ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਛੇ ਸਾਲਾ ਬੱਚੀ ਦੀ ਜਬਰ-ਜਨਾਹ ਬਾਅਦ ਹੱਤਿਆ

Posted On December - 2 - 2019

ਜੈਪੁਰ, 1 ਦਸੰਬਰ
ਰਾਜਸਥਾਨ ਦੇ ਟੌਂਕ ਜ਼ਿਲ੍ਹੇ ਵਿੱਚ 6 ਸਾਲਾ ਬੱਚੀ ਦੀ ਪਿੰਡ ਖੇਤਾਦੀ ਨੇੜਲੀਆਂ ਝਾੜੀਆਂ ’ਚੋਂ ਲਾਸ਼ ਮਿਲੀ ਹੈ। ਪੁਲੀਸ ਅਨੁਸਾਰ ਬੱਚੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ ਤੇ ਬਾਅਦ ਵਿੱਚ ਸਕੂਲ ਬੈਲਟ ਨਾਲ ਉਸ ਦਾ ਗਲ ਘੁਟ ਦਿੱਤਾ ਗਿਆ। ਘਟਨਾ ਸਥਾਨ ਨੇੜਿਓਂ ਸ਼ਰਾਬ ਦੀਆਂ ਬੋਤਲਾਂ, ਖਾਣ ਪੀਣ ਦਾ ਸ਼ਾਮਾਨ ਤੇ ਖੂਨ ਦੇ ਨਿਸ਼ਾਨ ਮਿਲੇ ਹਨ।
ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਸਕੂਲ ਵਿੱਚ ਖੇਡ ਮੁਕਾਬਲੇ ਚਲ ਰਹੇ ਸਨ ਤੇ ਮੁਕਾਬਲੇ ਖ਼ਤਮ ਹੋਣ ਬਾਅਦ ਬੱਚੀ ਘਰ ਨਹੀਂ ਪੁੱਜੀ , ਜਿਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਐਤਵਾਰ ਸਵੇਰੇ ਉਸ ਦੀ ਲਾਸ਼ ਪਿੰਡ ਨੇੜਿਓਂ ਮਿਲ ਗਈ। ਐਸਪੀ ਆਦਰਸ਼ ਸਿੱਧੂ ਨੇ ਕਿਹਾ ਕਿ ਪਹਿਲੀ ਨਜ਼ਰ ਵਿੱਚ ਇਹ ਜਬਰ ਜਨਾਹ ਬਾਅਦ ਹੱਤਿਆ ਦਾ ਮਾਮਲਾ ਜਾਪਦਾ ਹੈ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ।
-ਆਈਏਐਨਐਸ


Comments Off on ਛੇ ਸਾਲਾ ਬੱਚੀ ਦੀ ਜਬਰ-ਜਨਾਹ ਬਾਅਦ ਹੱਤਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.