ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਜਪਾਨ ਵੱਲੋਂ ਆਰਥਿਕ ਭਿਆਲੀ ਸਬੰਧੀ ਭਾਰਤੀ ਚਿੰਤਾਵਾਂ ਦੂਰ ਕਰਨ ਦਾ ਇਸ਼ਾਰਾ

Posted On December - 2 - 2019

ਨਵੀਂ ਦਿੱਲੀ, 1 ਦਸੰਬਰ
ਜਪਾਨ ਨੇ ਅੱਜ ਇਹ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ ਖੇਤਰੀ ਵਿਆਪਕ ਆਰਥਿਕ ਭਿਆਲੀ ’ਚ ਭਾਰਤ ਨੂੰ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਪਾਨ ਦਾ ਕਹਿਣਾ ਹੈ ਕਿ ਇਸ ਭਿਆਲੀ ’ਚ ਸ਼ਾਮਲ ਸਾਰੇ ਦੇਸ਼ ਨਵੀਂ ਦਿੱਲੀ ਦੀਆਂ ਚਿੰਤਾਵਾਂ ਦਾ ਹੱਲ ਕੱਢਣ ਲਈ ਵਚਨਬੱਧ ਹਨ।
ਜ਼ਿਕਰਯੋਗ ਹੈ ਕਿ ਕਈ ਸਾਲਾਂ ਦੀ ਗੱਲਬਾਤ ਤੋਂ ਬਾਅਦ ਪਿਛਲੇ ਮਹੀਨੇ ਪ੍ਰਸਤਾਵਿਤ ਖੇਤਰੀ ਵਿਆਪਕ ਆਰਥਿਕ ਭਿਆਲੀ ’ਚ ਸ਼ਾਮਲ ਸਾਰੇ ਦੇਸ਼ਾਂ ਦੇ ਸੰਮੇਲਨ ਦੌਰਾਨ ਭਾਰਤ ਨੇ ਇਸ ਸਮਝੌਤੇ ਤੋਂ ਹੱਥ ਪਿੱਛੇ ਖਿੱਚ ਲਿਆ ਸੀ। ਭਾਰਤ ਦਾ ਕਹਿਣਾ ਸੀ ਕਿ ਮੌਜੂਦਾ ਸ਼ਰਤਾਂ ਮੁਤਾਬਕ ਸਮਝੌਤੇ ਦਾ ਸਾਰੇ ਭਾਰਤੀ ਲੋਕਾਂ ਦੀ ਜ਼ਿੰਦਗੀ ਅਤੇ ਕਮਾਈ ’ਤੇ ਮਾੜਾ ਅਸਰ ਪਵੇਗਾ।
ਜਪਾਨੀ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਲੰਘੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਦੇ ਵਿਦੇਸ਼ ਮੰਤਰੀ ਤੋਸ਼ੀਮਿਤਸੂ ਮੋਤੇਗੀ ਅਤੇ ਰੱਖਿਆ ਮੰਤਰੀ ਤਾਰੋ ਕੋਨੋ ਨਾਲ ਮੀਟਿੰਗ ਵਿੱਚ ਖੇਤਰੀ ਵਿਆਪਕ ਆਰਥਿਕ ਭਾਈਵਾਲ ਸਬੰਧੀ ਭਾਰਤ ਦਾ ਪੱਖ ਪੇਸ਼ ਕੀਤਾ ਸੀ, ਜਦੋਂਕਿ ਜਪਾਨੀ ਮੰਤਰੀਆਂ ਨੇ ਇਸ ਸਬੰਧੀ ਟੋਕੀਓ ਦਾ ਪੱਖ ਰੱਖਿਆ ਸੀ। ਜਪਾਨ ਦੇ ਵਿਦੇਸ਼ ਮੰਤਰਾਲੇ ’ਚ ਡਿਪਟੀ ਪ੍ਰੈੱਸ ਸੈਕਟਰੀ ਅਤਸੂਸ਼ੀ ਕੈਫੂ ਨੇ ਕਿਹਾ ਕਿ ਬਾਕੀ ਰਹਿੰਦੇ ਮਸਲਿਆਂ ਨੂੰ ਹੱਲ ਕਰਨ ਲਈ ਭਿਆਲੀ ’ਚ ਸ਼ਾਮਲ ਸਾਰੇ ਦੇਸ਼ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਭਾਰਤ ਦੀਆਂ ਚਿੰਤਾਵਾਂ ਦੂਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। -ਪੀਟੀਆਈ

ਕਸ਼ਮੀਰ ਮੁੱਦੇ ਦਾ ਹੱਲ ਸ਼ਾਂਤੀ ਨਾਲ ਨਿਕਲਣ ਦੀ ਆਸ ਪ੍ਰਗਟਾਈ
ਜਪਾਨ ਦੇ ਵਿਦੇਸ਼ ਮੰਤਰਾਲੇ ’ਚ ਡਿਪਟੀ ਪ੍ਰੈੱਸ ਸੈਕਟਰੀ ਅਤਸੂਸ਼ੀ ਕੈਫੂ ਨੇ ਅੱਜ ਕਿਹਾ ਕਿ ਜਪਾਨ ਨੇ ਕਸ਼ਮੀਰ ਵਿੱਚ ਬਣੇ ਹਾਲਾਤ ਨੂੰ ਕਾਫੀ ਧਿਆਨ ਨਾਲ ਵਾਚਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਇਸ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਸ਼ਾਂਤੀ ਨਾਲ ਨਿਕਲ ਆਵੇਗਾ। ਮਹਾਰਾਸ਼ਟਰ ’ਚ ਨਵੀਂ ਸਰਕਾਰ ਬਣਨ ਤੋਂ ਬਾਅਦ ਮੁੰਬਈ ਤੋਂ ਅਹਿਮਦਾਬਾਦ ਤੱਕ ਸ਼ੁਰੂ ਹੋਣ ਵਾਲੀ ਬੁਲੈਟ ਟਰੇਨ ਦੇ ਪ੍ਰਾਜੈਕਟ ਦੀ ਸਥਿਤੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੇ ਅਧਿਕਾਰੀ ਇਸ ਪ੍ਰਾਜੈਕਟ ’ਤੇ ਕੰਮ ਕਰ ਰਹੇ ਹਨ ਅਤੇ ਵੱਡੇ ਪ੍ਰਾਜੈਕਟ ’ਚ ਚੁਣੌਤੀਆਂ ਤਾਂ ਹੁੰਦੀਆਂ ਹੀ ਹਨ। -ਪੀਟੀਆਈ


Comments Off on ਜਪਾਨ ਵੱਲੋਂ ਆਰਥਿਕ ਭਿਆਲੀ ਸਬੰਧੀ ਭਾਰਤੀ ਚਿੰਤਾਵਾਂ ਦੂਰ ਕਰਨ ਦਾ ਇਸ਼ਾਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.