ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਸ਼ਾਹਰਾਹ ਲਈ ਗ੍ਰਹਿਣ ਕੀਤੇ ਰਕਬੇ ’ਚ 1.23 ਕਰੋੜ ਦਾ ਘੁਟਾਲਾ

Posted On November - 11 - 2019

ਗਗਨਦੀਪ ਅਰੋੜਾ/ਡੀਪੀਐੱਸ ਬੱਤਰਾ
ਲੁਧਿਆਣਾ/ਸਮਰਾਲਾ, 10 ਨਵੰਬਰ
ਪਿੰਡ ਸਮਰਾਲਾ ਅਤੇ ਘੁਲਾਲ ਵਿੱਚ ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਗ੍ਰਹਿਣ ਕੀਤੇ ਗਏ ਰਕਬੇ ਦੇ ਅਸੈਸਮੈਂਟ ਰਜਿਸਟਰਾਂ ਅਤੇ ਏ-ਰੋਲਜ਼ ਵਿੱਚ ਤਿੰਨ ਵਿਅਕਤੀਆਂ ਦੇ ਗਲਤ ਇੰਦਰਾਜ ਦਰਜ ਕਰ ਕੇ ਉਨ੍ਹਾਂ ਨੂੰ ਮੁਆਵਜ਼ਾ ਧਾਰਕ ਬਣਾਉਣ ਦੇ ਮਾਮਲੇ ਦਾ ਪਰਦਾਫ਼ਾਸ਼ ਹੋਇਆ ਹੈ। ਇਸ ਸੰਬੰਧੀ ਐਸਡੀਐਮ ਲੁਧਿਆਣਾ (ਪੱਛਮੀ)-ਕਮ-ਭੌਂ ਪ੍ਰਾਪਤੀ ਅਧਿਕਾਰੀ ਅਮਰਿੰਦਰ ਸਿੰਘ ਮੱਲ੍ਹੀ ਦੀ ਸ਼ਿਕਾਇਤ ’ਤੇ ਸਬੰਧਤ ਮਾਲ ਅਧਿਕਾਰੀਆਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਐੱਸਡੀਐੱਮ-ਕਮ-ਭੌਂ ਪ੍ਰਾਪਤੀ ਅਧਿਕਾਰੀ ਅਮਰਿੰਦਰ ਸਿੰਘ ਮੱਲ੍ਹੀ ਦੇ ਧਿਆਨ ਵਿੱਚ ਆਇਆ ਸੀ ਕਿ ਪਿੰਡ ਸਮਰਾਲਾ ਅਤੇ ਘੁਲਾਲ ਵਿੱਚ ਕੌਮੀ ਸ਼ਾਹਰਾਹ ਅਥਾਰਿਟੀ ਵੱਲੋਂ ਗ੍ਰਹਿਣ ਕੀਤੇ ਗਏ ਰਕਬੇ ਦੇ ਅਸੈਸਮੈਂਟ ਰਜਿਸਟਰਾਂ ਅਤੇ ਏ-ਰੋਲਜ਼ ਵਿੱਚ ਅਨਿਲ ਕੁਮਾਰ ਪੁੱਤਰ ਧਰਮਪਾਲ, ਵਿਨੈ ਕੁਮਾਰ ਪੁੱਤਰ ਨਾਹਰ ਸਿੰਘ ਅਤੇ ਰਾਜੇਸ਼ ਕੁਮਾਰ ਪੁੱਤਰ ਹੁਕਮ ਸਿੰਘ ਦੇ ਨਾਮ ਦਰਜ ਕੀਤੇ ਗਏ ਹਨ, ਜਿਨ੍ਹਾਂ ਦੀ ਉਕਤ ਪਿੰਡਾਂ ਦੀ ਗ੍ਰਹਿਣ ਹੋਈ ਜ਼ਮੀਨ ਦੀ ਕੋਈ ਮਾਲਕੀ ਨਹੀਂ ਹੈ ਪ੍ਰੰਤੂ ਇਹ ਵਿਅਕਤੀ ਫ਼ਰਜ਼ੀ ਇੰਦਰਾਜ ਕਰਵਾ ਕੇ ਮੁਆਵਜ਼ਾ ਧਾਰਕ ਬਣਾ ਦਿੱਤੇ ਗਏ। ਇਥੋਂ ਤੱਕ ਕਿ ਉਨ੍ਹਾਂ ਵੱਲੋਂ ਮੁਆਵਜ਼ਾ ਵੀ ਪ੍ਰਾਪਤ ਕੀਤਾ ਜਾ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਜੋ ਅਵਾਰਡ ਪਾਸ ਕੀਤੇ ਗਏ ਸਨ, ਜੋ ਮੁਆਵਜ਼ੇ ਦੀ ਅਦਾਇਗੀ ਕੀਤੀ ਗਈ ਅਤੇ ਅਸਲੀ ਜਮ੍ਹਾਂਬੰਦੀਆਂ ਸਬੰਧਤ ਪਟਵਾਰੀਆਂ ਰਾਹੀਂ ਮੰਗਵਾ ਕੇ ਚੈੱਕ ਕੀਤੀਆਂ ਗਈਆਂ ਤਾਂ ਉਨ੍ਹਾਂ ਤਹਿਤ ਅਨਿਲ ਕੁਮਾਰ ਪੁੱਤਰ ਧਰਮਪਾਲ ਨੂੰ 51 ਲੱਖ 7495 ਰੁਪਏ ਅਤੇ 71 ਲੱਖ 96 ਹਜ਼ਾਰ 267 ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ।
