ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਕਾਰ-ਟਰੱਕ ਟੱਕਰ ’ਚ ਚਾਰ ਦੋਸਤਾਂ ਦੀ ਮੌਤ

Posted On December - 2 - 2019

ਹਾਦਸੇ ਵਿੱਚ ਨੁਕਸਾਨੀ ਗਈ ਕਾਰ।

ਮਿਹਰ ਸਿੰਘ
ਕੁਰਾਲੀ, 1 ਦਸੰਬਰ
ਇੱਥੋਂ ਨੇੜਲੇ ਪਿੰਡ ਖਿਜ਼ਰਾਬਾਦ ਤੋਂ ਹਰਿਆਣਾ ਦੇ ਜੀਂਦ ਨੇੜੇ ਇਕ ਵਿਆਹ ਸਮਾਗਮ ’ਚ ਗਏ ਚਾਰ ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਸਾਰੇ ਸਾਂਝੇ ਤੌਰ ’ਤੇ ਲੱਕੜ ਦਾ ਕਾਰੋਬਾਰ ਕਰਦੇ ਸਨ। ਵੇਰਵਿਆਂ ਅਨੁਸਾਰ ਖਿਜ਼ਰਾਬਾਦ ਵਿਚ ਲੱਕੜ ਦਾ ਕਾਰੋਬਾਰ ਕਰਨ ਵਾਲੇ ਰਾਮ ਸਿੰਘ ਵਾਸੀ ਮਾਜਰੀ ਕਲੋਨੀ ਦੇ ਦੋਸਤ ਦਾ ਹਰਿਆਣੇ ਦੇ ਜੀਂਦ ਨੇੜੇ ਕਿਸੇ ਪਿੰਡ ਵਿੱਚ ਵਿਆਹ ਸੀ। ਇਸ ਵਿਆਹ ਸਮਾਗਮ ਲਈ ਦੋਸਤ ਵਲੋਂ ਰਾਮ ਸਿੰਘ ਨਾਲ ਕਾਰੋਬਾਰ ਕਰਨ ਵਾਲੇ ਉਸ ਦੇ ਤਿੰਨਾਂ ਸਾਥੀਆਂ ਨੂੰ ਵੀ ਸੱਦਾ ਦਿੱਤਾ ਸੀ। ਇਸ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਚਾਰੋਂ ਜਣੇ ਆਪਣੀ ਆਲਟੋ ਕਾਰ ’ਚ ਸ਼ਨਿਚਰਵਾਰ ਨੂੰ ਖਿਜ਼ਰਾਬਾਦ ਤੋਂ ਗਏ ਸਨ। ਵਿਆਹ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਜਦੋਂ ਚਾਰੋਂ ਜਣੇ ਵਾਪਸ ਪਰਤ ਰਹੇ ਸਨ ਤਾਂ ਸ਼ਨਿਚਰਵਾਰ ਦੇ ਐਤਵਾਰ ਦੀ ਦਰਮਿਆਨੀ ਰਾਤ ਕੈਥਲ ਤੇ ਪਿਹੋਵਾ ਵਿਚਾਲੇ ਉਨ੍ਹਾਂ ਦੀ ਕਾਰ ਦੀ ਟੱਕਰ ਟਰੱਕ ਨਾਲ ਹੋ ਗਈ। ਹਾਦਸੇ ਵਿਚ ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੋ ਹੋਰ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਦਮ ਤੋੜ ਗਏ।

ਮ੍ਰਿਤਕਾਂ ਦੀਆਂ ਤਸਵੀਰਾਂ

ਮ੍ਰਿਤਕਾਂ ਦੀ ਸ਼ਨਾਖ਼ਤ ਰਾਮ ਸਿੰਘ ਵਾਸੀ ਮਾਜਰੀ ਕਲੋਨੀ, ਸੁਰਿੰਦਰ ਕੁਮਾਰ ਵਾਸੀ ਖਿਜ਼ਰਾਬਾਦ, ਰਜਿੰਦਰਪਾਲ ਵਾਸੀ ਖਿਜ਼ਰਾਬਾਦ ਅਤੇ ਭੂਸ਼ਣ ਸਿੰਘ ਵਾਸੀ ਹਰੀਪੁਰ ਬਰਦਾਰ ਵਜੋਂ ਹੋਈ ਹੈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿਚ ਮਾਤਮ ਛਾ ਗਿਆ। ਕਾਰੋਬਾਰੀ ਸਾਂਝ ਤੋਂ ਇਲਾਵਾ ਚਾਰਾਂ ਜਣਿਆਂ ਵਿਚ ਕਾਫ਼ੀ ਗਹਿਰੀ ਮਿੱਤਰਤਾ ਸੀ। ਸਾਰੇ ਵਿਆਹੇ ਹੋਏ ਸਨ ਤੇ ਚਾਰਾਂ ਦੇ ਹੀ ਇੱਕ-ਇੱਕ ਲੜਕਾ ਅਤੇ ਇੱਕ-ਇੱਕ ਲੜਕੀ ਹੈ। ਆਪੋ-ਆਪਣੇ ਪਰਿਵਾਰ ਵਿਚ ਕਮਾਉਣ ਵਾਲੇ ਉਹ ਇਕਲੌਤੇ ਹੀ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਅੱਜ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਪਿੰਡਾਂ ਵਿਚ ਲਿਆਂਦੀਆਂ ਗਈਆਂ। ਖਿਜ਼ਰਾਬਾਦ ਵਾਸੀ ਦੋਵਾਂ ਨੌਜਵਾਨਾਂ ਦਾ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ।

ਬਾਰ ਐਸੋਸੀਏਸ਼ਨ ਵੱਲੋਂ ਮੁਲਜ਼ਮਾਂ ਦਾ ਕੇਸ ਨਾ ਲੜਨ ਦਾ ਫ਼ੈਸਲਾ

ਤਿਲੰਗਾਨਾ ਵਿਚ ਇਕ ਜ਼ਿਲ੍ਹੇ ਦੀ ਬਾਰ ਐਸੋਸੀਏਸ਼ਨ ਨੇ ਫ਼ੈਸਲਾ ਕੀਤਾ ਹੈ ਕਿ ਉਹ ਜਬਰ-ਜਨਾਹ ਤੇ ਹੱਤਿਆ ਕਾਂਡ ਮਾਮਲੇ ’ਚ ਮੁਲਜ਼ਮਾਂ ਵੱਲੋਂ ਅਦਾਲਤ ’ਚ ਹਰਗਿਜ਼ ਪੇਸ਼ ਨਹੀਂ ਹੋਣਗੇ। ਰੰਗਾ ਰੈੱਡੀ ਬਾਰ ਐਸੋਸੀਏਸ਼ਨ ਦੀ ਪ੍ਰਧਾਨ ਮੱਤਾਪੱਲੀ ਸ੍ਰੀਨਿਵਾਸ ਨੇ ਕਿਹਾ ਕਿ ਬਾਰ ਇਸ ਕੇਸ ਲਈ ਸੁਣਵਾਈ ਤੇ ਨਿਆਂ ਜਲਦੀ ਯਕੀਨੀ ਬਣਾਉਣ ਲਈ ਵਿਸ਼ੇਸ਼ ਅਦਾਲਤ ਦੀ ਮੰਗ ਕਰੇਗੀ।


Comments Off on ਕਾਰ-ਟਰੱਕ ਟੱਕਰ ’ਚ ਚਾਰ ਦੋਸਤਾਂ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.