ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਕਰਤਾਰਪੁਰ ਸਾਹਿਬ ਨਾ ਜਾ ਸਕੇ 456 ਸ਼ਰਧਾਲੂ

Posted On December - 2 - 2019

ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦੂਰੋਂ ਦਰਸ਼ਨ ਕਰਦੇ ਹੋਏ। ਪਾਕਿ ਦਾ ਆਈਸੀਪੀ ਵੀ ਦਿਖਾਈ ਦੇ ਰਿਹਾ ਹੈ।

ਦਲਬੀਰ ਸੱਖੋਵਾਲੀਆ
ਡੇਰਾ ਬਾਬਾ ਨਾਨਕ, 1 ਦਸੰਬਰ
ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਸ਼ੁਰੂ ਹੋਣ ’ਤੇ ਅੱਜ 23ਵੇਂ ਦਿਨ ਲੱਗਭੱਗ 1744 ਸ਼ਰਧਾਲੂ ਨਤਮਸਤਕ ਹੋਏ। ਕੋਰੀਡੋਰ ਟਰਮੀਨਲ ’ਤੇ 22 ਦੇ ਕਰੀਬ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਸੀ। ਬਾਵਜੂਦ ਇਸ ਦੇ ਅੱਜ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਵਿੱਚ ਤਰੁੱਟੀਆਂ ਕਾਰਨ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਮੱਥਾ ਟੇਕਣ ਤੋਂ ਵਾਂਝੇ ਰਹੇ। ਉਂਜ ਪਿਛਲੇ 22 ਦਿਨਾਂ ਤੋਂ ਅੱਜ ਸਭ ਤੋਂ ਵੱਧ ਸ਼ਰਧਾਲੂ ਗਏ,ਜਦੋਂ ਕਿ ਸ਼ਨਿੱਚਰਵਾਰ ਨੂੰ 1507 ਸ਼ਰਧਾਲੂ ਗਏ ਸਨ। ਅੱਜ ਕੌਮਾਂਤਰੀ ਸੀਮਾ ਦਾ ਦੌਰਾ ਕਰਨ ’ਤੇ ਦੇਖਿਆ ਕਿ ਪੰਜਾਬ ਅਤੇ ਹੋਰਨਾਂ ਪ੍ਰਾਂਤਾਂ ਤੋਂ ਸ਼ਰਧਾਲੂ ਵੱਡੀ ਗਿਣਤੀ ਵਿੱਚ ਕੋਰੀਡੋਰ ਟਰਮੀਨਲ ਵਿੱਚ ਦਾਖ਼ਲ ਹੋ ਰਹੇ ਸਨ। ਉਂਜ ਵੀ ਆਮ ਸ਼ਰਧਾਲੂ ਕੌਮਾਂਤਰੀ ਸੀਮਾ ’ਤੇ ਧੁੱਸੀ ਬੰਨ੍ਹ ’ਤੇ ਪਹੁੰਚ ਕੇ ਦੂਰਬੀਨ ਰਾਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਏ ਸਨ। ਪਰ ਦੂਰਬੀਨ ਨਾ ਹੋਣ ਦੇ ਬਾਵਜੂਦ ਅੱਜ ਮੌਸਮ ਸਾਫ਼ ਹੋਣ ਕਾਰਨ ਸੀਮਾ ਤੋਂ ਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਦਿਖਾਈ ਦੇ ਰਿਹਾ ਸੀ। ਇਨ੍ਹਾਂ ਸ਼ਰਧਾਲੂਆਂ ਵਿੱਚ ਸੀਮਾ ਨੇੜਲੇ ਪਿੰਡਾਂ ਵਿੱਚੋਂ ਸਧਾਰਨ ਲੋਕ ਸਨ, ਜੋ ਪਾਸਪੋਰਟ ਨਾ ਹੋਣ ‘ਤੇ ਧੁੱਸੀ ਬੰਨ੍ਹ ’ਤੇ ਪਹੁੰਚਕੇ ਦਰਸ਼ਨ ਕਰਨ ਆਏ। ਸੀਮਾ ਨੇੜਲੇ ਪਿੰਡ ਘਣੀਆ ਕੇ ਬੇਟ ਦੇ ਕਾਬਲ ਸਿੰਘ ਨੇ ਦੱਸਿਆ ਕਿ ਇਸ ਖੇਤਰ ਦੇ ਪਿੰਡਾਂ ’ਚ 80 ਫ਼ੀਸਦੀ ਲੋਕਾਂ ਕੋਲ ਪਾਸਪੋਰਟ ਨਹੀਂ ਹੈ। ਜੇਕਰ ਪਾਕਿਸਤਾਨ ਸਰਕਾਰ ਪਾਸਪੋਰਟ ਦੀ ਸ਼ਰਤ ਖ਼ਤਮ ਕਰਦੀ ਹੈ ਤਾਂ ਰੋਜ਼ਾਨਾਂ ਕਈ ਕਈ ਹਜ਼ਾਰ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਪਿੰਡ ਦੇਹੜ ਗਵਾਰ ਦੇ ਇੱਕ ਹੋਰ ਬਾਸ਼ਿੰਦੇ ਨੇ ਦੱਸਿਆ ਕਿ ਸ਼ਰਧਾਲੂਆਂ ਕੋਲੋਂ 20 ਡਾਲਰ ਲੈਣ ਦਾ ਕੋਈ ਵੱਡਾ ਮਸਲਾ ਨਹੀਂ,ਪਰ ਪਾਸਪੋਰਟ ਦੀ ਸ਼ਰਤ ਖ਼ਤਮ ਕਰਨੀ ਚਾਹੀਦੀ ਹੈ। ਉਨ੍ਹਾਂ ਪੰਜਾਬ ਸਰਕਾਰ, ਐਸਜੀਪੀਸੀ ਅਤੇ ਕੇਂਦਰ ’ਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਮੰਗ ਕੀਤੀ ਕਿ ਉਹ ਪਾਸਪੋਰਟ ਦੀ ਸ਼ਰਤ ਖ਼ਤਮ ਕਰਨ ਲਈ ਕੇਂਦਰ ਸਰਕਾਰ ਕੋਲ ਮਾਮਲਾ ਉਠਾਉਣ, ਅੱਗੋਂ ਕੇਂਦਰ ਸਰਕਾਰ ਇਹੋ ਮਸਲਾ ਪਾਕਿਸਤਾਨ ਕੋਲ ਉਠਾਵੇ। ਇਸ ਨਾਲ ਸੰਗਤਾਂ ਨੂੰ ਵੱਡੀ ਰਾਹਤ ਮਿਲੇਗੀ।


Comments Off on ਕਰਤਾਰਪੁਰ ਸਾਹਿਬ ਨਾ ਜਾ ਸਕੇ 456 ਸ਼ਰਧਾਲੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.