ਆਪਣੇ ਹਮਜ਼ਾਦ ਦੀ ਨਜ਼ਰ ਵਿਚ ਮੰਟੋ !    ਥਿਓਡਰ ਅਡੋਰਨੋ : ਪ੍ਰਬੁੱਧਤਾ ਦੀ ਡਾਇਲੈਕਟਿਕਸ !    ਨਵੀਆਂ ਰਾਣੀਆਂ !    ਸਾਡੇ ਵਿਆਹ - ਅਤੀਤ ਅਤੇ ਵਰਤਮਾਨ ਦੇ ਝਰੋਖਿਆਂ ਵਿੱਚੋਂ !    ਹਿਟਲਰ ਖ਼ਿਲਾਫ਼ ਜੰਗ ਛੇੜਣ ਵਾਲਾ ‘ਵ੍ਹਾਈਟ ਰੋਜ਼’ !    ਖ਼ੁਸ਼ ਲੋਕਾਂ ਦੀ ਧਰਤੀ ਭੂਟਾਨ !    ਅਸਹਿਮਤੀ ਦਾ ਪ੍ਰਵਚਨ !    ਲੋਕਾਂ ਨੂੰ ਲੋਕਾਂ ਨਾਲ ਜੋੜਦੀ ਸ਼ਾਇਰੀ !    ਆਜ਼ਾਦੀਆਂ !    ਚਪੇੜਾਂ ਖਾਣ ਵਾਲੇ ਨੇਤਾ ਜੀ !    

ਸਾਈਕਲਿੰਗ ਕਲੱਬ ਵੱਲੋਂ 600 ਕਿਲੋਮੀਟਰ ਰਾਈਡ 38 ਘੰਟਿਆਂ ਵਿੱਚ ਮੁਕੰਮਲ

Posted On November - 30 - 2019

ਰਾਈਡ ਪੂਰੀ ਕਰਨ ਵਾਲੇ ਗਿੱਦੜਬਾਹਾ ਸਾਈਕਲਿੰਗ ਕਲੱਬ ਦੇ ਮੈਂਬਰ।

ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 29 ਨਵੰਬਰ
ਬਠਿੰਡਾ ਰੈਨਡੌਨਰਸ ਸਾਈਕਲਿੰਗ ਕਲੱਬ ਵੱਲੋਂ ਕਰਵਾਈ ਗਈ 600 ਕਿਲੋਮੀਟਰ ਰਾਈਡ ਨੂੰ ਗਿੱਦੜਬਾਹਾ ਸਾਈਕਲਿੰਗ ਕਲੱਬ ਦੇ 5 ਮੈਂਬਰਾਂ ਵੱਲੋਂ 38 ਘੰਟਿਆਂ ਵਿੱਚ ਪੂਰਾ ਕੀਤਾ ਗਿਆ। ਇਸ ਸਬੰਧੀ ਕਲੱਬ ਦੇ ਪ੍ਰਧਾਨ ਸੁਖਦੀਪ ਸਿੱਧੂ ਨੇ ਦੱਸਿਆ ਕਿ ਕਲੱਬ ਦੇ 5 ਮੈਂਬਰਾਂ ਨੂੰ 600 ਕਿਲੋਮੀਟਰ ਰਾਈਡ ਪੂਰੀ ਕਰਨ ਲਈ 40 ਘੰਟੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਇਹ ਰਾਈਡ 38 ਘੰਟਿਆਂ ਦੇ ਰਿਕਾਰਡ ਸਮੇਂ ਵਿੱਚ ਪੂਰੀ ਕਰ ਲਈ।
ਉਨ੍ਹਾਂ ਦੱਸਿਆ ਕਿ ਇਹ ਰਾਈਡ ਬਠਿੰਡਾ ਤੋਂ ਸ਼ੁਰੂ ਹੋ ਕੇ ਤਲਵੰਡੀ ਸਾਬੋ, ਸਰਦੂਲਗੜ੍ਹ, ਸਿਰਸਾ, ਡੱਬਵਾਲੀ, ਹਨੂੰਮਾਨਗੜ੍ਹ, ਸਰਦਾਰ ਸ਼ਹਿਰ ਤੋਂ ਵਾਪਸ ਹਨੂੰਮਾਨਗੜ੍ਹ, ਸੰਗਰੀਆ, ਡੱਬਵਾਲੀ ਹੁੰਦੀ ਹੋਈ ਬਠਿੰਡਾ ਪੁੱਜੀ। ਇਨ੍ਹਾਂ ਪੰਜ ਮੈਂਬਰਾਂ ਵਿੱਚ ਅਮਨਜੋਤ, ਜਗਸੀਰ ਸਮੱਧਰ, ਸੰਚਿਤ ਜੈਨ, ਗੁਰਵਿੰਦਰ ਸਿੰਘ ਅਤੇ ਸੁਖਜਿੰਦਰ ਸਿੰਘ ਸ਼ਾਮਲ ਸਨ। ਕਲੱਬ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਖੁਦ ਨੂੰ ਤੰਦਰੁਸਤ ਰੱਖਣ ਲਈ ਸਾਈਕਲਿੰਗ ਕਲੱਬ ਦੇ ਮੈਂਬਰ ਬਣਨ।


Comments Off on ਸਾਈਕਲਿੰਗ ਕਲੱਬ ਵੱਲੋਂ 600 ਕਿਲੋਮੀਟਰ ਰਾਈਡ 38 ਘੰਟਿਆਂ ਵਿੱਚ ਮੁਕੰਮਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.