ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਛੋਟਾ ਪਰਦਾ

Posted On December - 14 - 2019

ਧਰਮਪਾਲ

ਟੈਲੀਵਿਜ਼ਨ ਦੀਆਂ ਮਸ਼ਹੂਰ ‘ਔਰਤਾਂ’

ਭਾਰਤੀ ਥੀਏਟਰ ਅਤੇ ਸਿਨਮਾ ਵਿਚ ਪੁਰਸ਼ਾਂ ਵੱਲੋਂ ਔਰਤਾਂ ਦਾ ਰੂਪ ਧਾਰਨ ਕਰਨ ਦੀ ਪਰੰਪਰਾ ਰਹੀ ਹੈ। ਪੁਰਾਣੇ ਸਮੇਂ ਵਿਚ ਔਰਤਾਂ ਨੂੰ ਮਨੋਰੰਜਨ ਜਗਤ ਦਾ ਹਿੱਸਾ ਬਣਨ ਦੀ ਆਗਿਆ ਨਹੀਂ ਸੀ ਅਤੇ ਇਸ ਲਈ ਪੁਰਸ਼ਾਂ ਨੂੰ ਹੀ ਸਾਰੇ ਕਿਰਦਾਰ ਨਿਭਾਉਣੇ ਪੈਂਦੇ ਸਨ ਜਿਸ ਵਿਚ ਉਹ ਔਰਤਾਂ ਦਾ ਰੂਪ ਧਾਰਨ ਕਰਦੇ ਸਨ। ਬਾਅਦ ਵਿਚ ਪੁਰਸ਼ ਹਸਾਉਣ ਦੇ ਉਦੇਸ਼ ਨਾਲ ਔਰਤਾਂ ਵਰਗੇ ਕੱਪੜੇ ਪਹਿਨਣ ਲੱਗੇ ਜਿਸਨੂੰ ਭਾਰਤੀ ਮਨੋਰੰਜਨ ਜਗਤ ਵਿਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਥੀਏਟਰ ਅਤੇ ਫ਼ਿਲਮਾਂ ਤੋਂ ਬਾਅਦ ਹੁਣ ਟੈਲੀਵਿਜ਼ਨ ’ਤੇ ਵੀ ਇਹ ਰੁਝਾਨ ਕਾਫ਼ੀ ਵਧ ਗਿਆ ਹੈ। ਇੱਥੇ ਅਸੀਂ ਇਸ ਬਾਰੇ ਚਰਚਾ ਕਰਾਂਗੇ।
ਪਰੇਸ਼ ਗਨਾਤਰਾ ਨੂੰ ‘ਬਾ ਬਹੂ ਔਰ ਬੇਬੀ’ ਅਤੇ ‘ਚਿੜੀਆ ਘਰ’ ਵਰਗੇ ਸ਼ੋਅ’ਜ਼ ਅਤੇ ‘ਨੌ ਐਂਟਰੀ’ ਅਤੇ ‘ਵੈਲਕਮ’ ਵਰਗੀਆਂ ਫ਼ਿਲਮਾਂ ਵਿਚ ਨਿਭਾਈਆਂ ਕਾਮੇਡੀ ਭੂਮਿਕਾਵਾਂ ਲਈ ਜਾਣਿਆ ਜਾਂਦਾ ਹੈ। ਹੁਣ ਸੋਨੀ ਸਬ ਦੇ ‘ਭਾਖਰਵੜੀ’ ਸ਼ੋਅ ਵਿਚ ਗੁਜਰਾਤੀ ਕਾਰੋਬਾਰੀ ਮਹਿੰਦਰ ਠਾਕੁਰ ਬਣੇ ਪਰੇਸ਼ ਗਨਾਤਰਾ ਨੇ ਚੰਦਰਮੁਖੀ ਦੇ ਆਪਣੇ ਔਰਤ ਕਿਰਦਾਰ ਨਾਲ ਪ੍ਰਸੰਸਕਾਂ ਨੂੰ ਲੁਭਾਇਆ ਹੈ। ਉਸਨੇ ਦੱਸਿਆ ‘ਜਦੋਂ ਮੈਨੂੰ ਇਸ ਕਿਰਦਾਰ ਬਾਰੇ ਦੱਸਿਆ ਗਿਆ ਤਾਂ ਔਰਤ ਬਣਨ ’ਤੇ ਮੈਨੂੰ ਡਰ ਲੱਗ ਰਿਹਾ ਸੀ ਕਿਉਂਕਿ ਪੂਰੀ ਦਿੱਖ ਵਿਚ ਆਉਣ ਲਈ ਕਾਫ਼ੀ ਸਮਾਂ ਲੱਗਦਾ ਸੀ। ਇਸਦੇ ਨਾਲ ਹੀ ਔਰਤ ਦੇ ਕਿਰਦਾਰ ਦੀਆਂ ਬਾਰੀਕੀਆਂ ਨੂੰ ਫੜਨਾ ਵੀ ਕਾਫ਼ੀ ਮੁਸ਼ਕਿਲ ਸੀ। ਇਹ ਅਨੁਭਵ ਸਰੀਰਿਕ ਰੂਪ ਤੋਂ ਕਾਫ਼ੀ ਥਕਾਉਣ ਵਾਲਾ ਸੀ, ਪਰ ਮਾਨਸਿਕ ਰੂਪ ਨਾਲ ਇਹ ਤਾਜ਼ਗੀਪੂਰਨ ਸੀ ਅਤੇ ਇਕ ਕਲਾਕਾਰ ਦੇ ਰੂਪ ਵਿਚ ਇਹ ਚੁਣੌਤੀ ਸੀ। ਮੈਨੂੰ ਖੁਸ਼ੀ ਹੈ ਕਿ ਲੋਕਾਂ ਨੂੰ ਇਹ ਕਿਰਦਾਰ ਪਸੰਦ ਆਇਆ।’’
‘ਭਾਖਰਵੜੀ’ ਵਿਚ ਹੀ ਅਭਿਸ਼ੇਕ ਦਾ ਕਿਰਦਾਰ ਨਿਭਾ ਰਹੇ ਅਕਸ਼ੈ ਕੇਲਕਰ ਨੂੰ ਹਾਲ ਹੀ ਵਿਚ ਇਕ ਔਰਤ ਦੇ ਰੂਪ ਵਿਚ ਦਿਖਾਇਆ ਗਿਆ। ਇਸ ਸ਼ੋਅ ਵਿਚ ਉਸਦੇ ਸੁਲਕਸ਼ਣਾ ਦੇ ਕਿਰਦਾਰ ਨੇ ਦਰਸ਼ਕਾਂ ਨੂੰ ਲੋਟ ਪੋਟ ਕਰ ਦਿੱਤਾ। ਉਹ ਕਹਿੰਦਾ ਹੈ ਕਿ ਉਸਦੀ ਦਿਲੀ ਇੱਛਾ ਸੀ ਕਿ ਉਹ ਔਰਤ ਦਾ ਕਿਰਦਾਰ ਨਿਭਾਏ। ਸੁਲਕਸ਼ਣਾ ਦਾ ਟਰੈਕ 10 ਦਿਨਾਂ ਤਕ ਚੱਲਣ ਵਾਲਾ ਸੀ, ਪਰ ਇਸ ਟਰੈਕ ਨੂੰ ਲਗਪਗ ਡੇਢ ਮਹੀਨਾ ਚਲਾਇਆ ਗਿਆ।
ਸੋਨੀ ਸਬ ਦੇ ‘ਜੀਜਾ ਜੀ ਛੱਤ ਪਰ ਹੈਂ’ ਦੀ ਸੰਜਨਾ ਕੋਹਲੀ ਦਾ ਕਿਰਦਾਰ ਨਿਭਾ ਰਿਹਾ ਨਿਖਿਲ ਖੁਰਾਣਾ ਦੱਸਦਾ ਹੈ ‘‘ਇਕ ਔਰਤ ਬਣਨਾ ਅਸਲ ਵਿਚ ਕਾਫ਼ੀ ਮੁਸ਼ਕਿਲ ਹੁੰਦਾ ਹੈ ਕਿਉਂਕਿ ਇਸ ਲਈ ਤਿਆਰ ਹੋਣ ਵਿਚ ਕਾਫ਼ੀ ਸਮਾਂ ਲੱਗਦਾ ਹੈ। ਵਿੱਗ ਅਤੇ ਔਰਤਾਂ ਦੇ ਕੱਪੜੇ ਪਹਿਨਣੇ ਅਤੇ ਔਰਤਾਂ ਵਾਂਗ ਵਿਚਰਨਾ ਵੀ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ, ਪਰ ਮੈਨੂੰ ਇਸ ਕਿਰਦਾਰ ਨਾਲ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ।’’
