ਨੌਸ਼ਹਿਰਾ ਸੈਕਟਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਹਲਾਕ !    ਨਾਰਕੋ ਟੈਰਰ ਮਾਡਿਊਲ ਦਾ ਪਰਦਾਫਾਸ਼, ਜੈਸ਼ ਦੇ 6 ਮੈਂਬਰ ਗ੍ਰਿਫ਼ਤਾਰ !    ਕਰੋਨਾ ਨਾਲ 5934 ਮੌਤਾਂ, ਭਾਰਤ ਨੌਵੇਂ ਤੋਂ ਸੱਤਵੇਂ ਸਥਾਨ ’ਤੇ ਪੁੱਜਾ !    ਸੰਗੀਤਕਾਰ ਵਾਜਿਦ ਖ਼ਾਨ ਦੀ ਕਰੋਨਾ ਨਾਲ ਮੌਤ !    ਕਰੋਨਾ: ਪਟਿਆਲਾ ’ਚ ਆਸ਼ਾ ਵਰਕਰ ਸਮੇਤ 4 ਪਾਜ਼ੇਟਿਵ ਕੇਸ !    ਪੀੜਤ ਪਰਿਵਾਰ ਵੱਲੋਂ ਪੁਲੀਸ ’ਤੇ ਬਿਆਨ ਨਾ ਲੈਣ ਦੇ ਦੋਸ਼ !    ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    

ਸਟੀਲ ਫੈਕਟਰੀ ਦੇ ਮੈਨੇਜਰ ਸਣੇ ਤਿੰਨ ਨੂੰ ਅਗਵਾ ਕਰ ਕੇ ਸੱਤ ਲੱਖ ਰੁਪਏ ਲੁੱਟੇ

Posted On November - 9 - 2019

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਨਵੰਬਰ

ਘਟਨਾ ਸਥਾਨ ਦਾ ਜਾਇਜ਼ਾ ਲੈਂਦੀ ਹੋਈ ਪੁਲੀਸ। ਫੋਟੋ: ਪੰਜਾਬੀ ਟ੍ਰਿਬਿਊਨ

ਸਾਹਨੇਵਾਲ ਦੀ ਰਣਵੀਰ ਸਟੀਲ ਫੈਕਟਰੀ ਅਤੇ ਕੰਗਣਵਾਲ ਦੀ ਕ੍ਰਿਸ਼ਨਾ ਸਟੀਲ ਰੇਲਿੰਗ ਮਿੱਲ ਦੇ ਮਿਲਰਗੰਜ ਸਥਿਤ ਦਫਤਰ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਫੈਕਟਰੀ ਮੈਨੇਜਰ ਤੇ ਉਸਦ ੇ ਦੋ ਸਾਥੀਆਂ ਨੂੰ ਅਗਵਾ ਕਰ ਕੇ ਸੱਤ ਲੱਖ ਰੁਪਏ ਲੁੱਟ ਲਏ।
ਹਥਿਆਰਬੰਦ ਚਾਰਾਂ ਲੁਟੇਰਿਆਂ ਨੇ ਹੈਲਮਟ ਪਾਏ ਹੋਏ ਸਨ, ਦਫਤਰ ਦੇ ਅੰਦਰ ਵੜਦਿਆਂ ਹੀ ਉਨ੍ਹਾਂ ਨੇ ਤਿੰਨ ਲੋਕਾਂ ਨੂੰ ਅਗਵਾ ਕਰ ਲਿਆ। ਲੁਟੇਰਿਆਂ ਨੇ ਦਫ਼ਤਰ ਵਿੱਚ ਪਈ ਟੇਪ ਦੇ ਨਾਲ ਹੀ ਤਿੰਨਾਂ ਨੂੰ ਲਪੇਟ ਦਿੱਤਾ। ਕਰੀਬ ਅੱਧੇ ਘੰਟੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਲੁਟੇਰੇ ਦੋ ਮੋਟਰਸਾਈਕਲਾਂ ’ਤੇ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਅਤੇ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਸਟੀਲ ਫੈਕਟਰੀਆਂ ਦੇ ਮਾਲਕਾਂ ਨੇ ਮਿਲਰਗੰਜ ਵਿੱਚ ਆਪਣਾ ਦਫਤਰ ਬਣਾਇਆ ਹੋਇਆ ਹੈ । ਉੱਥੇ ਮੈਨੇਜਰ ਸ਼ਿਆਮ ਲਾਲ ਅਤੇ ਮੁਲਾਜ਼ਮ ਅੰਗ੍ਰੇਜ ਬੈਠੇ ਸਨ। ਉਨ੍ਹਾਂ ਦੇ ਕੋਲ ਪੈਸੇ ਲੈਣ ਲਈ ਸੁਰਜੀਤ ਨਾਂ ਦਾ ਕੋਈ ਵਿਅਕਤੀ ਵੀ ਬੈਠਾ ਹੋਇਆ ਸੀ। ਇਸ ਦੌਰਾਨ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨ ਆਏ ਜੋ ਹਥਿਆਰਾਂ ਨਾਲ ਲੈਸ ਸਨ, ਉਹ ਦਫਤਰ ਦੇ ਅੰਦਰ ਵੜ ਗਏ। ਇਨ੍ਹਾਂ ਨੇ ਸਾਰਿਆਂ ਨੂੰ ਹਥਿਆਰਾਂ ਵਿਖਾ ਕੇ ਇੱਕ ਪਾਸੇ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਦਰਾਜ ਵਿੱਚ ਪਏ ਕਰੀਬ ਸੱਤ ਲੱਖ ਰੁਪਏ ਕੱਢੇ ਅਤੇ ਫਰਾਰ ਹੋ ਗਏ। ਕਿਸੇ ਤਰ੍ਹਾਂ ਅੰਗ੍ਰੇਜ਼ ਨੇ ਆਪਣੇ ਆਪ ਨੂੰ ਖੋਲਿ੍ਹਆ ਅਤੇ ਦੂਜਿਆਂਂ ਨੂੰ ਖੋਲ੍ਹ ਕੇ ਤੁਰੰਤ ਇਸ ਦੀ ਜਾਣਕਾਰੀ ਮਾਲਕਾਂ ਨੂੰ ਦਿੱਤੀ। ਇਸ ਦੇ ਬਾਅਦ ਪੁਲੀਸ ਉੱਥੇ ਪੁੱਜ ਗਈ। ਪੁਲੀਸ ਨੇ ਉੱਥੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ, ਪਰ ਪੁਲੀਸ ਨੂੰ ਜਾਂਚ ਦੌਰਾਨ ਕੁਝ ਨਹੀਂ ਮਿਲਿਆ। ਕੁੱਝ ਥਾਵਾਂ ਉੱਤੇ ਪੁਲੀਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲੀ ਹੈ ਉਸ ਵਿੱਚ ਕੁਝ ਸਾਫ ਨਜ਼ਰ ਨਹੀਂ ਆ ਰਿਹਾ। ਡਿਪਟੀ ਕਮਿਸ਼ਨਰ ਆਫ ਪੁਲੀਸ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਜਲਦ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ।


Comments Off on ਸਟੀਲ ਫੈਕਟਰੀ ਦੇ ਮੈਨੇਜਰ ਸਣੇ ਤਿੰਨ ਨੂੰ ਅਗਵਾ ਕਰ ਕੇ ਸੱਤ ਲੱਖ ਰੁਪਏ ਲੁੱਟੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.