ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ !    ਲੋਕ ਕਿਉਂ ਹੁੰਦੇ ਨੇ ਮੋਟਾਪੇ ਦਾ ਸ਼ਿਕਾਰ !    ਉਚੇਰੀ ਸਿੱਖਿਆ ਰੈਸ਼ਨੇਲਾਈਜ਼ੇਸ਼ਨ ਬਾਰੇ ਬੇਤੁਕਾ ਅਭਿਆਸ !    ਗਿਆਨ ਦਾ ਜਮਹੂਰੀਕਰਨ ਅਤੇ ਸੱਤਾ ਤੰਤਰ !    ਜਸਟਿਸ ਮਿਸ਼ਰਾ ਨੇ ਵਕੀਲਾਂ ਤੋਂ ਮੁਆਫ਼ੀ ਮੰਗੀ !    ਬੁਰੂੰਡੀ ’ਚ ਢਿੱਗਾਂ ਡਿੱਗਣ ਕਾਰਨ 35 ਹਲਾਕ !    ਐੱਸਵਾਈਐੱਲ ਦੇ ਮੁੱਦੇ ’ਤੇ ਪੰਜਾਬ ਗੁੰਮਰਾਹ ਕਰ ਰਿਹੈ: ਖੱਟਰ !    ਨਿਰਭਯਾ ਕੇਸ: ਰਾਸ਼ਟਰਪਤੀ ਨੂੰ ਮੁਲਜ਼ਮ ਦੀ ਪਟੀਸ਼ਨ ਖ਼ਾਰਜ ਕਰਨ ਦੀ ਅਪੀਲ !    ਟੀ-20 ਵਿਸ਼ਵ ਕੱਪ ਬਾਰੇ ਕੋਹਲੀ ਨਾਲ ਗੱਲ ਕਰਾਂਗਾ: ਗਾਂਗੁਲੀ !    ਤੇਂਦੁਲਕਰ ਦੇ ਪੱਧਰ ਦਾ ਨਹੀਂ ਵਿਰਾਟ ਕੋਹਲੀ: ਰੱਜ਼ਾਕ !    

