ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਕਾਂਗਰਸੀ ਸਰਪੰਚ ਦੇ ਘਰ ’ਚ ਦਾਖ਼ਲ ਹੋ ਕੇ ਅਣਪਛਾਤਿਆਂ ਨੇ ਚਲਾਈ ਗੋਲੀ

Posted On December - 2 - 2019

ਗੋਲੀਆਂ ਦੇ ਨਿਸ਼ਾਨ ਵਿਖਾਉਂਦੇ ਹੋਏ ਸਰਪੰਚ ਅਤੇ ਉਸ ਦੇ ਪਰਿਵਾਰਕ ਮੈਂਬਰ।

ਨਰਿੰਦਰ ਸਿੰਘ
ਭਿੱਖੀਵਿੰਡ, 1 ਦਸੰਬਰ
ਤਰਨਤਾਰਨ ਦੇ ਥਾਣਾ ਭਿੱਖੀਵਿੰਡ ਅਧੀਨ ਪੈਂਦੇ ਪਿੰਡ ਬੈਂਕਾ ਵਿਚ ਕਾਂਗਰਸ ਪਾਰਟੀ ਦੇ ਮੌਜੂਦਾ ਸਰਪੰਚ ’ਤੇ ਰਾਤ ਸਮੇਂ ਕੁਝ ਵਿਅਕਤੀਆਂ ਵੱਲੋਂ ਗੋਲੀ ਚਲਾਈ ਗਈ।ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ’ਤੇ ਪਿਛਲੇ ਸਾਲ ਵੀ ਹਮਲਾ ਹੋਇਆ ਸੀ। ਉਨ੍ਹਾਂ ਮੰਗ ਕੀਤੀ ਪੁਲੀਸ ਹਮਲਾ ਕਰਨ ਵਾਲੇ ਦੋਸ਼ੀਆ ਨੂੰ ਕਾਬੂ ਕਰਕੇ ਸੱਚ ਸਾਹਮਣੇ ਲਿਆਵੇ। ਮੌਜੂਦਾ ਕਾਂਗਰਸੀ ਸਰਪੰਚ ਕਰਮਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਕਮਰੇ ਵਿੱਚ ਲੰਮੇ ਪਿਆ ਹੋਇਆ ਸੀ ਕਿ ਇਸ ਦੌਰਾਨ ਕੋਈ ਖੜਾਕ ਸੁਣਾਈ ਦਿੱਤਾ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆ ਨੇ ਜਾ ਕੇ ਦੇਖਿਆ ਤਾਂ ਗੱਡੀ ਦੇ ਉੱਪਰ ਗੋਲੀ ਨੁਮਾ ਚੀਜ਼ ਦੇ ਨਿਸ਼ਾਨ ਪਏ ਹੋਏ ਸਨ ਅਤੇ ਕੰਧ ’ਤੇ ਵੀ ਇਸੇ ਤਰ੍ਹਾਂ ਦੇ ਹੀ ਨਿਸ਼ਾਨ ਪਏ ਹੋਏ ਸਨ। ਜਦ ਉਨ੍ਹਾਂ ਨੇ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕੰਧ ਦੇ ਨਜ਼ਦੀਕ ਗੋਲੀ ਦੇ ਖੋਲ੍ਹ ਦਿਖਾਈ ਦਿੱਤੇ, ਜਿਸ ’ਤੇ ਉਨ੍ਹਾਂ ਨੇ ਤੁਰੰਤ ਇਹ ਸਾਰੀ ਘਟਨਾ ਦੀ ਜਾਣਕਾਰੀ ਪੁਲੀਸ ਚੌਕੀ ਸੁਰਸਿੰਘ ਦਿੱਤੀ। ਪਹੁੰਚੀ ਪੁਲੀਸ ਪਾਰਟੀ ਵੱਲੋਂ ਗੋਲੀ ਦੇ ਖੋਖੇ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਰਿਵਾਰ ਨੂੰ ਬੰਧਕ ਬਣਾ ਕੇ ਸਾਬਕਾ ਸਰਪੰਚ ਦੇ ਘਰੋਂ ਸੋਨਾ ਅਤੇ ਨਕਦੀ ਚੋਰੀ

