ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਡਾ. ਮਨਮੋਹਨ ਸਿੰਘ ਦੇ ਖ਼ੁਲਾਸੇ ਮਗਰੋਂ ਗਾਂਧੀ ਪਰਿਵਾਰ ਗੁਨਾਹ ਕਬੂਲੇ: ਦਮਦਮੀ ਟਕਸਾਲ

Posted On December - 7 - 2019

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਦਸੰਬਰ
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਨਵੰਬਰ 1984 ਦੌਰਾਨ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ’ਚ ਗਾਂਧੀ ਪਰਿਵਾਰ ਦੀ ਸ਼ਮੂਲੀਅਤ ਬਾਰੇ ਡਾ. ਮਨਮੋਹਨ ਸਿੰਘ ਵੱਲੋਂ ਕੀਤੇ ਖੁਲਾਸੇ ਮਗਰੋਂ ਹੋਰ ਕਿਸੇ ਸਬੂਤ ਦੀ ਲੋੜ ਨਹੀਂ ਰਹਿ ਜਾਂਦੀ। ਇਸ ਲਈ ਗਾਂਧੀ ਪਰਿਵਾਰ ਨੂੰ 1984 ਦੇ ਕਤਲੇਆਮ ਪ੍ਰਤੀ ਆਪਣੇ ਪਰਿਵਾਰ ਦਾ ਗੁਨਾਹ ਕਬੂਲ ਲੈਣਾ ਚਾਹੀਦਾ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਨਵੰਬਰ 1984 ਦੇ ਦੁਖਾਂਤ ਪ੍ਰਤੀ ਕੀਤੇ ਗਏ ਖ਼ੁਲਾਸੇ ਨੂੰ ਦੇਰ ਆਏ ਦਰੁਸਤ ਆਏ ਕਿਹਾ। ਪਰ ਤਤਕਾਲੀ ਸਰਕਾਰ ਵੱਲੋਂ ਉਸ ਵਕਤ ਦਿੱਲੀ ਵਿਖੇ ਫੌਜ ਨੂੰ ਨਾ ਸੱਦਣ ਦੀ ਹਕੀਕਤ ਨੂੰ ਲੰਮਾ ਸਮਾਂ ਲੁਕਾਈ ਰੱਖਣ ’ਤੇ ਸਵਾਲ ਵੀ ਉਠਾਇਆ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸਾਬਕਾ ਪ੍ਰਧਾਨ ਮੰਤਰੀ ਆਪਣੇ ਭਾਈਚਾਰੇ ਦੀ ਸਰਕਾਰੀ ਨਸਲਕੁਸ਼ੀ ਬਾਰੇ ਸਭ ਕੁਝ ਜਾਣਦੇ ਹੋਏ ਵੀ ਕਿਵੇਂ ਚੁੱਪ ਬੈਠੇ ਰਹੇ?


Comments Off on ਡਾ. ਮਨਮੋਹਨ ਸਿੰਘ ਦੇ ਖ਼ੁਲਾਸੇ ਮਗਰੋਂ ਗਾਂਧੀ ਪਰਿਵਾਰ ਗੁਨਾਹ ਕਬੂਲੇ: ਦਮਦਮੀ ਟਕਸਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.