ਸੋਨੀ ਐਂਟਰਟੇਨਮੈਂਟ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਸਪਨਾ ਦੀ ਭੂਮਿਕਾ ਨਿਭਾ ਰਿਹਾ ਕ੍ਰਿਸ਼ਨਾ ਅਭਿਸ਼ੇਕ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕਰ ਰਿਹਾ ਹੈ। ਸਪਨਾ ਕਦੇ ਵੀ ਬਿਊਟੀ ਪਾਰਲਰ ਦੇ ਗਾਹਕਾਂ ’ਤੇ ਆਪਣਾ ਜਾਦੂ ਚਲਾਉਣ ਵਿਚ ਨਾਕਾਮ ਨਹੀਂ ਰਹੀ। ਉਹ ਆਪਣੀ ਅਨੋਖੀ ਮਾਲਿਸ਼ ਨਾਲ ਸਭ ਦਾ ਦਿਲ ਜਿੱਤ ਰਹੀ ਹੈ। ਇਸ ਸ਼ੋਅ ਵਿਚ ਹੀ ਕਿੱਕੂ ਸ਼ਾਰਦਾ ਪਲਕ ਦੀ ਭੂਮਿਕਾ ਨਿਭਾ ਰਿਹਾ ਹੈ। ਉਸਦਾ ਇਹ ਕਿਰਦਾਰ ਕਾਫ਼ੀ ਚਰਚਿਤ ਹੈ।
‘ਜੀਜਾ ਜੀ ਛੱਤ ਪਰ ਹੈਂ’ ਵਿਚ ਹੀ ਹਰਵੀਰ, ਪਿੰਟੂ ਭਾਬੀ ਦਾ ਕਿਰਦਾਰ ਨਿਭਾ ਰਿਹਾ ਹੈ। ਇਸ ਕਿਰਦਾਰ ਨੂੰ ਸ਼ੁਰੂਆਤ ਤੋਂ ਹੀ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਉਹ ਆਪਣੇ ਦੋਸਤ ਦੇ ਸੁਪਨੇ ਨੂੰ ਪੂਰਾ ਕਰਨ ਵਿਚ ਉਸਦੀ ਮਦਦ ਕਰਨ ਲਈ ਔਰਤ ਦੀ ਤਰ੍ਹਾਂ ਕੱਪੜੇ ਪਹਿਨਦਾ ਹੈ ਅਤੇ ਪੰਚਮ (ਨਿਖਿਲ ਖੁਰਾਣਾ) ਦੀ ਪਤਨੀ ਹੋਣ ਦਾ ਨਾਟਕ ਕਰਦਾ ਹੈ। ਹਰਵੀਰ ਸਿੰਘ ਦੱਸਦਾ ਹੈ, ‘ਮੈਨੂੰ ਪਿੰਟੂ ਭਾਬੀ ਦੀ ਭੂਮਿਕਾ ਲਈ ਔਰਤ ਦੇ ਰੂਪ ਵਿਚ ਆਉਣ ਦੀ ਆਦਤ ਪੈ ਗਈ ਸੀ, ਪਰ ਹੁਣ ਜਦੋਂ ਸ਼ੋਅ ਦੇ ਨਵੇਂ ਸੀਜਨ ਨਾਲ ਮੈਂ ਪੁਰਸ਼ ਦੀ ਭੂਮਿਕਾ ਵਿਚ ਵਾਪਸ ਆਇਆ ਹਾਂ ਤਾਂ ਮੈਨੂੰ ਵਿੱਗ ਅਤੇ ਸਾੜ੍ਹੀ ਦੀ ਕਮੀ ਮਹਿਸੂਸ ਹੁੰਦੀ ਹੈ, ਹਾਲਾਂਕਿ ਔਰਤ ਦੇ ਰੂਪ ਵਿਚ ਤਿਆਰ ਹੋਣਾ ਬਹੁਤ ਮੁਸ਼ਕਿਲ ਸੀ, ਪਰ ਦਰਸ਼ਕਾਂ ਦਾ ਪਿਆਰ ਪਾ ਕੇ ਚੰਗਾ ਲੱਗਦਾ ਸੀ।’’


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.