ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਕੌਮੀ ਕੁਸ਼ਤੀ ਚੈਂਪੀਅਨਸ਼ਿਪ: ਰੇਲਵੇ ਨੇ ਗਰੀਕੋ ਰੋਮਨ ਮੁਕਾਬਲੇ ਜਿੱਤੇ

Posted On December - 2 - 2019

ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਦਸੰਬਰ

ਚੈਂਪੀਅਨਸ਼ਿਪ ਦੌਰਾਨ ਅੰਕ ਲੈਣ ਲਈ ਭਿੜਦੇ ਹੋਏ ਆਰਐੱਸਪੀਬੀ ਦਾ ਮਨੀਸ਼ ਅਤੇ ਐੱਸਐੱਸਸੀਬੀ ਦਾ ਗਿਆਨੇਂਦਰ ਸਿੰਘ। -ਫੋਟੋ: ਸਰਬਜੀਤ ਸਿੰਘ

ਟਾਟਾ ਮੋਟਰਜ਼ 64ਵੀਂ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿਪ ’ਤੇ ਰੇਲਵੇ ਨੇ ਆਪਣਾ ਕਬਜ਼ਾ ਜਮਾ ਲਿਆ। ਗਰੀਕੋ ਰੋਮਨ ਦੇ ਮੁਕਾਬਲਿਆਂ ਵਿੱਚ ਰੇਲਵੇ ਨੇ ਪੰਜ, ਐੱਸਐੱਸਸੀਬੀ ਨੇ ਤਿੰਨ ਅਤੇ ਪੰਜਾਬ ਨੇ ਦੋ ਸੋਨੇ ਦੇ ਤਗ਼ਮੇ ਜਿੱਤੇ। 77 ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਗੁਰਪ੍ਰੀਤ ਸਿੰਘ ਨੇ ਰੇਲਵੇ ਦੇ ਸਾਜਨ ਨੂੰ ਅਤੇ 82 ਕਿਲੋ ਭਾਰ ਵਰਗ ਵਿੱਚ ਪੰਜਾਬ ਦੇ ਹਰਪ੍ਰੀਤ ਸਿੰਘ ਨੇ ਰੇਲਵੇ ਦੇ ਰਾਜਬੀਰ ਸਿੰਘ ਨੂੰ ਹਰਾ ਕੇ ਸੋਨ ਤਗ਼ਮੇ ਹਾਸਲ ਕੀਤੇ।
55 ਕਿਲੋ ਵਿੱਚ ਐੱਸਐੱਸਸੀਬੀ ਦੇ ਅਰਜਨ ਨੇ ਪਹਿਲਾ ਤੇ ਅਜੇ ਨੇ ਦੂਜਾ ਸਥਾਨ ਹਾਸਲ ਕੀਤਾ। 60 ਕਿਲੋ ਭਾਰ ਵਰਗ ਵਿੱਚ ਰੇਲਵੇ ਦੇ ਮੁਨੀਸ਼ ਨੇ ਪਹਿਲਾ ਤੇ ਐੱਸਐੱਸਸੀਬੀ ਦੇ ਗਿਆਨਦੇਸ਼ ਨੇ ਦੂਜਾ ਸਥਾਨ ਹਾਸਲ ਕੀਤਾ। 63 ਕਿਲੋ ਭਾਰ ਵਰਗ ਵਿੱਚ ਰੇਲਵੇ ਦੇ ਬਿਕਰਮ ਕੁਰਾਡੇ ਨੇ ਪਹਿਲਾ ਤੇ ਦੀਪਕ ਨੇ ਦੂਜਾ, 67 ਕਿਲੋ ਵਿੱਚ ਐੱਸਐੱਸਸੀਬੀ ਦੇ ਰਵਿੰਦਰ ਨੇ ਪਹਿਲਾ ਤੇ ਸਚਿਨ ਨੇ ਦੂਜਾ ਸਥਾਨ ਹਾਸਲ ਕੀਤਾ। 72 ਕਿਲੋ ਭਾਰ ਵਰਗ ਵਿੱਚ ਰੇਲਵੇ ਦਾ ਅਮਿਤ ਪਹਿਲੇ ਅਤੇ ਹਰਿਆਣਾ ਦਾ ਸੁਨੀਲ ਦੂਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ 87 ਕਿਲੋ ਭਾਰ ਵਰਗ ਵਿੱਚ ਰੇਲਵੇ ਦੇ ਸੁਨੀਲ ਨੇ ਪਹਿਲਾ ਤੇ ਪੰਜਾਬ ਦੇ ਪ੍ਰਭਪਾਲ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 97 ਕਿਲੋ ਵਿੱਚ ਰੇਲਵੇ ਦੇ ਹਰਦੀਪ ਤੇ ਰਵੀ ਪਹਿਲੇ ਤੇ ਦੂਜੇ ਸਥਾਨ ’ਤੇ ਰਹੇ, ਜਦ ਕਿ 130 ਕਿਲੋ ਭਾਰ ਵਰਗ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਐੱਸਐੱਸਸੀਬੀ ਦੇ ਨਵੀਨ ਨੇ ਪਹਿਲਾ ਤੇ ਪੰਜਾਬ ਦੇ ਮਨਵੀਰ ਨੇ ਦੂਜਾ ਸਥਾਨ ਹਾਸਲ ਕੀਤਾ।
ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ਼ ਭੂਸ਼ਨ ਸ਼ਰਨ ਸਿੰਘ, ਡੀਆਈਜੀ ਐੱਸਕੇ ਕਾਲੀਆ ਅਤੇ ਪੰਜਾਬ ਕੁਸ਼ਤੀ ਸੰਘ ਦੇ ਪ੍ਰਧਾਨ ਕਰਤਾਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡੇ।

 


Comments Off on ਕੌਮੀ ਕੁਸ਼ਤੀ ਚੈਂਪੀਅਨਸ਼ਿਪ: ਰੇਲਵੇ ਨੇ ਗਰੀਕੋ ਰੋਮਨ ਮੁਕਾਬਲੇ ਜਿੱਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.