ਜੰਨਤ ਕਿਵੇਂ ਬਣ ਰਿਹੈ ਦੋਜ਼ਖ !    ਪੰਜਾਬ ’ਚ ਬਿਜਲੀ ਮਹਿੰਗੀ ਕਿਉਂ? !    ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ... !    ਟੈਸਟ ਟੀਮ ਦੇ ਐਲਾਨ ਤੋਂ ਪਹਿਲਾਂ ਇਸ਼ਾਂਤ ਜ਼ਖ਼ਮੀ !    ਸੁਪਰੀਮ ਕੋਰਟ ਵਲੋਂ ਜਸਟਿਸ ਵਰਮਾ ਕਮੇਟੀ ਦੀ ਰਿਪੋਰਟ ਬਾਰੇ ਕੇਂਦਰ ਨੂੰ ਨੋਟਿਸ !    ਅਲਾਹਾਬਾਦ ਦਾ ਨਾਮ ਬਦਲਣ ਦੇ ਮਾਮਲੇ ’ਚ ਯੂਪੀ ਸਰਕਾਰ ਨੂੰ ਨੋਟਿਸ !    ਦਿੱਲੀ ਚੋਣਾਂ: ਕਾਂਗਰਸ ਵਲੋਂ ਕੇਜਰੀਵਾਲ ਵਿਰੁਧ ਸਭਰਵਾਲ ਨੂੰ ਟਿਕਟ !    ਚੀਫ ਖਾਲਸਾ ਦੀਵਾਨ ਵੱਲੋਂ 64 ਨਵੇਂ ਮੈਂਬਰ ਨਾਮਜ਼ਦ !    ਕੈਪਟਨ ਵੱਲੋਂ ਐੱਨਐੱਚਏਆਈ ਦੇ ਚੇਅਰਮੈਨ ਨਾਲ ਮੁਲਾਕਾਤ !    ਕਾਂਗਰਸ ਵੱਲੋਂ ਪਾਰਟੀ ਸ਼ਾਸਿਤ ਰਾਜਾਂ ਲਈ ਕਮੇਟੀਆਂ ਗਠਿਤ !    

ਅਰਮਾਨਦੀਪ ਤੇ ਜਸ਼ਨਦੀਪ ਸਭ ਤੋਂ ਤੇਜ਼ ਦੌੜਾਕ ਐਲਾਨੇ

Posted On December - 8 - 2019

ਅਥਲੈਟਿਕ ਮੀਟ ਦੌਰਾਨ ਕਰਵਾਈ ਗਈ ਦੌੜ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ।

ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 7 ਦਸੰਬਰ
ਇੱਥੋਂ ਨੇੜਲੇ ਪਿੰਡ ਸਿਆੜ੍ਹ ਦੇ ਗੁੱਡ ਅਰਥ ਸਕੂਲ ਦੇ ਸਾਲਾਨਾ ਅਥਲੈਟਿਕ ਮੁਕਾਬਲਿਆਂ ਦੌਰਾਨ ਅਰਮਾਨਦੀਪ ਸਿੰਘ ਅਤੇ ਜਸ਼ਨਦੀਪ ਕੌਰ ਸਭ ਤੋਂ ਤੇਜ਼ ਦੌੜਾਕ ਐਲਾਨੇ ਗਏ ਅਤੇ ਅਰਮਾਨਦੀਪ ਨੂੰ ਸਰਬੋਤਮ ਐਥਲੀਟ ਚੁਣਿਆ ਗਿਆ।
ਖੇਡਾਂ ਦਾ ਉਦਘਾਟਨ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੇਠੀ ਨੇ ਕੀਤਾ ਅਤੇ ਪ੍ਰੋਫੈਸਰ ਗੋਮੀ ਪੰਧੇਰ ਤੇ ਅਮਰਜੀਤ ਸਿੱਧੂ ਨੇ ਵੱਖ ਵੱਖ ਸੇਸ਼ਨਾਂ ਦੀ ਪ੍ਰਧਾਨਗੀ ਕੀਤੀ। ਖੇਡ ਪ੍ਰੋਮੋਟਰ ਜਗਰੂਪ ਸਿੰਘ ਜਰਖੜ ਨੇ ਇਨਾਮਾਂ ਦੀ ਵੰਡ ਕੀਤੀ। ਆਪਣੇ ਭਾਸ਼ਣਾਂ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਆਪਣੀ ਜੀਵਨਸ਼ੈਲੀ ਬਨਾਉਣ ਲਈ ਪ੍ਰੇਰਣਾ ਦਿੱਤੀ।
ਹੁਸਨਪ੍ਰੀਤ ਸਿੰਘ ਅਤੇ ਕਰਮਵੀਰ ਕੌਰ 100 ਮੀਟਰ ਦੀ ਦੌੜ ਵਿੱਚ ਦੋਇਮ ਰਹੇ ਅਤੇ ਮੁਹੰਮਦ ਆਮੀਨ ਤੇ ਪ੍ਰਭਦੀਪ ਕੌਰ ਨੂੰ ਤੀਸਰਾ ਇਨਾਮ ਮਿਲਿਆ। ਹੁਸਨਪ੍ਰੀਤ ਸਿੰਘ ਅਤੇ ਜਸ਼ਨਦੀਪ ਕੌਰ ਦੋ ਸੌ ਮੀਟਰ ਦੌੜਾਂ ਦੌਰਾਨ ਅੱਵਲ ਆਏ ਅਤੇ ਇਨਵੀਰ ਤੇ ਪ੍ਰਭਦੀਪ ਕੌਰ ਨੂੰ ਆਪਣੇ ਆਪਣੇ ਵਰਗ ਵਿੱਚ ਦੂਸਰਾ ਸਥਾਨ ਮਿਲਿਆ। ਅਰਮਾਨਦੀਪ ਸਿੰਘ ਅਤੇ ਜਸ਼ਨਪ੍ਰੀਤ ਕੌਰ ਨੂੰ ਤੀਜਾ ਇਨਾਮ ਮਿਲਿਆ।
ਲੰਮੀ ਛਾਲ ਵਿੱਚ ਅਰਮਾਨਦੀਪ ਸਿੰਘ ਅਤੇ ਦਿਲਜਸ਼ਨ ਪਹਿਲੇ ਸਥਾਨ ’ਤੇ ਰਹੇ ਅਤੇ ਇਨਵੀਰ ਸਿੰਘ ਤੇ ਕਰਨਵੀਰ ਕੌਰ ਨੂੰ ਦੂਸਰਾ ਇਨਾਮ ਪ੍ਰਾਪਤ ਹੋਇਆ। ਜਗਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ। ਅਰਮਾਨਦੀਪ ਸਿੰਘ, ਗੁਰਵੀਰ ਸਿੰਘ ਅਤੇ ਸਾਹਿਬਜੀਤ ਸਿੰਘ ਮੁੰਡਿਆਂ ਦੇ ਸ਼ਾਟ ਪੁੱਟ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨਾਂ ’ਤੇ ਆਏ ਜਦੋਂ ਕਿ ਲੜਕੀਆਂ ਦੇ ਇਸ ਮੁਕਾਬਲੇ ਵਿੱਚ ਜਸ਼ਨਪ੍ਰੀਤ ਕੌਰ, ਹਰਲੀਨ ਕੌਰ ਤੇ ਗਗਨਦੀਪ ਕੌਰ ਕਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਸਥਾਨਾਂ ’ਤੇ ਰਹੀਆਂ।

ਤਾਰਾ ਕਾਨਵੈਂਟ ਸਕੂਲ ਵਿੱਚ ਬੱਚਿਆਂ ਦੇ ਵੱਖ ਵੱਖ ਖੇਡ ਮੁਕਾਬਲੇ

ਅਥਲੈਟਿਕ ਮੀਟ ਦਾ ਆਗਾਜ਼ ਕਰਦੇ ਹੋਏ ਪ੍ਰਿੰਸੀਪਲ ਪਰਮਿੰਦਰ ਕੌਰ ਗਰੇਵਾਲ। -ਫੋਟੋ: ਰਾਣੂ

ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਤਾਰਾ ਕਾਨਵੈਂਟ ਸਕੂਲ ਦੀ ਅਥਲੈਟਿਕ ਮੀਟ ਅੱਜ ਵਿਦਿਆਰਥੀਆਂ ਦੇ ਮਾਰਚ ਪਾਸਟ ਨਾਲ ਸ਼ੁਰੂ ਹੋਈ। ਇਸ ਅਥਲੈਟਿਕ ਮੀਟ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ 100 ਮੀਟਰ ਦੌੜ, 200 ਮੀਟਰ ਦੌੜ, ਤਿੰਨ ਟੰਗੀ ਦੌੜ, ਮਟਕਾ ਦੌੜ, ਸੈਕ ਦੌੜ ਤੇ 400 ਮੀਟਰ ਅੜਿੱਕਾ ਦੌੜ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਸ਼ਾਟਪੁੱਟ, ਲੰਬੀ ਛਾਲ, ਉੱਚੀ ਛਾਲ ਅਤੇ ਰੱਸਾਕਸ਼ੀ ਦੇ ਵੀ ਮੁਕਾਬਲੇ ਹੋਏ। ਅਥਲੈਟਿਕ ਮੀਟ ’ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਚੇਅਰਮੈਨ ਜਸਵੰਤ ਸਿੰਘ ਗੱਜਣਮਾਜਰਾ ਤੇ ਪ੍ਰਿੰਸੀਪਲ ਪਰਮਿੰਦਰ ਕੌਰ ਗਰੇਵਾਲ ਨੇ ਸਨਮਾਨਿਤ ਕੀਤਾ।


Comments Off on ਅਰਮਾਨਦੀਪ ਤੇ ਜਸ਼ਨਦੀਪ ਸਭ ਤੋਂ ਤੇਜ਼ ਦੌੜਾਕ ਐਲਾਨੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.