ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਕਬੱਡੀ ਟੂਰਨਾਮੈਂਟ: ਸੰਗਰੂਰ ਪੁਲੀਸ ਲਾਈਨ ਟੀਮ ਨੇ ਮਾਰੀ ਬਾਜ਼ੀ

Posted On December - 8 - 2019

ਕਬੱਡੀ ਜੇਤੂਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਭਾਰਦਵਾਜ

ਪੱਤਰ ਪ੍ਰੇਰਕ
ਲਹਿਰਾਗਾਗਾ, 7 ਦਸੰਬਰ
ਇਥੇ ਪਿੰਡ ਭੁਟਾਲ ਕਲਾਂ ਦੀ ਗੁਰੂ ਨਾਨਕ ਅਕੈਡਮੀ ’ਚ ਦੋ ਰੋਜ਼ਾ ਲਵੀ ਯਾਦਗਾਰੀ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਇਸ ਦਾ ਉਦਘਾਟਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮੌਹਨਾ ਭੁਟਾਲ ਨੇ ਕੀਤਾ। ਲੜਕਿਆਂ ਦੇ 40 ਕਿਲੋ ਭਾਰ ਵਰਗ ਦਾ ਫਾਈਨਲ ਮੁਕਾਬਲਾ ਬੂਸ਼ੈਹਰਾ ਅਤੇ ਬਾਬਾ ਬੰਦਾ ਸਿੰਘ ਪਬਲਿਕ ਸਕੂਲ ਬਖੋਰਾ ਕਲਾਂ ਵਿਚਾਲੇ ਬਰਾਬਰ ਰਿਹਾ ਜਦਕਿ ਲੜਕੀਆਂ ਦੇ 40 ਕਿਲੋ ਭਾਰ ਵਰਗ ਮੁਕਾਬਲੇ ’ਚ ਪੁਲੀਸ ਲਾਈਨ ਸੰਗਰੂਰ ਦੀ ਟੀਮ ਨੇ ਬਾਜ਼ੀ ਮਾਰੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ ਬਖੋਰਾ ਕਲਾਂ ਦੀ ਟੀਮ ਨੂੰ ਦੂਜੇ ਸਥਾਨ ’ਤੇ ਸਬਰ ਕਰਨਾ ਪਿਆ। ਟੂਰਨਾਮੈਂਟ ਦੇ ਦੂਜੇ ਦਿਨ ਦਾ ਉਦਘਾਟਨ ਜਸਵਿੰਦਰ ਸਿੰਘ ਰਿੰਪੀ ਸਰਪੰਚ ਲਹਿਲ ਕਲਾਂ ਅਤੇ ਰਾਮ ਲਾਲ ਸ਼ਰਮਾ ਪ੍ਰਧਾਨ ਗਉਸ਼ਾਲਾ ਭੁਟਾਲ ਕਲਾਂ ਨੇ ਕੀਤਾ। ਇਸ ਮੌਕੇ ਉਪ ਪੁਲੀਸ ਕਪਤਾਨ ਬੂਟਾ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਲੜਕੀਆਂ ਦੇ 55 ਕਿਲੋ ਭਾਰ ਵਰਗ ਕਬੱਡੀ ’ਚ ਪੁਲੀਸ ਲਾਈਨ ਸੰਗਰੂਰ ਨੇ ਪਹਿਲਾ ਅਤੇ ਗੁਰੂ ਨਾਨਕ ਅਕੈਡਮੀ ਭੁਟਾਲ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਆ। ਪ੍ਰਬੰਧਕਾਂ ਨੇ ਅਕੈਡਮੀ ਦੇ ਡੀਪੀ ਜੱਸੀ ਬੰਗਾ ਦਾ ਸਨਮਾਨ ਕੀਤਾ। ਇਸ ਮੌਕੇ ਪ੍ਰਿੰਸੀਪਲ ਪਰਵੀਨ ਕੁਮਾਰ ਵਾਇਸ ਪ੍ਰਿੰਸੀਪਲ ਗੁਰਜੀਤ ਸਿੰਘ ਹਾਜ਼ਰ ਸਨ।


Comments Off on ਕਬੱਡੀ ਟੂਰਨਾਮੈਂਟ: ਸੰਗਰੂਰ ਪੁਲੀਸ ਲਾਈਨ ਟੀਮ ਨੇ ਮਾਰੀ ਬਾਜ਼ੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.