ਭਾਰਤ-ਅਮਰੀਕਾ ਵਿਚਾਲੇ 2+2 ਗੱਲਬਾਤ 18 ਨੂੰ !    ਸੀਬੀਆਈ ਵੱਲੋਂ 13 ਟਿਕਾਣਿਆਂ ’ਤੇ ਛਾਪੇ !    ਅਤਿਵਾਦੀ ਹਮਲੇ ’ਚ ਨਾਈਜਰ ਦੇ 71 ਫੌਜੀ ਹਲਾਕ !    ਛੱਤੀਸਗੜ੍ਹ ’ਚ ਦੋ ਨਕਸਲੀ ਹਲਾਕ !    ਪਾਕਿਸਤਾਨੀ ਗੋਲਾਬਾਰੀ ’ਚ ਦੋ ਭਾਰਤੀ ਨਾਗਰਿਕ ਜ਼ਖ਼ਮੀ !    ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    

ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ

Posted On November - 15 - 2019

ਵੇਈਂਂ ਕਿਨਾਰੇ ਲੱਗੇ ਸਟਾਲ ਤੋਂ ਕਿਤਾਬਾਂ ਲੈਂਦੀਆਂ ਹੋਈਆਂ ਔਰਤਾਂ। -ਫੋਟੋ: ਪੰਜਾਬੀ ਟ੍ਰਿਬਿਊਨ

ਨਿਜੀ ਪੱਤਰ ਪ੍ਰੇਰਕ
ਜਲੰਧਰ, 14 ਨਵੰਬਰ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਚ 70 ਤੋਂ ਵੱਧ ਲੰਗਰ ਲੱਗੇ ਸਨ। ਇਸੇ ਦੌਰਾਨ ਯੂਰਪੀ ਪੰਜਾਬੀ ਸੱਥ ਵਾਲਸਾਲ ਯੂਕੇ ਵੱਲੋਂ ਇੱਥੇ ਸ਼ਬਦ ਲੰਗਰ ਵੀ ਲਾਇਆ ਗਿਆ ਸੀ। ਇਸ ਸੱਥ ਦੇ ਆਗੂ ਮੋਤਾ ਸਿੰਘ ਸਰਾਏ ਨੇ ਦੱਸਿਆ ਕਿ ‘ਜਗਤ ਗੁਰੂ ਬਾਬਾ’ ਨਾਂ ਦੀ ਕਿਤਾਬ ਤਿੰਨ ਭਾਸ਼ਾਵਾਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਛਪਵਾਈ ਗਈ ਸੀ, ਜੋ ਪ੍ਰਕਾਸ਼ ਪੁਰਬ ਮੌਕੇ ਲੋਕਾਂ ਨੂੰ ਮੁਫ਼ਤ ਵੰਡੀ ਗਈ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਵਿਚ ਇਕ ਲੱਖ ਕਿਤਾਬਾਂ ਵੰਡੀਆਂ ਗਈਆਂ। ਕਿਤਾਬਾਂ ਵੰਡਣ ਲਈ ਕਾਲੀ ਵੇਈਂ, ਗੁਰਦੁਆਰਾ ਬੇਰ ਸਾਹਿਬ ਨੇੜੇ, ਡਡਵਿੰਡੀ ਪਾਰਕ ਨੇੜੇ ਅਤੇ ਤਾਸ਼ਪੁਰ ਮੋੜ ’ਤੇ ਸਟਾਲ ਲਾਏ ਗਏ ਸਨ।
ਮੋਤਾ ਸਿੰਘ ਸਰਾਏ ਨੇ ਦੱਸਿਆ ਕਿ ਇਸ ਕਿਤਾਬ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਵਿਆਖਿਆ ਵੀ ਕੀਤੀ ਗਈ ਹੈ, ਜਿਸ ਦੀ ਆਮ ਲੋਕਾਂ ਨੂੰ ਸਹਿਜੇ ਹੀ ਸਮਝ ਆ ਜਾਂਦੀ ਹੈ। ਪੰਜਾਬ ਵਿਚ ਲੋਕਾਂ ਦੇ ਪੁਸਤਕਾਂ ਪੜ੍ਹਨ ਦੇ ਘਟ ਰਹੇ ਰੁਝਾਨ ਨੂੰ ਖ਼ਤਰਨਾਕ ਦੱਸਦਿਆਂ ਉਨ੍ਹਾਂ ਕਿਹਾ ਕਿ ਜੇ ਸਾਡੀ ਰੁਚੀ ਆਪਣੇ ਵਿਰਸੇ ਬਾਰੇ ਜਾਨਣ ਦੀ ਨਾ ਰਹੀ ਤਾਂ ਸਮਾਜ ਵਿਚ ਕਈ ਵੱਡੇ ਬਖੇੜੇ ਖੜ੍ਹੇ ਹੋ ਸਕਦੇ ਹਨ। ਇਸ ਲਈ ਆਪਣੇ ਇਤਿਹਾਸ, ਵਿਰਸੇ ਤੇ ਮਾਂ ਬੋਲੀ ਨਾਲ ਜੁੜਿਆ ਸਾਹਿਤ ਹੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਵਿਚ ਸਹਾਈ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਟਾਲਾਂ ’ਤੇ ਕਿਤਾਬਾਂ ਲੈਣ ਵਿਚ ਔਰਤਾਂ ਮੋਹਰੀ ਰਹੀਆਂ। ਇਨ੍ਹਾਂ ਸਟਾਲਾਂ ’ਤੇ ਚੇਤਨ ਸਿੰਘ, ਪ੍ਰੋ. ਆਸਾ ਸਿੰਘ ਘੁੰਮਣ, ਬਹਾਦਰ ਸਿੰਘ ਸੰਧੂ, ਕੁਲਵਿੰਦਰ ਸਿੰਘ ਆਦਿ ਨੇ ਕਿਤਾਬਾਂ ਵੰਡਣ ਦੀ ਜ਼ਿੰਮੇਵਾਰੀ ਨਿਭਾਈ।


Comments Off on ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.