ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਡਾ. ਪਰਲਪ੍ਰੀਤ ਕੌਰ ਮਿਸਿਜ਼ ਪੰਜਾਬ ਯੂਨੀਵਰਸ ਬਣੀ

Posted On December - 7 - 2019

ਮਿਸਿਜ਼ ਪੰਜਾਬ ਯੂਨੀਵਰਸ ਬਣਨ ਵਾਲੀ ਡਾ. ਪਰਲਪ੍ਰੀਤ ਕੌਰ ਖੁਸ਼ੀ ਭਰੇ ਅੰਦਾਜ਼ ’ਚ।

ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਦਸੰਬਰ
ਨਾਈਨ ਟੂ ਨਾਈਨ ਐਂਟਰਟੇਨਮੈਂਟ ਵੱਲੋਂ ‘ਮਿਸਿਜ਼ ਪੰਜਾਬ ਯੂਨੀਵਰਸ’ ਮੁਕਾਬਲਾ ਕਰਵਾਇਆ ਗਿਆ। ਇਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਚੁਣੀਆਂ ਗਈਆਂ 30 ਫਾਈਨਲਿਸਟ ਮੁਟਿਆਰਾਂ ਨੇ ਭਾਗ ਲਿਆ। ਇਨ੍ਹਾਂ ਵਿਚੋਂ ਲੁਧਿਆਣਾ ਦੀ ਡਾ. ਪਰਲਪ੍ਰੀਤ ਕੌਰ ਨੇ ਪਹਿਲੇ ਸਥਾਨ ’ਤੇ ਰਹਿ ਕੇ ‘ਮਿਸਿਜ਼ ਪੰਜਾਬ ਯੂਨੀਵਰਸ’ ਦਾ ਖ਼ਿਤਾਬ ਹਾਸਲ ਕੀਤਾ ਹੈ।
ਗੱਲਬਾਤ ਦੌਰਾਨ ਪਰਲਪ੍ਰੀਤ ਕੌਰ ਨੇ ਕਿਹਾ ਕਿ ਉਹ ਪੇਸ਼ੇ ਵਜੋਂ ਦੰਦਾਂ ਦੀ ਡਾਕਟਰ ਹੈ। ਉਹ ਅਦਾਕਾਰੀ ਵੀ ਕਰ ਲੈਂਦੀ ਹੈ ਤੇ ਭੰਗੜਾ-ਗਿੱਧਾ ਪਾਉਣਾ ਅਤੇ ਐਂਕਰਿੰਗ ਤੇ ਪੇਂਟਿੰਗ ਕਰਨਾ ਉਸ ਦਾ ਸ਼ੌਕ ਹੈ। ਉਸ ਨੇ ਲਘੂ ਫਿਲਮ ‘ਚੂਲਾ-ਇਕ ਬੂੰਦ ਅੰਮ੍ਰਿਤ ਦੀ’ ਵਿੱਚ ਲੀਡ ਰੋਲ ਕਰ ਕੇ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਜਿੱਤਣਾ ਉਸ ਦੇ ਪਰਿਵਾਰ ਕਾਰਨ ਸੰਭਵ ਹੋ ਸਕਿਆ ਹੈ। ਉਸ ਦੀ ਮਾਂ ਹਰਦੀਪ ਕੌਰ ਅਤੇ ਪਿਤਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਕੰਟਰੋਲਰ ਇਕਬਾਲ ਸਿੰਘ ਹਨ। ਉਸ ਦੇ ਪਤੀ ਦਮਨਪ੍ਰੀਤ ਸਿੰਘ ਉਦਯੋਗਪਤੀ ਹਨ। ਉਸ ਨੇ ਨਾਈਨ ਟੂ ਨਾਈਨ ਐਂਟਰਟੇਨਮੈਂਟ ਦੇ ਸੰਚਾਲਕ ਪਰਮਿੰਦਰ ਸਿੰਘ, ਹਰਪ੍ਰੀਤ ਕੌਰ, ਸਮਿਰਤੀ ਉਬਰਾਏ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ।


Comments Off on ਡਾ. ਪਰਲਪ੍ਰੀਤ ਕੌਰ ਮਿਸਿਜ਼ ਪੰਜਾਬ ਯੂਨੀਵਰਸ ਬਣੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.