ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਹੁਣ ਟਰੈਫਿਕ ਨਿਯਮ ਤੋੜਨ ’ਤੇ ਘਰ ਪਹੁੰਚੇਗਾ ਚਲਾਨ

Posted On November - 7 - 2019

ਸ਼ਹਿਰ ਦੇ ਇਕ ਚੌਕ ਵਿੱਚ ਈ-ਚਲਾਨ ਦੀਆਂ ਤਿਆਰੀਆਂ ਕਰਵਾਉਂਦੇ ਹੋਏ ਏਸੀਪੀ ਗੁਰਦੇਵ ਸਿੰਘ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 6 ਨਵੰਬਰ
ਸਮਾਰਟ ਸਿਟੀ ਲੁਧਿਆਣਾ ਦੀਆਂ ਸੜਕਾਂ ’ਤੇ ਟਰੈਫਿਕ ਨਿਯਮਾਂ ਨੂੰ ਤੋੜਨ ਵਾਲੇ ਲੋਕਾਂ ਦੇ ਘਰਾਂ ਤੱਕ ਹੁਣ ਚਲਾਨ ਪੁੱਜਿਆ ਕਰਨਗੇ। ਲੁਧਿਆਣਾ ਦੀ ਟਰੈਫ਼ਿਕ ਪੁਲੀਸ ਈ-ਚਲਾਨ ਲਈ ਪੂਰੀ ਤਰ੍ਹਾਂ ਤਿਆਰ ਹੋ ਗਈ ਹੈ। ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਸ਼ਹਿਰ ਦੇ ਛੇ ਚੌਕਾਂ ਨੂੰ ਚੁਣਿਆ ਗਿਆ, ਜਿੱਥੇ ਲੱਗੇ ਸੁਰੱਖਿਅਤ ਸ਼ਹਿਰ ਪ੍ਰਾਜੈਕਟ ਦੇ ਕੈਮਰਿਆਂ ਰਾਹੀਂ ਨਿਯਮ ਤੋੜਨ ਵਾਲਿਆਂ ’ਤੇ ਨਜ਼ਰ ਰੱਖੀ ਜਾਵੇਗੀ। ਇਸ ਵਿੱਚ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ।
ਟਰੈਫਿਕ ਪੁਲੀਸ ਦੇ ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਈ-ਚਲਾਨ ਸ਼ੁਰੂ ਕਰਨ ਤੋਂ ਪਹਿਲਾਂ 10 ਦਿਨ ਪੁਲੀਸ ਲੋਕਾਂ ਨੂੰ ਟਰੈਫਿਕ ਨਿਯਮਾਂ ਤੇ ਈ-ਚਲਾਨ ਬਾਰੇ ਜਾਗਰੂਕ ਕਰੇਗੀ। ਉਸ ਤੋਂ ਬਾਅਦ 15 ਨਵੰਬਰ ਦੇ ਨੇੜੇ-ਤੇੜੇ ਈ-ਚਲਾਨ ਪ੍ਰਣਾਲੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵਾਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਟਰੈਫਿਕ ਦਾ ਬੋਝ ਕਾਫ਼ੀ ਵੱਧ ਗਿਆ ਹੈ। ਲੋਕ ਜਲਦੀ ਦੇ ਚੱਕਰ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ। ਸ਼ਹਿਰ ਦੇ ਪ੍ਰਮੁੱਖ ਚੌਕਾਂ ’ਤੇ ਨੌਜਵਾਨ ਪੀੜ੍ਹੀ ਲਾਲ ਬੱਤੀ ਜੰਪ, ਹੈਲਮੇਟ ਪਾਉਣਾ, ਸੀਟ ਬੈਲਟ ਨਾ ਲਗਾਉਣੀ ਤੇ ਗੱਡੀ ਤੇਜ਼ ਚਲਾਣ ਵਰਗੀਆਂ ਗਲਤੀਆਂ ਕਰਦੀ ਹੈ। ਅਜਿਹੇ ਨਿਯਮਾਂ ਦੀ ਉਲੰਘਣਾ ਲਈ ਪੁਲੀਸ ਨੇ ਈ-ਚਲਾਨ ਦੀ ਯੋਜਨਾ ਤਿਆਰ ਕੀਤੀ ਹੈ। ਪੁਲੀਸ ਨੂੰ ਭਰੋਸਾ ਹੈ ਕਿ ਸਖ਼ਤੀ ਦਿਖਾਉਣ ਤੋਂ ਬਾਅਦ ਲੋਕਾਂ ਨੂੰ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਦੀ ਆਦਤ ਪਵੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲੀਸ ਨੇ ਈ-ਚਲਾਨ ਲਈ ਛੇ ਚੌਕ ਚੁਣੇ ਹਨ, ਜਿਨ੍ਹਾਂ ਵਿੱਚ ਪੁਰਾਣੀ ਕਚਹਿਰੀ ਪਲਵੇਲਿਅਨ ਮਾਲ ਵਾਲਾ ਚੌਕ, ਡੀਸੀ ਦਫ਼ਤਰ ਦੇ ਬਾਹਰ ਵਾਲਾ ਕੱਟ, ਦੁਰਗਾ ਮਾਤਾ ਮੰਦਰ ਚੌਕ, ਮਾਲ ਰੋਡ ਸਤੁਲਜ ਕਲੱਬ ਵਾਲਾ ਕੱਟ ਤੇ ਢੋਲੇਵਾਲ ਚੌਕ ਸ਼ਾਮਲ ਹਨ। ਇੱਥੇ ਈ-ਚਲਾਨ ਅਗਲੇ ਦਸ ਦਿਨਾਂ ਵਿੱਚ ਸ਼ੁਰੂ ਕਰ ਦਿੱਤੇ ਜਾਣਗੇ। ਏਸੀਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਪਹਿਲਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮੁਹਿੰਮ ਛੇੜੇਗੀ। ਫਿਰ ਵੀ ਜੇਕਰ ਕੋਈ ਨਿਯਮ ਤੋੜੇਗਾ ਤਾਂ ਚਲਾਨ ਉਸ ਦੇ ਘਰ ਪੁੱਜੇਗਾ। ਜੇਕਰ ਉਹ ਜੁਰਮਾਨਾ ਨਹੀਂ ਭਰਦਾ ਤਾਂ ਉਸ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਅਧਿਕਾਰਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਸ਼ਿਕਾਇਤ ਲਿਖ ਕੇ cp.ludhiana.police0punjan.gov.in ’ਤੇ ਈ-ਮੇਲ ਕਰ ਸਕਦਾ ਹੈ, ਜਿੱਥੇ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਐੱਫਆਈਆਰ ਦਰਜ ਕਰ ਲਈ ਜਾਵੇਗੀ। ਇਸ ਸਬੰਧੀ ਸੂਚਨਾ ਸ਼ਿਕਾਇਤਕਰਤਾ ਨੂੰ ਈ-ਮੇਲ ਤੇ ਵੱਟਸਐਪ ਰਾਹੀਂ ਭੇਜੀ ਜਾਵੇਗੀ। ਸਿਕਾਇਤਕਰਤਾ ਨੂੰ ਆਪਣਾ ਪੂਰਾ ਨਾਮ, ਪਿਤਾ ਦਾ ਨਾਂ, ਪਤਾ ਤੇ ਕਿਸ ਸਬੰਧੀ ਸ਼ਿਕਾਇਤ ਹੈ, ਲਿਖ ਕੇ ਭੇਜਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਗ਼ਲਤ ਐੱਫਆਈਆਰ ਦਰਜ ਕਰਵਾਉਣ ਜਾਂ ਝੂਠੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਖ਼ਿਲਾਫ਼ 182 ਦੀ ਧਾਰਾ ਤਹਿਤ ਕੇਸ ਦਰਜ ਕੀਤਾ ਜਾਵੇਗਾ।


Comments Off on ਹੁਣ ਟਰੈਫਿਕ ਨਿਯਮ ਤੋੜਨ ’ਤੇ ਘਰ ਪਹੁੰਚੇਗਾ ਚਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.