85 ਪਿੰਡਾਂ ਦੇ ਲੋਕਾਂ ਨੂੰ ਮਾਰੂ ਰੋਗਾਂ ਤੋਂ ਬਚਾਏਗਾ ਨਹਿਰੀ ਸ਼ੁੱਧ ਪਾਣੀ !    ਕੋਰੇਗਾਓਂ-ਭੀਮਾ ਕੇਸ ਵਾਪਸ ਲੈਣਾ ਚਾਹੁੰਦੇ ਹਾਂ: ਪਾਟਿਲ !    ਮੋਬਾਈਲ ’ਚੋਂ ਵਾਇਰਸ ਰਾਹੀਂ ਜਾਸੂਸੀ ਚਿੰਤਾ ਦਾ ਵਿਸ਼ਾ !    ਯੂਨਾਈਟਿਡ ਏਅਰਲਾਈਨਜ਼ ਨੇ 50 ਏਅਰਬੱਸ ਜਹਾਜ਼ਾਂ ਦਾ ਆਰਡਰ ਦਿੱਤਾ !    ਸਰਹੱਦਾਂ ’ਤੇ ਤਾਇਨਾਤ ਭਾਰਤੀ ਫ਼ੌਜ ਪੂਰੀ ਚੌਕਸ: ਰਾਜਨਾਥ !    ਡਿਜੀਟਲ ਮੀਡੀਆ ’ਤੇ ਸਰਕਾਰੀ ਲਗਾਮ ਕੱਸਣ ਦੀਆਂ ਤਿਆਰੀਆਂ !    ਸੋਸ਼ਲ ਮੀਡੀਆ ਤੇ ਧੋਖਾਧੜੀਆਂ: ਬਚਾਅ ਵਿਚ ਹੀ ਬਚਾਅ ਹੈ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਵਿਧਾਇਕ ਚੱਬੇਵਾਲ ਵੱਲੋਂ ਨਿਰਮਾਣ ਕਾਰਜਾਂ ਦਾ ਜਾਇਜ਼ਾ !    

ਅਰਥਚਾਰੇ ਨੂੰ ਉਤਸ਼ਾਹਤ ਕਰਨ ਲਈ ਰਿਜ਼ਰਵ ਬੈਂਕ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦੈ

Posted On December - 2 - 2019

ਨਵੀਂ ਦਿੱਲੀ, 1 ਦਸੰਬਰ
ਰਿਜ਼ਰਵ ਬੈਂਕ ਅਰਥਚਾਰੇ ਨੂੰ ਉਤਸ਼ਾਹ ਕਰਨ ਲਈ 5 ਦਸੰਬਰ ਨੂੰ ਛੇਵੀਂ ਵਾਰ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦਾ ਹੈ। ਵਿਕਾਸ ਦਰ ਬੀਤੇ ਛੇ ਵਰ੍ਹਿਆਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਹੈ। ਮਾਹਿਰਾਂ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਵਿਚ ਸ਼ਕਤੀਕਾਂਤਾ ਦਾਸ ਨੇ ਆਰਬੀਆਈ ਦੇ ਗਵਰਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਬਹੁ-ਮੈਂਬਰੀ ਮੁਦਰਾ ਨੀਤੀ ਕਮੇਟੀ ਦੀ ਹਰ ਮੀਟਿੰਗ ਮੌਕੇ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ। ਸਾਲ 2019 ਵਿੱਚ ਇਸ ਚਿੰਤਾ ਦੇ ਬਾਵਜੂਦ ਕਿ ਵਿਕਾਸ ਦਰ ਧੀਮੀ ਹੋ ਰਹੀ ਹੈ ਹੁਣ ਤਕ ਕੀਤੀਆਂ ਪੰਜ ਕਟੌਤੀਆਂ ਵਿੱਚ, ਵਿਆਜ ਦਰਾਂ 135 ਅਧਾਰ ਅੰਕ ਘਟਾਈਆਂ ਗਈਆਂ ਹਨ। ਇਸ ਤਹਿਤ ਅਰਥਚਾਰੇ ਵਿੱਚ ਤਰਲਤਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੁਲਾਈ-ਸਤੰਬਰ ਵਿਚ ਵਿਕਾਸ ਦਰ ਤੇਜ਼ੀ ਨਾਲ 4.5% ਦੀ ਰਫਤਾਰ ਨਾਲ ਘਟੀ, ਜਿਸ ਨਾਲ ਉਤਪਾਦਨ ਵਿੱਚ ਗਿਰਾਵਟ ਆਈ, ਜੋ 1.0 ਫੀਸਦੀ ਸੀ। ਵਿਕਾਸ ਦਰ ਦੀ ਰਫਤਾਰ ਅਪਰੈਲ-ਜੂਨ ਵਿਚ 5 ਫੀਸਦੀ ਅਤੇ ਜੁਲਾਈ-ਸਤੰਬਰ 2018 ਵਿੱਚ 7% ਨਰਮ ਪਈ। ਇਕ ਅਧਿਕਾਰੀ ਨੇ ਆਪਣਾ ਨਾਂ ਜਨਤਕ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਦਾਸ ਨੇ ਪਹਿਲਾਂ ਹੀ ਕਿਹਾ ਸੀ ਕਿ ਵਿਆਜ ਦਰਾਂ ਉਦੋਂ ਤੱਕ ਘਟਣਗੀਆਂ ਜਦੋਂ ਤੱਕ ਵਿਕਾਸ ਦਰ ਮੁੜ ਪੈਰਾਂ ਸਿਰ ਨਹੀਂ ਹੁੰਦੀ। ਇਸ ਨਾਲ ਇਹ ਵਿਸ਼ਵਾਸ ਮਜ਼ਬੁੂਤ ਹੋਇਆ ਹੈ ਕਿ ਤਿੰਨ ਦਿਨਾਂ ਮੁਦਰਾ ਸਮੀਖਿਆ ਨੀਤੀ ਦੀ ਮੀਟਿੰਗ ਦੇ ਅੰਤਿਮ ਦਿਨ ਵਿਆਜ ਦਰਾਂ ਮੁੜ ਘਟਾਈਆਂ ਜਾ ਸਕਦੀਆਂ ਹਨ। ਮੁਦਰਾ ਨੀਤੀ ਦੀ ਤਿੰਨ ਦਿਨਾਂ ਸਮੀਖਿਆ ਮੀਟਿੰਗ 3 ਦਸੰਬਰ ਨੂੰ ਸ਼ੁਰੂ ਹੋ ਰਹੀ ਹੈ।
-ਪੀਟੀਆਈ


Comments Off on ਅਰਥਚਾਰੇ ਨੂੰ ਉਤਸ਼ਾਹਤ ਕਰਨ ਲਈ ਰਿਜ਼ਰਵ ਬੈਂਕ ਵਿਆਜ ਦਰਾਂ ਵਿੱਚ ਕਟੌਤੀ ਕਰ ਸਕਦੈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.