ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਸੁਲਤਾਨਪੁਰ ਲੋਧੀ ’ਚ ਟੈਂਟ ਸਿਟੀ ਲਈ ਸੰਗਤ ’ਚ ਉਤਸ਼ਾਹ

Posted On November - 7 - 2019

ਸੁਲਤਾਨਪੁਰ ਲੋਧੀ ਵਿਚ ਬਣੇ ਟੈਂਟ ਸਿਟੀ ਦਾ ਦਿ੍ਸ਼।

ਨਿੱਜੀ ਪੱਤਰ ਪ੍ਰੇਰਕ
ਸੁਲਤਾਨਪੁਰ ਲੋਧੀ, 6 ਨਵੰਬਰ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਲਈ ਸੂਬਾ ਸਰਕਾਰ ਵੱਲੋਂ 280 ਏਕੜ ਵਿਚ ਸਥਾਪਤ ਕੀਤੇ ਤਿੰਨ ਟੈਂਟ ਸਿਟੀਜ਼ ਸਬੰਧੀ ਸੰਗਤ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਟੈਂਟ ਸਿਟੀ ਲਈ ਹੁਣ ਤੱਕ 31 ਹਜ਼ਾਰ ਤੋਂ ਵੱਧ ਸੰਗਤ ਬੁਕਿੰਗ ਕਰਵਾ ਚੁੱਕੀ ਹੈ। ਟੈਂਟ ਸਿਟੀ ਆਪਣੀ ਕੁੱਲ ਸਮਰੱਥਾ ਦੇ ਮੁਕਾਬਲੇ 85 ਫ਼ੀਸਦੀ ਤੱਕ ਬੁੱਕ ਹੋ ਚੁੱਕਾ ਹੈ।
ਟੈਂਟ ਸਿਟੀ ਵਿਚ ਚਾਰ ਤਰ੍ਹਾਂ ਦੀਆਂ ਰਿਹਾਇਸ਼ੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੀ ਸ਼੍ਰੇਣੀ ਵਿਚ ਵੱਡੀ ਡੌਰਮੈਟਰੀ ਹੈ, ਜਿਸ ਵਿਚ ਕਿਸੇ ਇਲਾਕੇ ਤੋਂ ਆਈ ਸੰਗਤ ਇਕੱਠੀ ਠਹਿਰ ਸਕਦੀ ਹੈ। ਦੂਜੀ ਸ਼੍ਰੇਣੀ ਵਿਚ ਛੋਟੀ ਡੌਰਮੈਟਰੀ, ਤੀਜੀ ਸ਼੍ਰੇਣੀ ਵਿਚ ਫੈਮਿਲੀ ਯੂਨਿਟ ਅਤੇ ਚੌਥੀ ਸ਼੍ਰੇਣੀ ਵਿਚ ਫੈਮਿਲੀ ਕਿਊਬਿਕ ਬਣਾਏ ਗਏ ਹਨ। ਇਹ ਫੈਮਿਲੀ ਕਿਊਬਿਕ ਛੋਟੇ ਪਰਿਵਾਰਾਂ ਲਈ ਸਥਾਪਤ ਕੀਤੇ ਗਏ ਹਨ। ਇੱਥੇ ਸੰਗਤ ਦੇ ਰਹਿਣ ਲਈ ਅੱਵਲ ਦਰਜੇ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿਸ ਵਿਚ ਲੋਕਾਂ ਨੂੰ ਬੈੱਡ, ਕੁਰਸੀ, ਮੇਜ਼ ਅਤੇ ਹੋਰ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬਾਥਰੂਮ, ਪਖਾਨੇ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਹਰੇਕ ਟੈਂਟ ਸਿਟੀ ਦੇ ਆਸ ਪਾਸ ਲੰਗਰ ਦਾ ਪ੍ਰਬੰਧ ਹੈ। ਹਰੇਕ ਟੈਂਟ ਸਿਟੀ ਨੇੜੇ ਮੈਡੀਕਲ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਟੈਂਟ ਸਿਟੀ ਵਿਚ 35 ਹਜ਼ਾਰ ਤੋਂ ਵੱਧ ਲੋਕਾਂ ਦੇ ਇੱਕੋ ਸਮੇਂ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਤੱਕ 31 ਹਜ਼ਾਰ ਤੋਂ ਵੱਧ ਸੰਗਤ ਟੈਂਟ ਸਿਟੀ ਵਿਚ ਰਹਿਣ ਲਈ ਟੈਂਟ ਬੁੱਕ ਕਰਵਾ ਚੁੱਕੀ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਆਸਾਨ ਹੈ ਅਤੇ ਸੰਗਤ ਇੱਥੇ ਰਿਸੈਪਸ਼ਨ ਕਾਊਂਟਰ ’ਤੇ ਪੁੱਜ ਕੇ ਆਪਣਾ ਕੋਈ ਵੀ ਪਛਾਣ ਪੱਤਰ ਦਿਖਾ ਕੇ ਬੁਕਿੰਗ ਕਰਵਾ ਸਕਦੀ ਹੈ। ਸਾਮਾਨ ਰੱਖਣ ਲਈ ਟੈਂਟ ਸਿਟੀ ਦੇ ਅੰਦਰ ਹੀ ਕਲਾਕ ਰੂਮ ਦਾ ਪ੍ਰਬੰਧ ਕੀਤਾ ਗਿਆ ਹੈ। ਟੈਂਟ ਸਿਟੀ ਵਿਚ ਰਹਿਣ ਆਏ ਜਲੰਧਰ ਦੇ ਵਕੀਲ ਅਰਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ’ਤੇ ਇੱਥੇ ਮੱਥਾ ਟੇਕਣ ਆਇਆ ਹੈ ਅਤੇ ਉਨ੍ਹਾਂ ਨੂੰ ਉਸ ਵੇਲੇ ਖ਼ੁਸ਼ੀ ਹੋਈ, ਜਦੋਂ ਉਨ੍ਹਾਂ ਨੂੰ 550 ਨੰਬਰ ਵਾਲਾ ਟੈਂਟ ਅਲਾਟ ਹੋਇਆ।

ਸਰਕਾਰ ਸ਼ਰਧਾਲੂਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ: ਚੀਮਾ

ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਡੀਪੀਐੱਸ ਖਰਬੰਦਾ ਨੇ ਦੱਸਿਆ ਕਿ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਯਤਨ ਲਾਮਿਸਾਲ ਹਨ ਅਤੇ ਲੋਕਾਂ ਵੱਲੋਂ ਟੈਂਟ ਸਿਟੀ ਵਿਚ ਰਹਿਣ ਲਈ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਧਾਲੂਆਂ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।


Comments Off on ਸੁਲਤਾਨਪੁਰ ਲੋਧੀ ’ਚ ਟੈਂਟ ਸਿਟੀ ਲਈ ਸੰਗਤ ’ਚ ਉਤਸ਼ਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.