ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    ਪਾਕਿਸਤਾਨੀ ਗੋਲਾਬਾਰੀ ’ਚ ਦੋ ਭਾਰਤੀ ਨਾਗਰਿਕ ਜ਼ਖ਼ਮੀ !    ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ

Posted On November - 16 - 2019

ਦਮਨਜੀਤ ਕੌਰ
ਰੰਗਮੰਚ ਦੀ ਦੁਨੀਆਂ ਤੋਂ ਫ਼ਿਲਮ ਜਗਤ ਵਿਚ ਆਇਆ ਨਿਰਦੇਸ਼ਕ ਐੱਸ. ਸਾਗਰ ਸ਼ਰਮਾ ਉਹ ਸ਼ਖ਼ਸ ਹੈ ਜਿਸਨੇ ਲੰਮੇ ਸੰਘਰਸ਼ ਤੋਂ ਬਾਅਦ ਪੰਜਾਬੀ ਫ਼ਿਲਮ ਸਨਅਤ ਵਿਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਜ਼ਿਲ੍ਹਾ ਮੋਗਾ ਦੇ ਜੰਮਪਲ ਸਾਗਰ ਸ਼ਰਮਾ ਨੂੰ ਸਭ ਤੋਂ ਪਹਿਲਾਂ ਅਦਾਕਾਰੀ ਦੀ ਚਿਣਗ ਲੱਗੀ ਅਤੇ ਫਿਰ ਨਿਰਦੇਸ਼ਨਾ ਦੀ। ਪ੍ਰੋਫੈਸਰ ਪਾਲੀ ਭੁਪਿੰਦਰ ਸਿੰਘ ਨਾਲ ਦਰਜਨਾਂ ਨਾਟਕ ਖੇਡਣ ਦੇ ਨਾਲ ਨਾਲ ਆਪਣਾ ਵੱਖਰਾ ਗੁਰੱਪ ਬਣਾ ਕੇ ਦਰਜਨ ਦੇ ਨੇੜੇ ਨਾਟਕਾਂ ਦੀਆਂ ਬਤੌਰ ਨਿਰਦੇਸ਼ਕ ਤੇ ਅਦਾਕਾਰ ਪੇਸ਼ਕਾਰੀ ਦੇਣ ਵਾਲੇ ਸਾਗਰ ਸ਼ਰਮਾ ਦੀ ਜ਼ਿੰਦਗੀ ਦਾ ਅਗਲਾ ਨਿਸ਼ਾਨਾ ਵੱਡਾ ਪਰਦਾ ਹੀ ਸੀ।
ਫ਼ਿਲਮ ਨਗਰ ਮੁੰਬਈ ਨੂੰ ਆਪਣੀ ਕਰਮਭੂਮੀ ਬਣਾ ਕੇ ਆਪਣੇ ਸੁਪਨਿਆਂ ਨੂੰ ਪਰਵਾਜ਼ ਦੇਣ ਦੀ ਕੋਸ਼ਿਸ਼ ’ਚ ਜੁਟ ਕੇ ਉਸਨੇ ਆਪਣੀ ਸ਼ੁਰੂਆਤ ਬਤੌਰ ਨਿਰਦੇਸ਼ਕ ਕੀਤੀ। ਉਸਨੇ ਪੰਜਾਬੀ ਫ਼ਿਲਮ ‘ਬੁਰ੍ਹਰਾ’ ਰਾਹੀਂ ਪੰਜਾਬੀ ਸਿਨਮਾ ਵਿਚ ਪਹਿਲਾ ਕਦਮ ਧਰਿਆ। ਇਸ ਫ਼ਿਲਮ ਨੂੰ ਮਿਲੇ ਪਿਆਰ ਤੋਂ ਬਾਅਦ ਉਸਨੇ ਅਗਲੀ ਫ਼ਿਲਮ ‘ਹੀਰ ਐਂਡ ਹੀਰੋ’ ਨਾਲ ਆਪਣਾ ਆਧਾਰ ਮਜ਼ਬੂਤ ਕੀਤਾ। ਆਰੀਆ ਬੱਬਰ ਤੇ ਮਨੀਸ਼ਾ ਲਾਂਬਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਵੀ ਸੋਰਤਿਆਂ ਵੱਲੋਂ ਸਰਾਹਿਆ ਗਿਆ। ਇਸ ਫ਼ਿਲਮ ਤੋਂ ਬਾਅਦ ਉਸਨੇ ਮੁੰਬਈ ਵਿਖੇ ਕੁਝ ਸਾਲ ਕਮਰਸ਼ਲ ਫ਼ਿਲਮਾਂ ਬਣਾਈਆਂ। ਕੁਝ ਸਾਲ ਪੰਜਾਬੀ ਫ਼ਿਲਮ ਸਨਅਤ ਤੋਂ ਦੂਰ ਰਹਿਣ ਤੋਂ ਬਾਅਦ ਹੁਣ ਉਹ ਮੁੜ ਤੋਂ ਸਰਗਰਮ ਹੋਇਆ ਹੈ। ਕੁਝ ਮਹੀਨੇ ਪਹਿਲਾਂ ਹੀ ਉਸਦੀ ਫ਼ਿਲਮ ‘ਜੁਗਨੀ ਯਾਰਾਂ ਦੀ’ ਰਿਲੀਜ਼ ਹੋਈ ਸੀ। ਉਸ ਦੀਆਂ ਪਹਿਲੀਆਂ ਦੋਵਾਂ ਫ਼ਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਸਫਲ ਰਹੀ। ਇਸ ਤੋਂ ਇਲਾਵਾ ਉਸਦੀ ਇਕ ਦੱਖਣ ਭਾਰਤੀ ਫ਼ਿਲਮ ‘ਚਾਸਨੀ’ ਵੀ ਆਈ ਸੀ। ਇਸ ਫ਼ਿਲਮ ਦੀ ਸਫਲਤਾ ਸਦਕਾ ਅੱਜ ਉਸ ਕੋਲ ਦੱਖਣ ਦੀਆਂ ਦੋ ਵੱਡੀਆਂ ਫ਼ਿਲਮਾਂ ਹਨ ਜਿਨ੍ਹਾਂ ਦੀ ਸ਼ੂਟਿੰਗ ਸਾਲ ਦੇ ਅੰਤ ਵਿਚ ਸ਼ੁਰੂ ਹੋਵੇਗੀ। ਹੁਣ ਉਹ ਆਪਣੀ ਅਗਲੀ ਫ਼ਿਲਮ ‘ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ’ ਨਾਲ ਚਰਚਾ ਵਿਚ ਹੈ। ਇਹ ਫ਼ਿਲਮ ਹਥਿਆਰਾਂ ਦਾ ਪ੍ਰਚਾਰ ਨਹੀਂ, ਬਲਕਿ ਹਥਿਆਰ ਚਲਾਉਣ ਵਾਲੇ ਲੋਕਾਂ ਦੀ ਗੱਲ ਕਰਦੀ ਹੈ ਕਿ ਕਿਵੇਂ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ। ਇਹ ਫ਼ਿਲਮ ਅੱਜਕੱਲ੍ਹ ਦੇ ਨੌਜਵਾਨਾਂ ਦੀ ਕਹਾਣੀ ਹੈ। ਪੰਜਾਬ ਵਿਚ ਵਧ ਰਹੇ ਅਪਰਾਧ, ਗੈਂਗਸਟਰ ਅਤੇ ਇਸ ਸਾਰੇ ਮਾਹੌਲ ਵਿਚ ਪੁਲੀਸ ਦੀ ਭੂਮਿਕਾ ਕੀ ਹੈ? ਇਹ ਇਸ ਫ਼ਿਲਮ ਵਿਚ ਦਿਖਾਇਆ ਗਿਆ ਹੈ।
ਸਾਗਰ ਸ਼ਰਮਾ ਦਾ ਕਹਿਣਾ ਹੈ ਕਿ ਉਹ ਥੀਏਟਰ ਤੋਂ ਫ਼ਿਲਮਾਂ ਵੱਲ ਆਇਆ ਹੈ। ਥੀਏਟਰ ਕਰਦਿਆਂ ਉਸਨੇ ਸਮਾਜ ਅਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਤੱਕਿਆ ਹੈ। ਇਸ ਲਈ ਉਸ ਨੇ ਹਮੇਸ਼ਾਂ ਇਹ ਕੋਸ਼ਿਸ਼ ਕੀਤੀ ਹੈ ਕਿ ਉਸ ਦੀਆਂ ਫ਼ਿਲਮਾਂ ਨਾਟਕਾਂ ਵਾਂਗ ਸਮਾਜ ਅਤੇ ਆਮ ਲੋਕਾਂ ਦੀ ਗੱਲ ਕਰਨ। ਉਸਦੀ ਇਹ ਫ਼ਿਲਮ ਸਮਾਜਿਕ ਸੁਨੇਹੇ ਨਾਲ ਮਨੋਰੰਜਨ ਕਰਦੀ ਹੈ।
ਉਸ ਮੁਤਾਬਿਕ ਪੰਜਾਬੀ ਸਿਨਮਾ ਦਾ ਦਾਇਰਾ ਹੁਣ ਵਿਸ਼ਾਲ ਹੋ ਰਿਹਾ ਹੈ। ਨਵੇਂ ਤਜਰਬੇ ਹੋ ਰਹੇ ਹਨ, ਨਵੇਂ ਕਲਾਕਾਰ ਆ ਰਹੇ ਹਨ। ਇਸ ਨਾਲ ਫ਼ਿਲਮ ਨਿਰਦੇਸ਼ਕਾਂ ਅਤੇ ਲੇਖਕਾਂ ਦੀ ਜ਼ਿੰਮੇਵਾਰੀ ਵੀ ਵਧ ਗਈ ਹੈ। ਉਹ ਹਮੇਸ਼ਾਂ ਇਕ ਨਿਰਦੇਸ਼ਕ, ਰੰਗਕਰਮੀ ਤੇ ਪੰਜਾਬ ਦਾ ਵਾਸੀ ਹੋਣ ਦੀ ਜ਼ਿੰਮੇਵਾਰੀ ਨਿਭਾਉਂਦਾ ਰਹੇਗਾ।


Comments Off on ਸਮਾਜਿਕ ਜ਼ਿੰਮੇਵਾਰੀ ਸਮਝਣ ਵਾਲਾ ਨਿਰਦੇਸ਼ਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.