ਨਿੱਜੀ ਪੱਤਰ ਪ੍ਰੇਰਕ
ਜਲੰਧਰ, 3 ਦਸੰਬਰ
ਸਾਹਿਤ, ਕਲਾ ਅਤੇ ਸੱਭਿਆਚਾਰਕ ਮੰਚ ਵੱਲੋਂ ਇਥੇ ਪ੍ਰੈਸ ਕਲੱਬ ਵਿਚ ਕਵਿੱਤਰੀ ਸਵਿੰਦਰ ਸੰਧੂ ਦਾ ਦੂਜਾ ਕਾਵਿ ਸੰਗ੍ਰਹਿ ‘ਸੁਪਨ ਬਲੌਰੀ’ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਵਿੱਤਰੀ ਅਤੇ ਤ੍ਰੈਮਾਸਿਕ ‘ਏਕਮ’ ਦੀ ਮੁੱਖ ਸੰਪਾਦਕ ਅਰਤਿੰਦਰ ਸੰਧੂ ਨੇ ਕੀਤੀ। ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਸ਼ਾਇਰ ਰਾਜਿੰਦਰ ਪਰਦੇਸੀ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਮੋਹਨ ਸਪਰਾ, ਡਾ. ਜਗਦੀਸ਼ ਕੌਰ ਵਾਡੀਆ, ਹਰਜਿੰਦਰ ਬੱਲ, ਐਸਸੀ ਕਮਿਸ਼ਨ ਪੰਜਾਬ ਦੇ ਸਾਬਕਾ ਪ੍ਰਧਾਨ ਰਜੇਸ਼ ਬਾਘਾ ਅਤੇ ਸਵਿੰਦਰ ਸੰਧੂ ਸੁਸ਼ੋਭਿਤ ਹੋਏ।
ਡਾ. ਜਗਦੀਸ਼ ਕੌਰ ਵਾਡੀਆ ਨੇ ਪੁਸਤਕ ’ਤੇ ਪਰਚਾ ਪੜ੍ਹਦਿਆਂ ਕਿਹਾ ਕਿ ਕਵਿੱਤਰੀ ਸਵਿੰਦਰ ਸੰਧੂ ਦਾ ਨਜ਼ਰੀਆ ਜ਼ਿੰਦਗੀ ਪ੍ਰਤੀ ਆਸ਼ਾਵਾਦੀ ਰਿਹਾ ਹੈ, ਇਸ ਕਰਕੇ ਉਸ ਨੂੰ ਆਸ ਹੈ ਕਿਦੇਸ਼ ਦੀ ਨੌਜਵਾਨ ਪੀੜ੍ਹੀ ਉੱਠੇਗੀ, ਜਾਗੇਗੀ ਤੇ ਵਾਲੀ ਵਾਰਿਸ ਬਣ ਕੇ ਇਸ ਦੇਸ਼ ਨੂੰ ਸੰਭਾਲੇਗੀ। ਕਵੀ ਦਰਬਾਰ ਦੌਰਾਨ ਉਰਦੂ ਦੇ ਸ਼ਾਇਰ ਹਰਬੰਸ ਸਿੰਘ ਅਕਸ, ਗੁਰਦਿਆਲ ਰੌਸ਼ਨ, ਹਰਜਿੰਦਰ ਬੱਲ, ਰਾਜਿੰਦਰ ਪਰਦੇਸੀ, ਜੋਗਿੰਦਰ ਸੰਧੂ, ਜਗਦੀਸ਼ ਰਾਣਾ, ਨਰਿੰਦਰਪਾਲ ਕੰਗ, ਸੁਰਿੰਦਰ ਮਕਸੂਦਪੁਰੀ, ਸੁਜਾਨ ਸਿੰਘ ਸੁਜਾਨ, ਆਸ਼ੀ ਈਸਪੁਰੀ, ਡਾ. ਕੰਵਲ ਭੱਲਾ, ਕੁਲਬੀਰ ਕੰਵਲ, ਮੁਖਵਿੰਦਰ ਸੰਧੂ, ਦੀਪਿਕਾ ਅਰੋੜਾ, ਮੀਨੂ ਸਿੰਘ ਯੂਕੇ, ਤਾਰਾ ਸਿੰਘ ਤਾਰਾ, ਸੁਜਾਤਾ, ਪਰਮਦਾਸ ਹੀਰ, ਸੁਰਿੰਦਰ ਢੰਡਾ, ਮਦਨ ਬੰਗੜ ਅਤੇ ਸੁਰਿੰਦਰ ਸਿੰਘ ਆਦਿ ਰਚਨਾਵਾਂ ਪੇਸ਼ ਕੀਤੀਆਂ।