ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਡਾ. ਬੱਲ ਨੂੰ ਤਾਉਮਰ ਪ੍ਰਾਪਤੀਆਂ ਲਈ ਐਵਾਰਡ ਮਿਲਿਆ

Posted On December - 4 - 2019

ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਡਾ. ਬੱਲ ਦਾ ਸਨਮਾਨ ਕਰਦੇ ਹੋਏ। -ਫੋਟੋ: ਰੂਬਲ

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 3 ਦਸੰਬਰ
ਕਾਮਨ ਵੈਲਥ ਇਨਟੈਨਸਿਵ ਕੇਅਰ ਸੁਸਾਇਟੀ ਵੱਲੋਂ ਇਥੇ ਕਰਵਾਈ ਗਈ ਪੰਜਵੀਂ ਮੈਡੀਕਲ ਕਾਨਫਰੰਸ (ਮੈਡੀਕੌਨ)-2019 ਚੰਡੀਗੜ੍ਹ ਦੌਰਾਨ ਡਾ. ਮਨਜੀਤ ਸਿੰਘ ਬੱਲ ਨੂੰ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪਹੁੰਚੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤਾ। ਸੰਸਥਾ ਦੇ ਚੇਅਰਪਰਸਨ ਡਾ. ਜਗਜੀਤ ਸਿੰਘ ਬਾਹੀਆ ਨੇ ਡਾ. ਬੱਲ ਦੀਆਂ ਪ੍ਰਾਪਤੀਆਂ ਤੇ ਜਨ ਸੇਵਾਵਾਂ ਬਾਰੇ ਬੋਲਦਿਆਂ ਦੱਸਿਆ ਕਿ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐੱਮਬੀਬੀਐੱਸ ਤੇ ਐੱਮਡੀ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵਿੱਚ ਸੇਵਾ ਨਿਭਾਈ। ਉਨ੍ਹਾਂ ਦੱਸਿਆ ਕਿ ਡਾ. ਬੱਲ ਨੇ ਆਪਣੇ ਵਿਸ਼ੇ ਦੀਆਂ ਦੋ ਕਿਤਾਬਾਂ ਵਿੱਚ ਚੈਪਟਰ ਲਿਖਣ ਤੋਂ ਇਲਾਵਾ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵਿੱਚ 13 ਸਾਹਿਤਕ ਕਿਤਾਬਾਂ ਲਿਖੀਆਂ ਹਨ। ਇਸ ਦੌਰਾਨ ਡਾ. ਬੱਲ ਨੇ ਪੰਜਵੀਂ ਮੈਕੀਕੌਨ-2019 ਚੰਡੀਗੜ੍ਹ ਦੇ ਪ੍ਰਬੰਧਕਾਂ ਖ਼ਾਸ ਕਰਕੇ ਡਾ. ਜਗਜੀਤ ਸਿੰਘ ਬਾਹੀਆ ਦਾ ਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦਾ ਧੰਨਵਾਦ ਕੀਤਾ।


Comments Off on ਡਾ. ਬੱਲ ਨੂੰ ਤਾਉਮਰ ਪ੍ਰਾਪਤੀਆਂ ਲਈ ਐਵਾਰਡ ਮਿਲਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.