ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’

Posted On December - 14 - 2019

ਡਾ. ਰਾਜਿੰਦਰ ਸਿੰਘ ਕੰਬੋਜ

ਪੰਜਾਬੀ ਸਿਨਮਾ ਕਦੇ ਬੌਲੀਵੁੱਡ ਦੀ ਨਿਰਭਰਤਾ ’ਤੇ ਹੀ ਕਦਮ ਪੁੱਟਦਾ ਸੀ ਤੇ ਉੱਥੋਂ ਹੀ ਸੇਧ ਲੈਂਦਾ ਸੀ, ਪਰ ਹੁਣ ਸਮਾਂ ਬਿਲਕੁਲ ਬਦਲ ਗਿਆ ਹੈ। ਹੁਣ ਜਿੱਥੇ ਪੰਜਾਬੀ ਸਿਨਮਾ ਆਤਮ-ਨਿਰਭਰ ਹੈ ਉੱਥੇ ਨਵੇਂ-ਨਵੇਂ ਵਿਸ਼ਿਆਂ ਨਾਲ ਨਾ ਕੇਵਲ ਰਾਸ਼ਟਰੀ ਬਲਕਿ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਰਿਹਾ ਹੈ। ਪੰਜਾਬੀ ਫ਼ਿਲਮਾਂ ਵਿਚ ਹੁਣ ਨਵੇਂ ਪ੍ਰਯੋਗ ਹੋ ਰਹੇ ਹਨ, ਇਸੇ ਦਿਸ਼ਾ ਵੱਲ ਅਗਲਾ ਕਦਮ ਹੈ ਨਵ ਬਾਜਵਾ ਵੱਲੋਂ ਲਿਖੀ ਤੇ ਨਿਰਦੇਸ਼ਿਤ ਫ਼ਿਲਮ ‘ਕਿੱਟੀ ਪਾਰਟੀ’। ਇਸਦੇ ਨਿਰਮਾਤਾ ਹਨ ਜਗਜੀਤ ਸਿੰਘ ਅਰੀ।
ਇਹ ਫ਼ਿਲਮ ਸਾਡੇ ਲੋਕਾਂ ਦੀ ਬਹੁਤ ਜਲਦੀ ਅਮੀਰ ਹੋਣ ਦੀ ਲਾਲਚੀ ਸੋਚ ’ਤੇ ਵਿਅੰਗ ਹੈ। ਇਹ ਸਮਾਜ ਨੂੰ ਸੰਦੇਸ਼ ਦੇ ਰਹੀ ਹੈ ਕਿ ਅਜਿਹਾ ਲਾਲਚ ਦੇਣ ਵਾਲੇ ਠੱਗ ਤੁਹਾਡੇ ਜੀਵਨ ਵਿਚ ਕਿਸੇ ਵੀ ਰੂਪ ਵਿਚ ਆ ਸਕਦੇ ਹਨ ਅਤੇ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਨੂੰ ਲੁੱਟ ਕੇ ਲਿਜਾ ਸਕਦੇ ਹਨ। ਫ਼ਿਲਮ ਦੀ ਕਹਾਣੀ ਪੰਜਾਬ ਤੋਂ ਸ਼ੁਰੂ ਹੋ ਕੇ ਗੋਆ ਤਕ ਦਾ ਸਫ਼ਰ ਤੈਅ ਕਰਦੀ ਹੈ। ਇਸ ਵਿਚ ਨਵ ਬਾਜਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਾਣਾ ਰਣਬੀਰ, ਉਪਾਸਨਾ ਸਿੰਘ, ਮਨੀ ਬੋਪਾਰਾਏ, ਨੀਲੂ ਕੋਹਲੀ, ਅਨੀਤਾ ਦੇਵਗਨ ਆਦਿ ਵਰਗੇ ਕਲਾਕਾਰ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਫ਼ਿਲਮ ਦੇ ਸੰਵਾਦ ਅਮਨ ਸੰਧੂ ਤੇ ਟਾਟਾ ਬੈਨੀਪਾਲ ਨੇ ਅਤੇ ਗੀਤ ਲਿਖੇ ਹਨ ਉਲੂਮੀਨਾਤੀ ਤੇ ਵੀਤ ਬਲਜੀਤ ਨੇ। ਕੱਲ੍ਹ ਹੀ ਰਿਲੀਜ਼ ਹੋਈ ਇਸ ਫ਼ਿਲਮ ਦੀ ਕਹਾਣੀ ਏਨੀ ਰੌਚਕ ਹੈ ਕਿ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤਕ ਜੋੜ ਕੇ ਰੱਖਦੀ ਹੈ। ਫ਼ਿਲਮ ਦੇ ਸੰਵਾਦ ਏਨੇ ਰੌਚਕ ਤੇ ਕਹਾਣੀ ਦੇ ਪਾਤਰਾਂ ਅਨੁਸਾਰ ਢੁਕਵੇਂ ਹਨ ਕਿ ਉਹ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪੁਆਉਂਦੇ ਹਨ। ਇਹ ਫ਼ਿਲਮ ਮੁੱਖ ਰੂਪ ਵਿਚ ਔਰਤ ਪ੍ਰਧਾਨ ਫ਼ਿਲਮ ਹੈ ਜਿਸ ਵਿਚ ਔਰਤ ਦੀ ਠੱਗੀ ਦਾ ਸ਼ਿਕਾਰ ਫ਼ਿਲਮ ਵਿਚਲੀਆਂ ਔਰਤਾਂ ਹੀ ਹੁੰਦੀਆਂ ਹਨ। ਨਵ ਬਾਜਵਾ ਕਿਵੇਂ ਉਨ੍ਹਾਂ ਦੀ ਮਦਦ ਕਰਦਾ ਹੈ, ਉਨ੍ਹਾਂ ਨੂੰ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਆਪਣੀ ਲੁੱਟੀ ਕਮਾਈ ਵਾਪਸ ਮਿਲਦੀ ਹੈ ਕਿ ਨਹੀਂ ? ਇਸ ਸਭ ਲਈ ਤੁਹਾਨੂੰ ਫ਼ਿਲਮ ਨੂੰ ਵੇਖਣਾ ਪਵੇਗਾ।

ਸੰਪਰਕ: 98551-12234


Comments Off on ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.