ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਝੂਠਾ ਕੇਸ ਦਰਜ ਕਰਨ ’ਤੇ ਸਮਾਣਾ ਸਿਟੀ ਪੁਲੀਸ ਮੁਖੀ ਤੇ ਏਐੱਸਆਈ ਮੁਅੱਤਲ

Posted On December - 7 - 2019

ਅਸ਼ਵਨੀ ਗਰਗ
ਸਮਾਣਾ, 6 ਦਸੰਬਰ
ਬੀਤੇ ਅਗਸਤ ਮਹੀਨੇ ਸਥਾਨਕ ਮੇਨ ਰੋਡ ਤੋਂ ਮੀਟ ਸ਼ਾਪ ਦੇ ਮਾਲਕ ਨੂੰ ਨਸ਼ੀਲੀਆਂ ਗੋਲੀਆਂ ਸਣੇ ਫੜਨ ਦੇ ਮਾਮਲੇ ਵਿਚ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਮਾਮਲਾ ਝੂਠਾ ਕਰਾਰ ਦਿੰਦਿਆਂ ਹਾਈ ਕੋਰਟ ਵਿਚ ਪਹੁੰਚ ਕੀਤੀ ਸੀ। ਇਸ ਮਗਰੋਂ ਹਾਈ ਕੋਰਟ ਦੇ ਆਦੇਸ਼ ’ਤੇ ਐੱਸਐੱਸਪੀ ਪਟਿਆਲਾ ਵੱਲੋਂ ਕਰਵਾਈ ਜਾਂਚ ਤੋਂ ਬਾਅਦ ਸਿਟੀ ਪੁਲੀਸ ਸਮਾਣਾ ਦੇ ਮੁਖੀ ਸਾਹਿਬ ਸਿੰਘ ਅਤੇ ਏਐੱਸਆਈ ਜੈਪ੍ਰਕਾਸ਼ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ।
ਸਿਟੀ ਪੁਲੀਸ ਨੇ ਬੀਤੀ 12 ਅਗਸਤ ਨੂੰ ਸਥਾਨਕ ਗੋਪਾਲ ਭਵਨ ਨੇੜੇ ਸੁੱਖਾ ਮੀਟ ਸ਼ਾਪ ’ਤੇ ਛਾਪਾ ਮਾਰ ਕੇ ਸੁਖਵਿੰਦਰ ਸਿੰਘ ਸੁੱਖਾ ਨੂੰ 1020 ਨਸ਼ੀਲੀਆਂ ਗੋਲੀਆਂ ਸਣੇ ਫੜਨ ਦਾ ਦਾਅਵਾ ਕਰਦਿਆਂ ਉਸ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਸੀ। ਸੁਖਵਿੰਦਰ ਸਿੰਘ ਦੇ ਭਤੀਜੇ ਗਗਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਾਣਬੁੱਝ ਕੇ ਉਸ ਦੇ ਚਾਚਾ ਨੂੰ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿਚ ਫਸਾਇਆ ਹੈ ਜਦੋਂਕਿ ਮੌਕੇ ਤੋਂ ਅਜਿਹਾ ਕੁਝ ਵੀ ਪੁਲੀਸ ਨੂੰ ਬਰਾਮਦ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਸਾਢੇ ਅੱਠ ਵਜੇ ਦੀ ਰੇਡ ਦਿਖਾਈ ਜਦੋਂਕਿ ਦੁਕਾਨ ਅੱਠ ਵੱਜ ਕੇ 2 ਮਿੰਟ ’ਤੇ ਬੰਦ ਹੋ ਗਈ ਸੀ, ਜਿਸ ਦੀ ਸੀਸੀਟੀਵੀ ਫੁਟੇਜ ਉਨ੍ਹਾਂ ਪੁਲੀਸ ਦੇ ਆਲਾ ਅਧਿਕਾਰੀਆਂ ਸਣੇ ਸੂਬੇ ਦੇ ਗ੍ਰਹਿ ਮੰਤਰੀ ਨੂੰ ਭੇਜ ਕੇ ਇਨਸਾਫ਼ ਦੀ ਮੰਗ ਕੀਤੀ ਸੀ ਪਰ ਜਦੋਂ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਹਾਈ ਕੋਰਟ ਵਿਚ ਪਟੀਸ਼ਟ ਦਾਇਰ ਕੀਤੀ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਹਾਈ ਕੋਰਟ ਨੇ ਐੱਸਐੱਸਪੀ ਪਟਿਆਲਾ ਤੋਂ ਇਸ ਸਬੰਧੀ 6 ਦਸੰਬਰ ਤੱਕ ਰਿਪੋਰਟ ਮੰਗੀ ਸੀ।
ਐੱਸਐੱਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਿਟੀ ਪੁਲੀਸ ਮੁਖੀ ਸਮਾਣਾ ਸਾਹਿਬ ਸਿੰਘ ਅਤੇ ਏਐੱਸਆਈ ਜੈ ਪ੍ਰਕਾਸ਼ ਨੂੰ ਇਸ ਮਾਮਲੇ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ।

 


Comments Off on ਝੂਠਾ ਕੇਸ ਦਰਜ ਕਰਨ ’ਤੇ ਸਮਾਣਾ ਸਿਟੀ ਪੁਲੀਸ ਮੁਖੀ ਤੇ ਏਐੱਸਆਈ ਮੁਅੱਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.