ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

‘ਆਪ’ ਨੇ ਗੁੰਡਾ ਟੈਕਸ ਵਸੂਲਣ ਖ਼ਿਲਾਫ਼ ਕੈਪਟਨ ਦਾ ਘਰ ਘੇਰਨ ਦੀ ਚਿਤਾਵਨੀ ਦਿੱਤੀ

Posted On December - 7 - 2019

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਦਸੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ’ਚ ਬੇਲਗ਼ਾਮ ਰੇਤ ਮਾਫ਼ੀਆ ਖ਼ਿਲਾਫ਼ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਸ਼ਰ੍ਹੇਆਮ ਨਾਕੇ ਲਾ ਕੇ ਗੁੰਡਾ ਟੈਕਸ ਵਸੂਲ ਰਹੇ ਰੇਤ ਮਾਫ਼ੀਆ ਨੂੰ ਤੁਰੰਤ ਨੱਥ ਨਾ ਪਾਈ ਤਾਂ ‘ਆਪ’ ਪੀੜਤ ਕਰੱਸ਼ਰ ਸਨਅਤ, ਟਰਾਂਸਪੋਰਟਰਾਂ, ਮਜ਼ਦੂਰ ਅਤੇ ਆਮ ਲੋਕਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਿਆ ਜਾਵੇਗਾ।
ਸ਼ੁੱਕਰਵਾਰ ਇੱਥੇ ਕਾਰੋਬਾਰੀਆਂ ਦੀ ਮੌਜੂਦਗੀ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਦਫ਼ਤਰ ਸੂਬੇ ’ਚ ਸਿੱਧੇ ਤੌਰ ’ਤੇ ਰੇਤ ਮਾਫ਼ੀਆ ਦੀ ਸਰਪ੍ਰਸਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਬਾਰਕਪੁਰ ਹੰਡੇਸਰਾ ਜ਼ੋਨ ’ਚ ਮੁੱਖ ਮੰਤਰੀ ਦੇ ਸਲਾਹਕਾਰ ਕਿੱਕੀ ਢਿੱਲੋਂ ਕੋਲ ਰੇਤ ਮਾਫ਼ੀਆ ਦੀ ਸਿੱਧੀ ਕਮਾਨ ਹੈ। ਇਸ ਤੋਂ ਸਾਫ਼ ਹੈ ਕਿ ਸਿਆਸੀ ਸਲਾਹਕਾਰ ਗੁੰਡਾ ਟੈਕਸ ਵਸੂਲਦੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੈਪਟਨ ਸਰਕਾਰ ਕਰੋੜਾਂ ਰੁਪਏ ਖ਼ਰਚ ਕਰ ਕੇ ਸਨਅਤ ਸੰਮੇਲਨ ਕਰਵਾ ਰਹੀ ਹੈ, ਦੂਜੇ ਪਾਸੇ 40 ਸਾਲ ਤੋਂ ਸਥਾਪਿਤ ਕਰੱਸ਼ਰ ਸਨਅਤ ਦੀ ਬਲੀ ਦੇ ਕੇ ਮਾਫ਼ੀਆ ਪਾਲ ਰਹੀ ਹੈ। ਉਨ੍ਹਾਂ ਕਿਹਾ ਕਿ ਇਕੱਲਾ ਮੁਬਾਰਕਪੁਰ ਕਰੱਸ਼ਰ ਜ਼ੋਨ ਪ੍ਰਤੀ ਮਹੀਨੇ ਸਰਕਾਰ ਨੂੰ 50 ਲੱਖ ਰੁਪਏ ਦਾ ਟੈਕਸ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮਾਫ਼ੀਆ ਰਾਜ ਵਿਚ ਉਦਯੋਗਿਕ ਨਿਵੇਸ਼ ਦੀ ਆਸ ਨਹੀਂ ਰੱਖੀ ਜਾ ਸਕਦੀ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ‘ਆਪ’ ਆਗੂਆਂ ਨੇ ਮੋਗਾ ਦੇ ਡੀਐੱਸਪੀ ਕੋਲੋਂ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਮੌਜੂਦਗੀ ’ਚ ਮੰਗਵਾਈ ਮੁਆਫ਼ੀ ਮਾਮਲੇ ਨੂੰ ਪੁਲੀਸ ਪ੍ਰਸ਼ਾਸਨ ਦੀ ਲਚਾਰਗੀ ਦਾ ਸਿਖ਼ਰ ਕਰਾਰ ਦਿੱਤਾ। ਇਸ ਮੌਕੇ ਮੁਬਾਰਕਪੁਰ ਕਰੱਸ਼ਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਬਾਂਸਲ ਨੇ ਕਿਹਾ ਕਿ 70 ਸਾਲਾਂ ’ਚ ਇਹ ਪਹਿਲੀ ਸਰਕਾਰ ਹੈ, ਜੋ ਸਨਅਤ ਬੰਦ ਕਰਵਾ ਕੇ ਮਾਫ਼ੀਆ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਉਹ ਸਬੰਧਿਤ ਪ੍ਰਸ਼ਾਸਨ ਤੋਂ ਲੈ ਕੇ ਸੰਸਦ ਮੈਂਬਰ ਪ੍ਰਨੀਤ ਕੌਰ ਤੱਕ ਨੂੰ ਮਿਲੇ, ਸਬੂਤ ਦਿੱਤੇ, ਮੰਗ ਪੱਤਰ ਤਕ ਸੌਂਪ ਚੁੱਕੇ ਹਨ।


Comments Off on ‘ਆਪ’ ਨੇ ਗੁੰਡਾ ਟੈਕਸ ਵਸੂਲਣ ਖ਼ਿਲਾਫ਼ ਕੈਪਟਨ ਦਾ ਘਰ ਘੇਰਨ ਦੀ ਚਿਤਾਵਨੀ ਦਿੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.