ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

‘ਸਾਹਿਤ, ਸਮਾਜ ਅਤੇ ਲੋਕ ਵਿਹਾਰ’ ਵਿਸ਼ੇ ’ਤੇ ਗੋਸ਼ਟੀ

Posted On November - 19 - 2019

ਪੱਤਰ ਪ੍ਰੇਰਕ
ਦਸੂਹਾ, 18 ਨਵੰਬਰ

ਕਹਾਣੀਕਾਰ ਲਾਲ ਸਿੰਘ

ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਦੇ ਲਾਈਫ ਟਾਈਮ ਸਰਪ੍ਰਸਤ ਕਹਾਣੀਕਾਰ ਲਾਲ ਸਿੰਘ ਨੇ ਕਿਹਾ ਕਿ ਜਿਹੜੇ ਅੱਖਰ ਸ਼ਬਦ ਬਣ ਕੇ ਕਦੇ ਲੋਕ ਮਨਾਂ ਦੀ ਪਰਵਾਜ਼ ਬਣਿਆ ਕਰਦੇ ਸਨ ਅੱਜ ਉਹ ਅੱਖਰ ਸ਼ਬਦ ਬਣਨ ਲਈ ਪੈਸਿਆਂ ਦਾ ਸਹਾਰਾ ਲੈ ਰਹੇ ਹਨ। ਉਹ ਸਵੈ-ਸੇਵੀ ਸੰਸਥਾ ਹੈਲਪਿੰਗ ਹੈਂਡ ਫਾਰ ਨੀਡੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਰਮਪਿਤ ‘ਸਾਹਿਤ ਸਮਾਜ ਅਤੇ ਲੋਕ ਵਿਹਾਰ’ ਵਿਸ਼ੇ ‘ਤੇ ਕਰਵਾਈ ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਸਾਹਿਤਕ ਲੋਕਾਂ ਦੀ ਸਮਾਜ ਵਿੱਚ ਉਸਾਰੂ ਹਿੱਸੇਦਾਰੀ ਹੁੰਦੀ ਸੀ। ਜਿਹੜੇ ਸਾਹਿਤਕ ਲੋਕ ਪਹਿਲਾਂ ਬੁੱਧੀਜੀਵੀ ਹੁੰਦੇ ਸਨ, ਅੱਜ ਸਿਰਫ਼ ਜੀਵ ਹੋ ਕੇ ਰਹਿ ਗਏ ਹਨ। ਜਦਕਿ ਸਮਾਜ ਵਿੱਚ ਆਏ ਨਿਘਾਰ ਨੂੰ ਸਾਹਿਤਕਾਰ ਲੋਕਾਂ ਨੂੰ ਸਾਹਿਤ ਨਾਲ ਜੋੜ ਕੇ ਸਮਾਜ ਨੂੰ ਨਵੀਂ ਸੇਧ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਵਿੱਤਰ ਗ੍ਰੰਥ, ਵੇਦ ਤੇ ਸ਼ਾਸ਼ਤਰ ਵੀ ਸਾਹਿਤ ਹਨ ਜੋ ਕਿ ਇਨਸਾਨੀ ਜ਼ਿੰਦਗੀ ਨੂੰ ਧਰਮ ਨਾਲ ਜੋੜ ਦਾ ਚੰਗਾ ਮਾਰਗ-ਦਰਸ਼ਕ ਬਣ ਕੇ ਸੁੱਚਜੀ ਜ਼ਿੰਦਗੀ ਜਿਊੁਣ ਦਾ ਢੰਗ ਦੱਸਦੇ ਹਨ। ਇਸ ਮੌਕੇ ਅਮਰਜੀਤ ਸਿੰਘ, ਪਰਮਿੰਦਰ ਸਿੰਘ, ਪਲਵਿੰਦਰ ਸਿੰਘ ਆਦਿ ਮੌਜੂਦ ਸਨ ।


Comments Off on ‘ਸਾਹਿਤ, ਸਮਾਜ ਅਤੇ ਲੋਕ ਵਿਹਾਰ’ ਵਿਸ਼ੇ ’ਤੇ ਗੋਸ਼ਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.