ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਜੰਮੂ ਕਸ਼ਮੀਰ ਨੂੰ ਵੰਡਣ ਮਗਰੋਂ ਭਾਰਤ-ਪਾਕਿ ਸਰਹੱਦ ਸੰਵੇਦਨਸ਼ੀਲ ਹੋਈ

Posted On December - 2 - 2019

ਨਵੀਂ ਦਿੱਲੀ, 1 ਦਸੰਬਰ

ਬੀਐਸਐਫ ਦੇ 55ਵੇਂ ਸਥਾਪਨਾ ਦਿਵਸ ਮੌਕੇ ਨਵੀਂ ਦਿੱਲੀ ਵਿਚ ਐਤਵਾਰ ਨੂੰ ਇਕ ਦਸਤਾ ਕਰਤੱਬ ਦਿਖਾਉਂਦਾ ਹੋਇਆ। -ਫੋਟੋ:ਪੀਟੀਆਈ

ਸੀਮਾ ਸੁਰੱਖਿਆ ਬਲ ਦੇ ਡੀਜੀਪੀ ਵੀ.ਕੇ. ਜੌਹਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਜੰਮੂ ਕਸ਼ਮੀਰ ਨੂੰ ਵੰਡਣ ਦੇ ਫ਼ੈਸਲੇ ਮਗਰੋਂ ਪੰਜਾਬ ਤੇ ਜੰਮੂ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਕਾਫੀ ਸੰਵੇਦਨਸ਼ੀਲ ਹੋ ਗਈ ਹੈ ਕਿਉਂਕਿ ਅੱਤਿਵਾਦੀਆਂ ਵੱਲੋਂ ਭਾਰਤ ’ਚ ਘੁਸਪੈਠ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹ ਫੋਰਸ ਦੇ 55ਵੇਂ ਸਥਾਪਨਾ ਦਿਵਸ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਨੇ ਸਰਹੱਦਾਂ, ਖ਼ਾਸ ਕਰ ਕੇ ਭਾਰਤ-ਪਾਕਿ ਸਰਹੱਦ ਦੀ ਹਰ ਕੀਮਤ ’ਤੇ ਰੱਖਿਆ ਕਰਨ ਦਾ ਅਹਿਦ ਲਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਵੰਡਣ ਦੇ ਫ਼ੈਸਲੇ ਤੋਂ ਬਾਅਦ ਕਸ਼ਮੀਰ ’ਚ ਕੰਟਰੋਲ ਲਾਈਨ ਅਤੇ ਜੰਮੂ ਤੇ ਪੰਜਾਬ ’ਚ ਪਾਕਿਸਤਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ ਕਾਫੀ ਸੰਵੇਦਨਸ਼ੀਲ ਹੋ ਗਈ ਹੈ। ਦੇਸ਼ ਵਿਰੋਧੀ ਤਾਕਤਾਂ ਲਗਾਤਾਰ ਸਰਹੱਦਾਂ ਰਾਹੀਂ ਭਾਰਤ ’ਚ ਘੁਸਪੈਠ ਕਰਨ ਦੀਆਂ ਕੋਸ਼ਿਸਾਂ ਕਰ ਰਹੀਆਂ ਹਨ ਪਰ ਉਹ ਇਹ ਭਰੋਸਾ ਦਿੰਦੇ ਹਨ ਕਿ ਬੀਐੱਸਐੱਫ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਤੇ ਹਥਿਆਰ ਅਪਣਾ ਕੇ ਫੋਰਸ ਨੇ ਆਪਣੀ ਰਣਨੀਤਕ ਸਮਰੱਥਾ ’ਚ ਵਾਧਾ ਕੀਤਾ ਹੈ।
ਸ੍ਰੀ ਜੌਹਰੀ ਨੇ ਕਿਹਾ ਕਿ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਨਾਲ ਡਰੋਨਾਂ ਦੀ ਘੁਸਪੈਠ ਰੋਕਣ ਲਈ ਬੀਐੱਸਐੱਫ ਵੱਲੋਂ ਤਕਨੀਕੀ ਹੱਲ ਲੱਭਣ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸਮੱਸਿਆ ਤੋਂ ਨਿਪਟਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ। -ਪੀਟੀਆਈ

ਮੋਦੀ ਵੱਲੋਂ ਬੀਐੱਸਐੱਫ ਨੂੰ ਸਥਾਪਨਾ ਦਿਵਸ ਦੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੀਮਾ ਸੁਰੱਖਿਆ ਬਲ ਨੂੰ ਫੋਰਸ ਦੇ 55ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਵਸ ਦੀਆਂ ਬੀਐੱਸਐੱਫ ਦੇ ਸਾਰੇ ਜਵਾਨਾਂ ਤੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ। ਇਹ ਫੋਰਸ ਪੂਰੀ ਸ਼ਿੱਦਤ ਨਾਲ ਸਾਡੀਆਂ ਸਰਹੱਦਾਂ ਦੀ ਰੱਖਿਆ ਕਰ ਰਹੀ ਹੈ।’’ ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਤੇ ਸੰਕਟ ਦੇ ਸਮੇਂ ਵਿੱਚ ਬੀਐੈੱਸਐੱਫ ਦੇ ਜਵਾਨਾਂ ਨੇ ਹਮੇਸ਼ਾਂ ਸਖ਼ਤ ਮਿਹਨਤ ਨਾਲ ਦੇਸ਼ ਵਾਸੀਆਂ ਦੀ ਸੇਵਾ ਕੀਤੀ ਹੈ। -ਪੀਟੀਆਈ


Comments Off on ਜੰਮੂ ਕਸ਼ਮੀਰ ਨੂੰ ਵੰਡਣ ਮਗਰੋਂ ਭਾਰਤ-ਪਾਕਿ ਸਰਹੱਦ ਸੰਵੇਦਨਸ਼ੀਲ ਹੋਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.