ਚੋਹਲਾ ਸਾਹਿਬ (ਪੱਤਰ ਪ੍ਰੇਰਕ): ਜ਼ਿਲ੍ਹਾ ਤਰਨਤਾਰਨ ਦੇਅਧੀਨ ਆਉਂਦੇ ਪਿੰਡ ਕਿੜੀਆਂ ਵਿਚ ਹਥਿਆਰਾਂ ਨਾਲ ਲੈੱਸ ਨਕਾਬਪੋਸ਼ ਵਿਅਕਤੀਆਂ ਨੇ ਦੇ ਸਾਬਕਾ ਸਰਪੰਚ ਦੇ ਘਰ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਘਰ ਵਿਚੋਂ 12 ਤੋਲੇ ਸੋਨਾ ਅਤੇ ਪੌਣੇ ਦੋ ਲੱਖ ਦੀ ਨਕਦੀ ਲੁੱਟ ਲਈ। ਥਾਣਾ ਚੋਹਲਾ ਸਾਹਿਬ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਫਿੰਗਰ ਪ੍ਰਿੰਟ ਮਾਹਿਰਾਂ ਨੂੰ ਨਾਲ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਬਕਾ ਸਰਪੰਚ ਗੁਰਮੇਜ ਸਿੰਘ ਦੀ ਪਤਨੀ ਰਵਿੰਦਰਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਕੰਮ ਕਾਰ ਦੇ ਸਿਲਸਿਲੇ ਵਿਚ ਘਰ ਤੋਂ ਬਾਹਰ ਗਿਆ ਸੀ ਅਤੇ ਉਹ ਆਪਣੇ ਬੇਟੇ ਸੂਰਜਪ੍ਰਤਾਪ ਸਿੰਘ, ਬੇਟੀਆਂ ਕਿਰਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਸਮੇਤ ਘਰ ਸੁੱਤੀ ਪਈ ਸੀ ਤਾਂ ਅੱਧੀ ਰਾਤ ਤੋਂ ਬਾਅਦ 8-10 ਨਕਾਬਪੋਸ਼ ਵਿਅਕਤੀ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ ਜਿਹਨਾਂ ਨੇ ਪਿਸਤੌਲ, ਕਿਰਪਾਨਾਂ ਅਤੇ ਦਾਤਰਾਂ ਦੀ ਨੋਕ ’ਤੇ ਉਨ੍ਹਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਘਰ ਵਿਚ ਅਲਮਾਰੀ ਵਿਚ ਪਏ ਕਰੀਬ 12 ਤੋਲੇ ਸੋਨੇ ਦੇ ਗਹਿਣਿਆਂ ਤੋਂ ਇਲਾਵਾ ਪੌਣੇ ਦੋ ਲੱਖ ਦੀ ਨਕਦੀ ਲੈ ਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਲੁਟੇਰਿਆਂ ਨੇ ਪਿੰਡ ਵਿਚ ਹੀ ਪਹਿਲਾਂ ਦੋ ਘਰਾਂ ਵਿਚ ਚੋਰੀ ਦੀ ਕੋਸ਼ਿਸ਼ ਕੀਤੀ ਸੀ । ਡਿਊਟੀ ਅਫਸਰ ਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਫਿੰਗਰ ਪ੍ਰਿੰਟ ਅਤੇ ਮੋਬਾਈਲ ਡੰਪ ਦੀ ਮਦਦ ਲਈ ਜਾ ਰਹੀ ਹੈ ਅਤੇ ਪੁਲੀਸ ਜਲਦੀ ਹੀ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਵੇਗੀ।


Comments Off on ਕਾਂਗਰਸੀ ਸਰਪੰਚ ਦੇ ਘਰ ’ਚ ਦਾਖ਼ਲ ਹੋ ਕੇ ਅਣਪਛਾਤਿਆਂ ਨੇ ਚਲਾਈ ਗੋਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.