ਪੀਜੀਆਈ ਪਹੁੰਚਿਆ ਕੋਰੋਨਾ ਦਾ ਮਰੀਜ਼ !    ਟੀਮ ਨੂੰ ਧੋਨੀ ਦੀ ਘਾਟ ਰੜਕਦੀ ਹੈ: ਚਾਹਲ !    ਚੰਦਰ ਸ਼ੇਖਰ ਆਜ਼ਾਦ ਦੇ ਪੋਤਰੇ ਵੱਲੋਂ ਨਾਗਰਿਕਤਾ ਕਾਨੂੰਨ ਦੀ ਹਮਾਇਤ !    ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਵਿੱਚ ਨਹੀਂ ਲੱਗੇਗੀ ਦਾਖ਼ਲਾ ਟਿਕਟ !    ਪਤੰਗਾਂ ਚੜ੍ਹੀਆਂ ਅਸਮਾਨ; ਪੁਲੀਸ ਪ੍ਰੇਸ਼ਾਨ !    ਨਾਸਿਕ ਵਿੱਚ ਬੱਸ-ਆਟੋਰਿਕਸ਼ਾ ਦੀ ਟੱਕਰ, 20 ਹਲਾਕ !    ਮਾਤਾ ਖੀਵੀ ਜੀ !    ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਹੋਵੇ ਰੇਲਵੇ ਸਟੇਸ਼ਨ ਦਾ ਡਿਜ਼ਾਈਨ: ਔਜਲਾ !    ਸਿੱਖ ਲਹਿਰ ਦਾ ਅਣਗੌਲਿਆ ਪੰਨਾ ਨਿਹੰਗ ਖਾਂ !    ਸਲਮਾਨ ਖਾਨ ਦੀ ਹਰਕਤ ਤੋਂ ਗੋਆ ਵਾਸੀ ਗੁੱਸੇ ’ਚ !    