ਇਸੇ ਤਰ੍ਹਾਂ ਵਿਨੈ ਕੁਮਾਰ ਪੁੱਤਰ ਨਾਹਰ ਸਿੰਘ ਨੂੰ ਇਕ ਕਰੋੜ 4 ਲੱਖ 50 ਹਜ਼ਾਰ 394 ਰੁਪਏ ਅਤੇ ਰਾਜੇਸ਼ ਕੁਮਾਰ ਪੁੱਤਰ ਹੁਕਮ ਸਿੰਘ ਨੂੰ 7 ਲੱਖ 99 ਹਜ਼ਾਰ 585 ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ ਪਰ ਮਾਮਲਾ ਧਿਆਨ ਵਿੱਚ ਆਉਣ ਕਾਰਨ ਇਹ ਰੋਕ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਜੋ ਅਸੈਸਮੈਂਟ ਰਜਿਸਟਰ ਅਤੇ ਏ-ਰੋਲਜ਼ ਪ੍ਰਾਪਤ ਹੋਏ ਹਨ, ਉਨ੍ਹਾਂ ’ਤੇ ਸਬੰਧਤ ਪਟਵਾਰੀ, ਕਾਨੂੰਨਗੋ ਅਤੇ ਤਹਿਸੀਲਦਾਰ ਦੇ ਹਸਤਾਖ਼ਰ ਕੀਤੇ ਹੋਏ ਹਨ, ਜਿਨ੍ਹਾਂ ਦੇ ਆਧਾਰ ’ਤੇ ਇਹ ਅਦਾਇਗੀ ਕੀਤੀ ਜਾਣੀ ਸੀ।
ਉਨ੍ਹਾਂ ਦੱਸਿਆ ਕਿ ਇਹ ਘੁਟਾਲਾ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕੌਮੀ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤਾ ਗਿਆ ਹੈ। ਇਸ ਸਬੰਧੀ ਲੁਧਿਆਣਾ ਦੇ ਪੁਲੀਸ ਸਟੇਸ਼ਨ ਡਿਵੀਜ਼ਨ ਨੰਬਰ 5 ਵਿੱਚ ਐਫ.ਆਈ.ਆਰ. ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਕਥਿਤ ਦੋਸ਼ੀ ਮਾਲ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਕਾਰਵਾਈ ਵੀ ਆਰੰਭੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਕਥਿਤ ਦੋਸ਼ ਮਾਲ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇਗਾ ਅਤੇ ਕੌਮੀ ਼ਸ਼ਾਹਰਾਹ ਅਥਾਰਿਟੀ ਨੂੰ ਵੀ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।

 


Comments Off on ਸ਼ਾਹਰਾਹ ਲਈ ਗ੍ਰਹਿਣ ਕੀਤੇ ਰਕਬੇ ’ਚ 1.23 ਕਰੋੜ ਦਾ ਘੁਟਾਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.