ਔਰੰਗਜ਼ੇਬ ਦੀ ਮਹਿਮਾ ਗਾਉਣਾ ਗ਼ਲਤ: ਸਿਰਸਾ

Posted On December - 2 - 2019

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਦਸੰਬਰ

ਮਨਜਿੰਦਰ ਸਿੰਘ ਸਿਰਸਾ ਤੇ ਸਾਥੀਆਂ ਵੱਲੋਂ ਔਰੰਗਜ਼ੇਬ ਲੇਨ ਦੇ ਦਿਸ਼ਾ ਸੂਚਕ ਬੋਰਡ ’ਤੇ ਕਾਲਖ ਫੇਰੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਦਿੱਲੀ ਦੀ ਔਰੰਗਜ਼ੇਬ ਰੋਡ ਦੇ ਬੋਰਡ ’ਤੇ ਕਾਲਖ ਫੇਰ ਕੇ ਮੰਗ ਕੀਤੀ ਕਿ ਸੰਸਦ ਵਿੱਚ ਇਸ ਗੱਲ ’ਤੇ ਚਰਚਾ ਕੀਤੀ ਜਾਵੇ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਔਰੰਗਜ਼ੇਬ ਦਾ ਮਹਿਮਾ ਗਾਣ ਕਿਸ ਵੱਲੋਂ ਕੀਤਾ ਗਿਆ।
ਅੱਜ ਇੱਥੇ ਆਪਣੇ ਸਾਥੀਆਂ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਮੀਤ ਪ੍ਰਧਾਨ ਕੁਲਵੰਤ ਸਿੰਘ ਬਾਠ ਤੇ ਜਸਪ੍ਰੀਤ ਸਿੰਘ ਵਿੱਕੀ ਮਾਨ ਦੇ ਨਾਲ ਮਿਲ ਕੇ ਸੜਕ ਦੇ ਬੋਰਡ ’ਤੇ ਕਾਲਖ ਫੇਰਨ ਤੋਂ ਬਾਅਦ ਸ੍ਰੀ ਸਿਰਸਾ ਨੇ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕੀਤਾ, ਇਸ ਦੇਸ਼ ਨੂੰ ਲੁੱਟਿਆ ਅਤੇ ਲੋਕਾਂ ’ਤੇ ਅੰਨ੍ਹਾ ਤਸ਼ੱਦਦ ਕੀਤਾ ਉਸ ਦਾ ਮਹਿਮਾ ਗਾਇਨ ਇਸ ਦੇਸ਼ ਵਿੱਚ ਉਦੋਂ ਕੀਤਾ ਗਿਆ ਜਦੋਂ ਦੇਸ਼ ਆਜ਼ਾਦ ਹੋ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੰਸਦ ਵਿੱਚ ਇਸ ਗੱਲ ’ਤੇ ਚਰਚਾ ਹੋਣੀ ਚਾਹੀਦੀ ਹੈ ਕਿ ਔਰੰਗਜ਼ੇਬ ਦਾ ਮਹਿਮਾ ਗਾਇਨ ਕਿਸ ਦੇ ਕਾਰਜਕਾਲ ਵਿਚ ਹੋਇਆ ਤੇ ਇਸ ਸਭ ਲਈ ਕੌਣ ਜ਼ਿੰਮੇਵਾਰ ਹੈ?
ਸ੍ਰੀ ਸਿਰਸਾ ਨੇ ਕਿਹਾ ਕਿ ਇਹ ਮਹਿਮਾ ਗਾਇਨ ਇਕ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ, ਜਿਸ ਤਹਿਤ ਨਾ ਸਿਰਫ ਔਰੰਗਜ਼ੇਬ ਦੇ ਨਾਂ ’ਤੇ ਸੜਕਾਂ ਦੇ ਨਾਂ ਰੱਖੇ ਗਏ ਬਲਕਿ ਉਸ ਬਾਰੇ ਅਧਿਆਇ ਸਕੂਲਾਂ ਤੇ ਕਾਲਜਾਂ ਦੇ ਸਿਲਬੇਸ ਵਿਚ ਸ਼ਾਮਲ ਕੀਤਾ ਗਿਆ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਔਰੰਗਜ਼ੇਬ ਇਕ ਵੱਡਾ ਜਾਬਰ ਸੀ ਜਿਸ ਨੇ ਗੁਰੂ ਸਾਹਿਬਾਨ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ’ਤੇ ਤਸ਼ੱਦਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੀ ’ਤੇ ਲੋਕਾਂ ਨੂੰ ਇਹ ਚੇਤੇ ਕਰਵਾਉਣ ਦੀ ਲੋੜ ਹੈ ਕਿ ਕਿਵੇਂ ਔਰੰਗਜ਼ੇਬ ਨੇ ਜ਼ੁਲਮ ਕੀਤਾ ਪਰ ਸਮੇਂ ਦੇ ਸ਼ਾਸਕਾਂ ਨੇ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਨ ਦੀ ਬਜਾਏ ਉਲਟਾ ਔਰੰਗਜ਼ੇਬ ਦੇ ਨਾਂ ’ਤੇ ਸੜਕਾਂ ਦੇ ਨਾਂ ਰੱਖ ਦਿੱਤੇ ਅਤੇ ਕਿਤਾਬਾਂ ਵਿੱਚ ਸਿਲੇਬਸ ਪਾ ਦਿੱਤੇ।

ਸਿਲੇਬਸ ’ਚੋਂ ਮੁਗ਼ਲ ਸ਼ਾਸਕ ਦੇ ਅਧਿਆਇ ਕੱਢਣ ਦੀ ਅਪੀਲ
ਸਿੱਖ ਆਗੂ ਨੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਔਰੰਗਜ਼ੇਬ ਦੇ ਨਾਂ ’ਤੇ ਜਿਹੜੀਆਂ ਸੜਕਾਂ ਦੇ ਨਾਂ ਹਨ, ਉਹ ਬਦਲੇ ਜਾਣ ਅਤੇ ਸਕੂਲਾਂ ਤੇ ਕਾਲਜਾਂ ਦੇ ਸਿਲੇਬਸ ਵਿੱਚੋਂ ਵੀ ਉਸ ਦੇ ਅਧਿਆਇ ਕੱਢੇ ਜਾਣ। ਉਨ੍ਹਾਂ ਕਿਹਾ ਕਿ ਜੋ ਸ਼ਾਸਕ ਸਾਡੇ ਦੇਸ਼ ਵਾਸਤੇ, ਸਾਡੇ ਸਮਾਜ ਤੇ ਸਾਡੇ ਗੁਰੂ ਸਾਹਿਬਾਨਾਂ ਲਈ ਘਟੀਆ ਇਨਸਾਨ ਸਾਬਿਤ ਹੋਇਆ, ਉਸ ਬਾਰੇ ਦੇਸ਼ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਕੁਝ ਵੀ ਪੜ੍ਹਾਉਣ ਤੇ ਦੱਸਣ ਦੀ ਲੋੜ ਨਹੀਂ ਹੈ।


Comments Off on ਔਰੰਗਜ਼ੇਬ ਦੀ ਮਹਿਮਾ ਗਾਉਣਾ ਗ਼ਲਤ: ਸਿਰਸਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.