ਕਣਕ ਦੀ ਥੁੜ੍ਹ ਅਤੇ ਯਾਦਾਂ ਕਾਰੋਬਾਰੀ ਸਾਂਝ ਦੀਆਂ... !    ਜਾਗਣ ਦਾ ਸੁਨੇਹਾ ਦੇਣ ਵਾਲੇ ਸਵਾਮੀ ਵਿਵੇਕਾਨੰਦ !    ਵਿਦਿਆਰਥੀਆਂ ਦਾ ਦੇਸ਼ ਵਿਆਪੀ ‘ਸ਼ਾਹੀਨ ਬਾਗ਼’ !    ਭਾਰਤ ਵਿਚ ਮੌਸਮ ਦਾ ਵਿਗੜ ਰਿਹਾ ਮਿਜ਼ਾਜ !    ਨਿੱਕੀ ਸਲੇਟੀ ਸੜਕ ਦੀ ਬਾਤ !    ਦਵਾ ਤਸਕਰੀ: 7 ਲੱਖ ਗੋਲੀਆਂ ਤੇ 14 ਸੌ ਟੀਕੇ ਜ਼ਬਤ !    ਜੇਪੀ ਨੱਢਾ ਦੇ ਹੱਕ ’ਚ ਨਿੱਤਰੀ ਚੰਡੀਗੜ੍ਹ ਭਾਜਪਾ !    ਕੇਂਦਰੀ ਜੇਲ੍ਹ ਵਿਚੋਂ 15 ਮੋਬਾਈਲ ਬਰਾਮਦ !    ਫਾਸਟਟੈਗ ਕਰਮੀ ਨੂੰ ਹਥਿਆਰਾਂ ਨਾਲ ਡਰਾ ਕੇ 80 ਸਟਿੱਕਰ ਖੋਹੇ !    ‘ਰੱਬ ਆਸਰੇ’ ਦਿਨ ਗੁਜ਼ਾਰ ਰਹੇ ਨੇ ਦਿਹਾੜੀਦਾਰ ਕਾਮੇ !    

ਗੁੰਮਨਾਮ ਹੋਏ ਸੁਪਰਹਿੱਟ ਗਾਇਕ

Posted On December - 14 - 2019

ਕੁਮਾਰ ਸਾਨੂ

ਅਸੀਮ ਚਕਰਵਰਤੀ

ਲਕਸ਼ਮੀਕਾਂਤ-ਪਿਆਰੇਲਾਲ, ਜਤਿਨ-ਲਲਿਤ, ਅਨੂ ਮਲਿਕ, ਕੁਮਾਰ ਸਾਨੂ, ਅਲਕਾ ਯਾਗਨਿਕ, ਉਦਿੱਤ ਨਾਰਾਇਣ, ਕਵਿਤਾ ਕ੍ਰਿਸ਼ਨਾਮੂਰਤੀ ਆਦਿ ਫ਼ਿਲਮ ਸੰਗੀਤ ਦੇ ਪੰਡਿਤਾਂ ਨੂੰ ਰਿਐਲਿਟੀ ਸ਼ੋਅ’ਜ਼ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਦੇਖਣਾ ਚੰਗਾ ਲੱਗਦਾ ਹੈ। ਜੇਕਰ ਅਸੀਂ ਚੈਨਲ ਦੇ ਸੂਤਰਾਂ ਦੀ ਗੱਲ ’ਤੇ ਯਕੀਨ ਕਰੀਏ ਤਾਂ ਉਨ੍ਹਾਂ ਦੇ ਆਉਣ ਨਾਲ ਸੰਗੀਤ ਦੇ ਰਿਐਲਿਟੀ ਸ਼ੋਅ ਦੀ ਟੀਆਰਪੀ ਵਿਚ ਵੱਡਾ ਉਛਾਲ ਆ ਜਾਂਦਾ ਹੈ। ਅੱਜਕੱਲ੍ਹ ਜ਼ਿਆਦਾਤਰ ਚੈਨਲ ਆਪਣੇ ਸ਼ੋਅ ਵਿਚ ਕਿਸੇ ਨਾ ਕਿਸੇ ਪੁਰਾਣੀ ਸੰਗੀਤਕ ਹਸਤੀ ਨੂੰ ਜ਼ਰੂਰ ਜੋੜਦੇ ਹਨ ਅਤੇ ਉਹ ਜਦੋਂ ਵੀ ਆਉਂਦੇ ਹਨ ਤਾਂ ਸੰਗੀਤ ਦਾ ਖ਼ਜ਼ਾਨਾ ਵੀ ਲੈ ਕੇ ਆਉਂਦੇ ਹਨ। ਜ਼ਿਆਦਾ ਨਹੀਂ ਤਾਂ 90 ਦੇ ਕੁਝ ਦਿਗਜ ਕਲਾਕਾਰਾਂ ਦੀ ਗੱਲ ਕਰੀਏ ਤਾਂ ਅਲਕਾ, ਉਦਿੱਤ, ਕੁਮਾਰ ਸਾਨੂ, ਅਭਿਜੀਤ ਆਦਿ ਦੇ ਗੀਤ ਕਿਸੇ ਰਿਐਲਿਟੀ ਸ਼ੋਅ ਵਿਚ ਵੱਜਦੇ ਹਨ ਤਾਂ ਉਨ੍ਹਾਂ ਦੀ ਟੀਆਰਪੀ ਖ਼ੁਦ-ਬ-ਖ਼ੁਦ ਵਧ ਜਾਂਦੀ ਹੈ। ਫਿਰ ਕੀ ਗੱਲ ਹੈ ਕਿ ਇਨ੍ਹਾਂ ਹਿੱਟ ਗਾਇਕਾਂ ਦੀ ਬੌਲੀਵੁੱਡ ਵਿਚ ਅਣਦੇਖੀ ਹੁੰਦੀ ਹੈ। ਕਦੇ ਸਾਲ ਵਿਚ ਚਾਲੀ-ਪੰਜਾਹ ਫ਼ਿਲਮਾਂ ਵਿਚ ਗੀਤ ਗਾਉਣ ਵਾਲੇ ਇਹ ਗਾਇਕ ਅੱਜ ਮੁਸ਼ਕਿਲ ਨਾਲ ਸਾਲ ਵਿਚ ਇਕ-ਦੋ ਫ਼ਿਲਮਾਂ ਵਿਚ ਹੀ ਗੀਤ ਗਾਉਂਦੇ ਹਨ।

ਅਲਕਾ ਯਾਗਨਿਕ (ਖੱਬੇ) ਤੇ ਸਾਧਨਾ ਸਰਗਮ (ਸੱਜੇ)।

ਇਕ ਦੌਰ ਸੀ ਜਦੋਂ ਹਰ ਵੱਡੀ ਫ਼ਿਲਮ ਵਿਚ ਉਦਿੱਤ ਦੇ ਦੋ-ਤਿੰਨ ਗੀਤ ਜ਼ਰੂਰ ਹੁੰਦੇ ਸਨ, ਪਰ ਪਿਛਲੇ ਛੇ-ਸੱਤ ਸਾਲ ਤੋਂ ਅਜਿਹਾ ਹੋ ਰਿਹਾ ਹੈ ਕਿ ਹਿੰਦੀ ਫ਼ਿਲਮਾਂ ਵਿਚ ਉਨ੍ਹਾਂ ਦੀ ਆਵਾਜ਼ ਨਾਂ ਦੇ ਬਰਾਬਰ ਸੁਣਨ ਨੂੰ ਮਿਲਦੀ ਹੈ। ਨਵੇਂ ਗਾਇਕਾਂ ਨੂੰ ਮੌਕਾ ਦੇਣ ਦੇ ਨਾਂ ’ਤੇ ਅੱਜ ਦੇ ਨਵੇਂ ਸੰਗੀਤਕਾਰਾਂ ਨੇ ਉਨ੍ਹਾਂ ਨੂੰ ਲਗਪਗ ਅਣਦੇਖਿਆ ਹੀ ਕਰ ਦਿੱਤਾ ਹੈ। ਉਦਿੱਤ ਦੱਸਦੇ ਹਨ, ‘‘ਮੈਂ ਸ਼ੁਰੂ ਤੋਂ ਹੀ ਆਪਣੀ ਗਾਇਕੀ ਨੂੰ ਕਿਸੇ ਭਾਸ਼ਾ ਦੇ ਦਾਇਰੇ ਵਿਚ ਕੈਦ ਨਹੀਂ ਕੀਤਾ। ਅਸਲ ਵਿਚ ਮੇਰੇ ਗਾਇਕੀ ਕਰੀਅਰ ਦੀ ਸ਼ੁਰੂਆਤ ਹੀ ਨੇਪਾਲੀ ਫ਼ਿਲਮਾਂ ਦੇ ਗਾਇਨ ਨਾਲ ਹੋਈ ਸੀ। ਇਸਦੇ ਬਾਅਦ ਹਿੰਦੀ ਦੇ ਇਲਾਵਾ ਮੈਂ ਦੇਸ਼ ਦੀ ਹਰ ਭਾਸ਼ਾ ਵਿਚ ਗੀਤ ਗਾਏ। ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਮੈਂ ਕਦੇ ਇਹ ਨਹੀਂ ਸੋਚਿਆ ਕਿ ਮੈਨੂੰ ਸਿਰਫ਼ ਬੌਲੀਵੁੱਡ ਦੀਆਂ ਫ਼ਿਲਮਾਂ ਵਿਚ ਹੀ ਗਾਉਣਾ ਹੈ।’ ਪਿਛਲੇ ਦੋ ਤਿੰਨ ਸਾਲ ਤੋਂ ਉਨ੍ਹਾਂ ਦੀ ਹਰ ਸਾਲ ਦੋ-ਤਿੰਨ ਫ਼ਿਲਮਾਂ ਵਿਚ ਹੀ ਆਵਾਜ਼ ਸੁਣਨ ਨੂੰ ਮਿਲਦੀ ਹੈ।
ਸਿਰਫ਼ ਉਦਿੱਤ ਹੀ ਨਹੀਂ, ਅਨੇਕ ਹਿੱਟ ਫ਼ਿਲਮੀ ਗੀਤ ਗਾਉਣ ਵਾਲੇ ਅਭਿਜੀਤ, ਕੁਮਾਰ ਸਾਨੂ, ਸੋਨੂ ਨਿਗਮ, ਐੱਸਪੀ. ਬਾਲਾ ਸੁਬਰਾਮਣੀਅਮ, ਸੁਰੇਸ਼ ਵਾਡੇਕਰ, ਅਲਕਾ ਯਾਗਨਿਕ, ਕਵਿਤਾ ਕ੍ਰਿਸ਼ਨਾਮੂਰਤੀ, ਪੂਰਣਿਮਾ, ਸਾਧਨਾ ਸਰਗਮ ਆਦਿ ਗਾਇਕਾਂ ਦਾ ਵੀ ਇਹੀ ਹਾਲ ਹੈ। ਜਿਵੇਂ ਕਿ ਇਕ ਦਿਨ ਵਿਚ 28 ਗੀਤ ਰਿਕਾਰਡ ਕਰਨ ਵਾਲੇ ਕੁਮਾਰ ਸਾਨੂ ਵੀ ਅੱਜਕੱਲ੍ਹ ਸਾਲ ਵਿਚ ਮੁਸ਼ਕਿਲ ਨਾਲ ਦੋ-ਤਿੰਨ ਹਿੰਦੀ ਫ਼ਿਲਮਾਂ ਵਿਚ ਹੀ ਗਾਉਂਦੇ ਹਨ। ਇਕ ਤਰ੍ਹਾਂ ਨਾਲ ਹਿੰਦੀ ਫ਼ਿਲਮੀ ਗਾਇਕੀ ਤੋਂ ਉਹ ਬਾਹਰ ਹੀ ਹੋ ਚੁੱਕਿਆ ਹੈ, ਪਰ ਇਹ ਵੀ ਹੈ ਕਿ ਫ਼ਿਲਮ ‘ਦਮ ਲਗਾ ਕੇ ਹਈਸ਼ਾ’ ਵਿਚ ਉਨ੍ਹਾਂ ਦਾ ਅਤੇ ਸਾਧਨਾ ਸਰਗਮ ਦਾ ਗਾਇਆ ਇਕ ਗੀਤ ‘ਤੂ ਹੈ ਮੇਰੀ ਪ੍ਰੇਮ ਕੀ ਭਾਸ਼ਾ’ ਜਬਰਦਸਤ ਹਿੱਟ ਹੋਇਆ ਸੀ। ਸਾਨੂ ਦਾ ਕਹਿਣਾ ਹੈ, ‘ਕੁਝ ਸੰਗੀਤਕਾਰਾਂ ਨੂੰ ਲੱਗਦਾ ਹੈ ਕਿ ਮੈਂ ਫ਼ਿਲਮੀ ਗਾਇਨ ਤੋਂ ਬਾਹਰ ਜਾ ਚੁੱਕਿਆ ਹਾਂ, ਜਦੋਂਕਿ ਮੈਂ ਲਗਾਤਾਰ ਰੁੱਝਿਆ ਰਹਿੰਦਾ ਹੈ। ਬੰਗਲਾ ਫ਼ਿਲਮਾਂ ਲਈ ਮੈਂ ਬਰਾਬਰ ਗਾ ਰਿਹਾ ਹਾਂ। ਇਸਦੇ ਇਲਾਵਾ ਭੋਜਪੁਰੀ, ਤਮਿਲ, ਤੇਲਗੂ ਆਦਿ ਹਰ ਭਾਸ਼ਾ ਦੇ ਗੀਤਾਂ ਨੂੰ ਲੈ ਕੇ ਰੁੱਝਿਆ ਹੋਇਆ ਹਾਂ। ਸਿੱਧੀ ਜਿਹੀ ਗੱਲ ਹੈ ਕਿ ਗੀਤ ਨਹੀਂ ਗਾਵਾਂਗਾ ਤਾਂ ਕਰਾਂਗਾ ਕੀ?’
ਗਾਇਕਾ ਪੂਰਣਿਮਾ ਵੀ ਨੇਪਾਲੀ ਅਤੇ ਮਰਾਠੀ ਫ਼ਿਲਮਾਂ ਵਿਚ ਗੀਤ ਗਾ ਕੇ ਸੰਤੁਸ਼ਟ ਹੈ। ਕਈ ਹਿੱਟ ਗੀਤ ਗਾਉਣ ਵਾਲੀ ਸਾਧਨਾ ਸਰਗਮ ਦਾ ਰਿਸ਼ਤਾ ਹਿੰਦੀ ਫ਼ਿਲਮਾਂ ਤੋਂ ਲਗਪਗ ਟੁੱਟ ਚੁੱਕਿਆ ਹੈ, ਪਰ ਤਮਿਲ ਫ਼ਿਲਮਾਂ ਵਿਚ ਉਸਦੀ ਗਾਇਕੀ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਉਹ ਕਹਿੰਦੀ ਹੈ, ‘‘ਮੈਨੂੰ ਕੋਈ ਅਫ਼ਸੋਸ ਨਹੀਂ ਹੈ। ਮੈਂ ਹਰ ਤਰ੍ਹਾਂ ਦੇ ਗੀਤ ਗਾ ਸਕਦੀ ਹਾਂ, ਇਹ ਮੈਂ ਇਕ ਨਹੀਂ ਕਈ ਵਾਰ ਸਾਬਤ ਕਰ ਚੁੱਕੀ ਹਾਂ। ਹੁਣ ਹਿੰਦੀ ਨਾ ਸਹੀ ਦੱਖਣ ਦੇ ਸੰਗੀਤ ਨਿਰਦੇਸ਼ਕਾਂ ਨੇ ਮੇਰੀ ਪ੍ਰਤਿਭਾ ਨੂੰ ਸਮਝਿਆ ਹੈ।’’
