ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਘੋੜ ਸਵਾਰਾਂ ਦੇ ਦਲੇਰਾਨਾ ਕਰਤੱਬਾਂ ਨੇ ਦਰਸ਼ਕ ਕੀਲੇ

Posted On December - 2 - 2019

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਦਸੰਬਰ

ਮਿਲਟਰੀ ਕਾਰਨੀਵਲ ਦੌਰਾਨ ਕਰਤੱਬ ਦਿਖਾਉਂਦਾ ਹੋਇਆ ਘੋੜ ਸਵਾਰ। -ਫੋਟੋ: ਰਵੀ ਕੁਮਾਰ

ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੱਛਮੀ ਕਮਾਂਡ ਦੇ ਸਹਿਯੋਗ ਨਾਲ 13 ਤੋਂ 15 ਦਸਬੰਰ ਤੱਕ ਲਗਾਏ ਜਾਣ ਵਾਲੇ ਤੀਜੇ ਮਿਲਟਰੀ ਲਿਟਰੇਚਰ ਫੈਸਟੀਵਲ ਲਈ ਪਿੜ ਬੰਨ੍ਹਦਿਆਂ ਚੰਡੀਗੜ੍ਹ ਵਿਚ ਸ਼ੁਰੂ ਕੀਤਾ ਪ੍ਰੀ-ਸੈਸ਼ਨ ਅੱਜ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ ਬਹਾਦਰੀ ਵਾਲੇ ਕਰਤਬਾਂ ਨਾਲ ਸਮਾਪਤ ਹੋ ਗਿਆ। ਇਸ ਮੌਕੇ ਪੱਛਮੀ ਕਮਾਂਡ ਦੇ ਚੀਫ਼ ਲੈਫਟੀਨੈਂਟ ਜਨਰਲ ਗੁਰਪਾਲ ਸਿੰਘ ਸਾਂਘਾ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ।
ਇਸ ਮੌਕੇ ਰਾਜਿੰਦਰ ਪਾਰਕ, ਸੈਕਟਰ-1 ਵਿੱਚ ਘੋੜ ਸਵਾਰਾਂ ਨੇ ਜੌਹਰ ਵਿਖਾਏ ਅਤੇ ਡੌਗ ਸ਼ੋਅ ਅਤੇ ਜੀਪਾਂ ਦੀਆਂ ਦੌੜਾਂ ਖਿੱਚ ਦਾ ਕੇਂਦਰ ਰਹੀਆਂ। ਘੋੜ-ਸਵਾਰਾਂ ਨੇ ਲੋਕਾਂ ਦੀਆਂ ਧੜਕਣਾਂ ਵਧਾ ਦਿੱਤੀਆਂ। ਫੌਜ ਤੇ ਪੰਜਾਬ ਆਰਮਡ ਪੁਲੀਸ (ਪੀਏਪੀ) ਦੇ ਜਵਾਨਾਂ ਨੇ ਲੋਕਾਂ ਦਾ ਉਤਸ਼ਾਹ ਸਿਖਰਾਂ ’ਤੇ ਪਹੁੰਚਾ ਦਿੱਤਾ। ਘੋੜ ਸਵਾਰੀ ਦੌਰਾਨ ਅਦਿੱਤਿਆ ਚਾਹਲ ਨੇ ਆਪਣੇ ਘੋੜੇ ਫਾਰਗੋ ਅਤੇ ਫਾਰੂਕ ਦੇ ਨਾਲ ਜਾਂਬਾਜ਼ ਕਰਤੱਬ ਦਿਖਾਏ। ਕਾਰਨੀਵਾਲ ਫਿਨਾਲੇ ਵਿੱਚ ਜੀਪ ਅਤੇ ਬਾਈਕ ਆਫ-ਰੋਡਰਾਂ ਦੇ ਦਿਲੇਰਾਨਾ ਅਭਿਆਸਾਂ ਨੇ ਦਰਸ਼ਕਾਂ ਨੂੰ ਮੋਹ ਲਿਆ।
ਇਸ ਮੌਕੇ ਹਥਿਆਰਾਂ ਅਤੇ ਤੋਪਾਂ ਦੀ ਪ੍ਰਦਰਸ਼ਨੀ ਦੌਰਾਨ ਬਖਤਰਬੰਦ ਗੱਡੀਆਂ, ਆਟੋਮੈਟਿਕ ਗਰਨੇਡ ਲਾਂਚਰ, ਆਈਐਨਐੱਸਏਐਸ ਰਾਈਫਲਾਂ ਅਤੇ ਪੈਨਟੂਨ ਪੁਲਾਂ ਅਤੇ ਐਂਟੀ ਏਅਰ ਕਰਾਫਟ ਐਲ-70 ਗੰਨ ਨੌਜਵਾਨਾਂ ਦੀ ਖਿੱਚ ਦਾ ਕੇਂਦਰ ਰਹੇ। ਪ੍ਰਦਰਸ਼ਨੀ ਦੌਰਾਨ ਟਰੈੱਕਰ, ਮਾਈਨ ਡਿਟੈਕਸ਼ਨ, ਐਕਸਪਲੋਸਿਵ ਡਿਟੈਕਸ਼ਨ, ਗਾਰਡ, ਇਨਫੈਂਟਰੀ ਪੈਟਰੋਲ ਅਤੇ ਡੋਗ ਸ਼ੋਅ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।


Comments Off on ਘੋੜ ਸਵਾਰਾਂ ਦੇ ਦਲੇਰਾਨਾ ਕਰਤੱਬਾਂ ਨੇ ਦਰਸ਼ਕ ਕੀਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.