ਛੇੜਛਾੜ ਮਾਮਲਾ: ਮੈੱਸ ਵਰਕਰ ਨੂੰ ਦੋ ਸਾਲ ਦੀ ਸਜ਼ਾ

Posted On December - 6 - 2019

ਚਰਨਜੀਤ ਭੁੱਲਰ
ਬਠਿੰਡਾ, 5 ਦਸੰਬਰ
ਤਲਵੰਡੀ ਸਾਬੋ ਅਦਾਲਤ ਨੇ ਅੱਜ ਕੇਂਦਰੀ ਯੂਨੀਵਰਸਿਟੀ ਆਫ ਬਠਿੰਡਾ ਦੀ ਸਾਬਕਾ ਵਿਦਿਆਰਥਣ ਨਾਲ ਛੇੜਖਾਨੀ ਦੇ ਮਾਮਲੇ ਵਿਚ ਹੋਸਟਲ ਮੈੱਸ ਦੇ ਵਰਕਰ ਨੂੰ ਦੋ ਸਾਲ ਦੀ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਪੌਣੇ ਸਾਲ ਪਹਿਲਾਂ ਕੇਂਦਰੀ ’ਵਰਸਿਟੀ ’ਚ ਪੜ੍ਹਦੀ ਉੜੀਸਾ ਦੀ ਵਿਦਿਆਰਥਣ ਨਾਲ ਛੇੜਖਾਨੀ ਦਾ ਮਾਮਲਾ ਕਾਫੀ ਚਰਚਾ ਵਿਚ ਰਿਹਾ ਸੀ ਕਿਉਂਕਿ ‘ਵਰਸਿਟੀ ਪ੍ਰਬੰਧਕਾਂ ਵੱਲੋਂ ਲੜਕੀ ਨੂੰ ਇਨਸਾਫ ਨਾ ਦੇਣ ਕਰਕੇ ਵਿਦਿਆਰਥੀਆਂ ਵਿਚ ਰੋਹ ਉੱਠਿਆ ਸੀ। ਲੜਕੀ ’ਵਰਸਿਟੀ ਵਿਚ ਐਮ.ਏ ਅੰਗਰੇਜ਼ੀ ਦੇ ਆਖਰੀ ਸਾਲ ਦੀ ਵਿਦਿਆਰਥਣ ਸੀ।
ਭਾਵੇਂ ਸਾਬਕਾ ਵਿਦਿਆਰਥਣ ਆਪਣੀ ਪੜ੍ਹਾਈ ਮੁਕੰਮਲ ਹੋਣ ਮਗਰੋਂ ਉੜੀਸਾ ਚਲੀ ਗਈ ਸੀ ਪਰ ਉਸ ਨੇ ਮੁਲਜ਼ਮ ਨੂੰ ਸਜ਼ਾ ਦਿਵਾਉਣ ਲਈ ਕੇਸ ਦੀ ਪੂਰੀ ਪੈਰਵੀ ਕੀਤੀ। ਤਲਵੰਡੀ ਸਾਬੋ ਅਦਾਲਤ ਦੇ ਮੈਜਿਸਟਰੇਟ ਅਕਬਰ ਖਾਨ ਨੇ ਇਸ ਮਾਮਲੇ ਦੀ ਬਹਿਸ ਮੁਕੰਮਲ ਹੋਣ ਮਗਰੋਂ ਫੈਸਲਾ ਸੁਣਾਇਆ। ਥਾਣਾ ਕੋਟਫੱਤਾ ਵਿਚ ਪੁਲੀਸ ਨੇ 20 ਮਾਰਚ 2018 ਨੂੰ ਇਸ ਵਿਦਿਆਰਥਣ ਨਾਲ ਸਰੀਰਕ ਛੇੜਖਾਨੀ ਦੇ ਮਾਮਲੇ ਵਿਚ ਮੈੱਸ ਵਰਕਰ ਅਰਵਿੰਦ ਯਾਦਵ ਖਿਲਾਫ ਧਾਰਾ 354-ਏ ਤਹਿਤ ਕੇਸ ਦਰਜ ਕੀਤਾ ਸੀ।
ਵੇਰਵਿਆਂ ਅਨੁਸਾਰ ਕੇਂਦਰੀ ਵਰਸਿਟੀ ਵਿਚ ਸਮਾਗਮ ਦੀ ਸਮਾਪਤੀ ਮਗਰੋਂ ਵਿਦਿਆਰਥਣ ਹੋਸਟਲ ’ਚੋਂ ਖਾਣਾ ਲੈਣ ਚਲੀ ਗਈ ਜਿਥੇ ਮੈੱਸ ਵਰਕਰ ਨੇ ਲੜਕੀ ਨਾਲ ਛੇੜਖਾਨੀ ਕੀਤੀ ਸੀ। ਮੁੱਦਈ ਧਿਰ ਦੇ ਐਡਵੋਕੇਟ ਵਰਿੰਦਰ ਢਿੱਲੋਂ ਦਾ ਕਹਿਣਾ ਸੀ ਕਿ ਵਿਦਿਆਰਥਣ ਨੇ ਸਭ ਤੋਂ ਪਹਿਲਾਂ ਕੇਂਦਰੀ ’ਵਰਸਿਟੀ ਦੀ ਕਮੇਟੀ ਕੋਲ ਇਨਸਾਫ ਲੈਣ ਲਈ ਦਰਖਾਸਤ ਦਿੱਤੀ ਸੀ ਪਰ ਕਮੇਟੀ ਨੇ ਵਿਦਿਆਰਥਣ ਨੂੰ ਨਿਆਂ ਦੇਣ ਦੀ ਥਾਂ ਦਬਾਓ ਪਾਉਣਾ ਸ਼ੁਰੂ ਕਰ ਦਿੱਤਾ ਸੀ। ਐਡਵੋਕੇਟ ਨੇ ਦੱਸਿਆ ਕਿ ਅਦਾਲਤੀ ਰਿਕਾਰਡ ’ਤੇ ਇਹ ਗੱਲ ਆ ਗਈ ਹੈ ਕਿ ’ਵਰਸਿਟੀ ਪ੍ਰਬੰਧਕਾਂ ਨੇ ਪੀੜਤ ਵਿਦਿਆਥਣ ਨੂੰ ਨਿਆਂ ਨਹੀਂ ਦਿੱਤਾ ਜਿਸ ਕਰ ਕੇ ਲੜਕੀ ਨੂੰ ਪੁਲੀਸ ਕੋਲ ਜਾਣਾ ਪਿਆ। ਲੋਕ ਮੋਰਚਾ ਪੰਜਾਬ ਦੇ ਸੀਨੀਅਰ ਆਗੂ ਐਡਵੋਕੇਟ ਐਨ.ਕੇ.ਜੀਤ ਦਾ ਕਹਿਣਾ ਹੈ ਕਿ ਕੇਂਦਰੀ ’ਵਰਸਿਟੀ ਦੇ ਪ੍ਰਬੰਧਕਾਂ ਦੇ ਗੈਰ-ਜ਼ਿੰਮੇਵਾਰ ਰਵੱਈਏ ਦੇ ਬਾਵਜੂਦ ਲੜਕੀ ਇਨਸਾਫ ਲੈਣ ਵਿਚ ਕਾਮਯਾਬ ਹੋਈ ਹੈ। ਉਨ੍ਹਾਂ ਆਖਿਆ ਕਿ ’ਵਰਸਿਟੀ ਨੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਪਰਚਾ ਦਰਜ ਹੋਣ ਵਿਚ ਵੀ ਦੇਰੀ ਹੋਈ। ਜਾਣਕਾਰੀ ਅਨੁਸਾਰ ਵਿਦਿਆਰਥਣ ਦੇ ਜਮਾਤੀਆਂ ਨੇ ਅਦਾਲਤ ਵਿਚ ਗਵਾਹੀਆਂ ਦਿੱਤੀਆਂ ਅਤੇ ਕੁਝ ਸਟਾਫ ਮੈਂਬਰ ਵੀ ਲੜਕੀ ਦੇ ਹੱਕ ਵਿਚ ਖੜ੍ਹੇ ਜਿਸ ਕਰ ਕੇ ਲੜਕੀ ਨੂੰ ਨਿਆਂ ਮਿਲਿਆ।


Comments Off on ਛੇੜਛਾੜ ਮਾਮਲਾ: ਮੈੱਸ ਵਰਕਰ ਨੂੰ ਦੋ ਸਾਲ ਦੀ ਸਜ਼ਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.