ਇਹ ਸਪੱਸ਼ਟ ਹੈ ਕਿ ਬੌਲੀਵੁੱਡ ਵਿਚ ਪ੍ਰਤਿਭਾ ਦਾ ਕੱਦ ਨਿਰੰਤਰ ਛੋਟਾ ਹੋਇਆ ਹੈ। ਨਹੀਂ ਤਾਂ ਕਵਿਤਾ ਕ੍ਰਿਸ਼ਨਾਮੂਰਤੀ, ਅਲਕਾ ਯਾਗਨਿਕ, ਅਨੁਰਾਧਾ ਪੌਡਵਾਲ ਵਰਗੀਆਂ ਗਾਇਕਾਵਾਂ ਨੂੰ ਇਸ ਤਰ੍ਹਾਂ ਪਿਛਲੀ ਸੀਟ ’ਤੇ ਨਾ ਬਿਠਾਇਆ ਜਾਂਦਾ। ਕਵਿਤਾ ਵੀ ਦੂਜੀਆਂ ਖੇਤਰੀ ਭਾਸ਼ਾਵਾਂ ਦੀਆਂ ਫ਼ਿਲਮਾਂ ਲਈ ਗਾ ਰਹੀ ਹੈ। ਉਹ ਦੱਸਦੀ ਹੈ, ‘‘ਮੈਂ ਸ਼ਾਸਤਰੀ ਸੰਗੀਤ ਨੂੰ ਲੈ ਕੇ ਜ਼ਿਆਦਾ ਰੁੱਝੀ ਰਹਿੰਦੀ ਹਾਂ, ਇਸ ਲਈ ਹਿੰਦੀ ਵਿਚ ਮੇਰੀ ਸ਼ਾਸਤਰੀ ਸੰਗੀਤ ਆਧਾਰਿਤ ਗੀਤ ਵਿਚ ਹੀ ਦਿਲਚਸਪੀ ਹੁੰਦੀ ਹੈ। ਅੱਜਕੱਲ੍ਹ ਜਿਸ ਤਰ੍ਹਾਂ ਦੇ ਗੀਤ ਚੱਲ ਰਹੇ ਹਨ, ਮੇਰੀ ਉਸ ਤਰ੍ਹਾਂ ਦੇ ਗੀਤ ਗਾਉਣ ਦੀ ਕੋਈ ਇੱਛਾ ਨਹੀਂ ਹੈ। ਮੈਂ ਹੈਰਾਨ ਹਾਂ ਕਿ ਹਰ ਹਿੱਟ ਫ਼ਿਲਮ ਨਾਲ ਇਕ ਨਵਾਂ ਗਾਇਕ ਆ ਰਿਹਾ ਹੈ, ਪਰ ਸਾਲ ਡੇਢ ਸਾਲ ਬਾਅਦ ਉਸਦਾ ਕੁਝ ਵੀ ਪਤਾ ਨਹੀਂ ਹੁੰਦਾ। ਸਾਡੀ ਸਥਿਤੀ ਇਸ ਤਰ੍ਹਾਂ ਕਦੇ ਡਗਮਗਾਈ ਨਹੀਂ।’’
ਅਲਕਾ ਯਾਗਨਿਕ ਦਾ ਕਹਿਣਾ ਹੈ, ‘ਖੇਤਰੀ ਭਾਸ਼ਾਵਾਂ ਦੇ ਗੀਤਾਂ ਨੂੰ ਮੈਂ ਚੁਣੌਤੀ ਦੀ ਤਰ੍ਹਾਂ ਲਿਆ ਹੈ ਕਿਉਂਕਿ ਮੈਂ ਇਹ ਕਦੇ ਨਹੀਂ ਚਾਹਿਆ ਕਿ ਨਵੇਂ ਗਾਇਕਾਂ ਦੀ ਤਰ੍ਹਾਂ ਤਿੰਨ ਹਿੱਟ ਗੀਤ ਦੇ ਕੇ ਫਿਰ ਉਨ੍ਹਾਂ ਨੂੰ ਹੀ ਸਟੇਜਾਂ ’ਤੇ ਗਾਉਂਦੀ ਫਿਰਾਂ। ਮੈਨੂੰ ਪਤਾ ਹੈ ਕਿ ਮੇਰੀ ਆਵਾਜ਼ ਦੀ ਜੋ ਰੇਂਜ ਹੈ, ਉਸ ਨਾਲ ਕੁਝ ਗੀਤ ਹੀ ਮੇਲ ਖਾਂਦੇ ਹਨ, ਪਰ ਜ਼ਿਆਦਾਤਰ ਮੌਕਿਆਂ ’ਤੇ ਇਹ ਗੀਤ ਵੀ ਮੇਰੀ ਥਾਂ ਕਿਸੇ ਅਣਸਿੱਖਿਅਤ ਗਾਇਕ ਤੋਂ ਗਵਾ ਲਏ ਜਾਂਦੇ ਹਨ। ਇਸਨੂੰ ਦੇਖਦੇ ਹੋਏ ਪਤਾ ਲੱਗਦਾ ਹੈ ਕਿ ਅੱਜ ਦਾ ਸੰਗੀਤਕਾਰ ਸੰਗੀਤ ਨੂੰ ਲੈ ਕੇ ਕਿੰਨਾ ਫ਼ਿਕਰਮੰਦ ਹੈ।’’
