ, ਮੋਹਣ ਸਿੰਘ, ਰਾਮ ਪਾਲ, ਪਲਵਿੰਦਰ ਕੌਰ, ਜਸਪ੍ਰੀਤ ਕੌਰ, ਸੁਰਜੀਤ ਸਿੰਘ, ਪਰਮਜੀਤ ਸਿੰਘ, ਪ੍ਰਸ਼ੋਤਮ ਦਾਸ ਅਤੇ ਸੰਤੋਖ ਸਿੰਘ ਐਡੀਸ਼ਨਲ ਐੱਸਡੀਓ ਆਦਿ ਹਾਜ਼ਰ ਸਨ। ਪਾਵਰਕੌਮ ਮੁਲਾਜ਼ਮਾਂ ਦੀਆਂ ਤਨਖਾਹਾਂ ਅਦਾ ਨਾ ਕਰਨ ਖਿਲਾਫ਼ ਮੁਕੇਰੀਆਂ ਮੰਡਲ ਦਫ਼ਤਰ ਅੱਗੇ ਐਂਪਲਾਈਜ਼ ਫੈਡਰੇਸ਼ਨ, ਬੀਐਮਐਸ, ਜੇ.ਈ. ਕੌਂਸਲ਼ ਅਤੇ ਟੀਐਸਯੂ ਵਲੋਂ ਸਾਂਝੇ ਤੌਰ ’ਤੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਮਨਜੀਤ ਸਿੰਘ ਪਲਾਕੀ, ਰਜਿੰਦਰ ਸਿੰਘ ਕੋਟਲੀ, ਸੁੱਚਾ ਸਿੰਘ, ਤਰਲੋਚਨ ਸਿੰਘ ਕੋਲੀਆਂ, ਨਵਦੀਪ ਸਿੰਘ ਜੇ.ਈ., ਰਤਨ ਲਾਲ ਜੇ.ਈ., ਸਵਰਨ ਸਿੰਘ ਜੇ.ਈ. ਰਘੁਵੀਰ ਸਿੰਘ, ਧਰਮ ਚੰਦ, ਮੇਹਰ ਸਿੰਘ, ਮਨੋਜ ਕੁਮਾਰ ਆਦਿ ਨੇ ਸੰਬੋਧਨ ਕੀਤਾ।


Comments Off on ਤਨਖਾਹੋਂ ਵਾਂਝੇ ਪਾਵਰਕੌਮ ਮੁਲਾਜ਼ਮਾਂ ਵਲੋਂ ਦੂਜੇ ਦਿਨ ਵੀ ਰੋਸ ਵਿਖਾਵੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.