ਅਦਬ ਦਾ ਨੋਬੇਲ ਪੁਰਸਕਾਰ ਤੇ ਵਿਵਾਦ !    ਦੇਸ਼ ਭਗਤ ਯਾਦਗਾਰ ਹਾਲ ਦੀ ਸਿਰਜਣਾ ਦਾ ਇਤਿਹਾਸ !    ਮਹਾਨ ਵਿਗਿਆਨੀ ਸੀ.ਵੀ. ਰਮਨ !    ਤਿਲ੍ਹਕਣ ਅਤੇ ਫਿਸਲਣ !    ਲਾਹੌਰ-ਫ਼ਿਰੋਜ਼ਪੁਰ ਰੋਡ ਬਣਾਉਣ ਵਾਲਾ ਫ਼ੌਜੀ ਅਫ਼ਸਰ !    ਮਜ਼ਬੂਤ ਰੱਖਿਆ ਦੀਵਾਰ ਵਾਲਾ ਕੁੰਭਲਗੜ੍ਹ ਕਿਲ੍ਹਾ !    ਵਿਆਹ ਦੀ ਪਹਿਲੀ ਵਰ੍ਹੇਗੰਢ !    ਸੰਵਿਧਾਨ ’ਤੇ ਹਮਲੇ ਦਾ ਵਿਰੋਧ ਲਾਜ਼ਮੀ: ਸਿਧਾਰਥ ਵਰਦਰਾਜਨ !    ਆ ਆਪਾਂ ਘਰ ਬਣਾਈਏ !    ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ !    

ਜ਼ਹਿਰੀਲੀ ਚੀਜ਼ ਖਾਣ ਕਾਰਨ ਨੌਜਵਾਨ ਦੀ ਮੌਤ

Posted On November - 11 - 2019

ਜਗਤਾਰ ਸਮਾਲਸਰ
ਏਲਨਾਬਾਦ, 10 ਨਵੰਬਰ
ਇੱਥੋਂ ਦੇ ਪਿੰਡ ਮੌਜੂ ਕੀ ਢਾਣੀ ਦੇ ਨਿਵਾਸੀ ਨੌਜਵਾਨ ਨੇ ਜ਼ਹਿਰਲੀ ਚੀਜ਼ ਖਾ ਲਈ ਜਿਸ ਦੀ ਅੱਜ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਰਸਾ ਦੇ ਨਾਗਰਿਕ ਹਸਪਤਾਲ ਪਹੁੰਚਾਇਆ ਹੈ।
ਮ੍ਰਿਤਕ ਗੁਰਵਿੰਦਰ ਸਿੰਘ (17) ਦੇ ਪਿਤਾ ਸਾਧਾ ਸਿੰਘ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਉਸ ਦੇ ਲੜਕੇ ਗੁਰਵਿੰਦਰ ਸਿੰਘ ਦੀ ਮੌਤ ਲਈ ਦੋ ਫਾਈਨਾਂਸਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪੁਲੀਸ ਨੂੰ ਦਿੱਤੇ ਬਿਆਨ ਵਿੱਚ ਸਾਧਾ ਸਿੰਘ ਨੇ ਲਿਖਿਆ ਕਿ ਉਸ ਦੇ ਲੜਕੇ ਨੇ ਆਪਣੇ ਮੋਟਰਸਾਈਕਲ ’ਤੇ ਫਾਈਨਾਂਸ ਲੈ ਰੱਖਿਆ ਹੈ ਜਿਸ ਦੀਆ ਕੁਝ ਕਿਸ਼ਤਾਂ ਬਕਾਇਆ ਹਨ। ਕੱਲ੍ਹ ਗੁਰਵਿੰਦਰ ਸਿੰਘ ਘਰ ਵਿੱਚ ਇੱਕਲਾ ਸੀ ਤਾਂ ਦੋ ਲੜਕੇ ਉਨ੍ਹਾਂ ਦੇ ਘਰ ਆਏ ਜੋ ਆਪਣੇ ਆਪ ਨੂੰ ਮੋਟਰਸਾਈਕਲ ਫਾਈਨਾਂਸ ਕੰਪਨੀ ਦੇ ਦੱਸ ਰਹੇ ਸਨ। ਉਨ੍ਹਾਂ ਇਸ ਦੌਰਾਨ ਗੁਰਵਿੰਦਰ ਨਾਲ ਹੱਥੋਪਾਈ ਕੀਤੀ ਅਤੇ ਗਾਲੀ-ਗਲੋਚ ਕਰਦਿਆਂ ਮੋਟਰਸਾਈਕਲ ਲੈ ਕੇ ਚਲੇ ਗਏ। ਇਸ ਦੌਰਾਨ ਬੇਇੱਜ਼ਤੀ ਮਹਿਸੂਸ ਕਰਦਿਆਂ ਉਨ੍ਹਾਂ ਦੇ ਲੜਕੇ ਗੁਰਵਿੰਦਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਇਸ ਦੌਰਾਨ ਉਸ ਨੂੰ ਏਲਨਾਬਾਦ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਅੱਜ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਸਾਧਾ ਸਿੰਘ ਦੇ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਧਾਰਾ 306 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।


Comments Off on ਜ਼ਹਿਰੀਲੀ ਚੀਜ਼ ਖਾਣ ਕਾਰਨ ਨੌਜਵਾਨ ਦੀ ਮੌਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.