ਅੱਜ ਸਲਮਾਨ ਖ਼ਾਨ ਬੇਸ਼ੱਕ ਜਿੰਨਾ ਮਰਜ਼ੀ ਕਮਾ ਲਏ, ਪਰ ਇਹ ਕੌੜਾ ਸੱਚ ਹੈ ਕਿ ਉਸ ਦੀਆਂ ਫ਼ਿਲਮਾਂ ਦੇ ਗੀਤ ਯਾਦਗਾਰੀ ਨਹੀਂ ਬਲਕਿ ਟਾਈਮ ਪਾਸ ਹੀ ਬਣੇ ਹਨ। ਇਸਦਾ ਕਾਰਨ ਹੈ ਕਿ ਕੁਝ ਗੁਣੀ ਗਾਇਕਾਂ ਤੋਂ ਉਸਨੇ ਪੂਰੀ ਤਰ੍ਹਾਂ ਨਾਤਾ ਤੋੜ ਲਿਆ ਹੈ। ਇਹ ਸਿਰਫ਼ ਸਲਮਾਨ ਹੀ ਨਹੀਂ ਬਲਕਿ ਕਦੇ ਸ਼ਾਹਰੁਖ਼ ਲਈ ਬਹੁਤ ਗੀਤ ਗਾਉਣ ਵਾਲੇ ਕੁਮਾਰ ਸ਼ਾਨੂ, ਉਦਿੱਤ, ਅਭਿਜੀਤ, ਸੋਨੂ, ਸ਼ਾਨ ਵਰਗੇ ਗਾਇਕ ਵੀ ਸ਼ਾਹਰੁਖ਼ ਤੋਂ ਬਹੁਤ ਦੂਰ ਹੋ ਚੁੱਕੇ ਹਨ। ਸਲਮਾਨ ਨਾਲ ਵੀ ਅਜਿਹਾ ਹੀ ਹੋਇਆ। ਅੱਜ ਕਿਸੇ ਵੀ ਗਾਇਕ ਦੀ ਆਵਾਜ਼ ਸਲਮਾਨ ਨਾਲ ਫਿੱਟ ਕਰ ਦਿੱਤੀ ਜਾਂਦੀ ਹੈ। ਨਹੀਂ ਤਾਂ ਸਲਮਾਨ ਨਾਲ ਸਭ ਤੋਂ ਜ਼ਿਆਦਾ ਐੱਸਪੀ. ਸੁਬਰਾਮਣੀਅਮ ਦੀ ਆਵਾਜ਼ ਮੇਲ ਖਾਂਦੀ ਹੈ। ਉਸ ਦੀਆਂ ਦੋ ਸਫਲ ਫ਼ਿਲਮਾਂ ‘ਮੈਂਨੇ ਪਿਆਰ ਕੀਆ’ ਅਤੇ ‘ਹਮ ਆਪਕੇ ਹੈਂ ਕੌਨ’ ਨੂੰ ਹੀ ਲੈ ਲਓ। ਇਨ੍ਹਾਂ ਵਿਚ ਸਲਮਾਨ ’ਤੇ ਫ਼ਿਲਮਾਏ ਗਏ ਸੁਬਰਾਮਣੀਅਮ ਦੇ ਸਾਰੇ ਗੀਤ ਅੱਜ ਤਕ ਸੰਗੀਤ ਪ੍ਰੇਮੀਆਂ ਨੂੰ ਚੰਗੀ ਤਰ੍ਹਾਂ ਯਾਦ ਹਨ।’’


Comments Off on ਗੁੰਮਨਾਮ ਹੋਏ ਸੁਪਰਹਿੱਟ ਗਾਇਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.