ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ

Posted On November - 17 - 2019

ਕੇ.ਐਲ. ਗਰਗ

ਮਿਖਾਈਲ ਬਲਗਾਕੋਵ ਰੂਸ ਦੇ ਪ੍ਰਸਿੱਧ ਲੇਖਕਾਂ ਵਿਚੋਂ ਸਿਰਕੱਢ ਨਾਂ ਹੈ। ਉਸ ਦੀਆਂ ਰਚਨਾਵਾਂ ਵਿਚ ਫਨਤਾਸੀ, ਤਿੱਖਾ ਵਿਅੰਗ ਅਤੇ ਹੈਰਾਨ ਕਰ ਦੇਣ ਵਾਲੇ ਯਥਾਰਥ ਦੀ ਝਲਕ ਮਿਲਦੀ ਹੈ। ਉਸ ਦੀਆਂ ਰਚਨਾਵਾਂ ’ਤੇ ਗੋਗੋਲ ਤੇ ਆਲਤਸ ਹਕਸਲੇ ਦਾ ਡੂੰਘਾ ਪ੍ਰਭਾਵ ਦੇਖਿਆ ਜਾ ਸਕਦਾ ਹੈ। ‘ਮਾਸਟਰ ਐਂਡ ਮਾਰਗਰੇਟਾ’, ‘ਖ਼ਤਰਨਾਕ ਆਂਡੇ’, ‘ਕੁੱਤਾ ਆਦਮੀ’ ਉਸ ਦੀਆਂ ਗੌਲਣਯੋਗ ਪ੍ਰਸਿੱਧ ਰਚਨਾਵਾਂ ਹਨ। ‘ਕੁੱਤਾ ਆਦਮੀ’ (ਕੀਮਤ: 125 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ‘ਹਾਰਟ ਆਫ ਡੌਗ’ ਦਾ ਸ਼ਾਹ ਚਮਨ (ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ ਜੇਤੂ) ਵੱਲੋਂ ਕੀਤਾ ਪੰਜਾਬੀ ਅਨੁਵਾਦ ਹੈ।
ਇਹ ਨਾਵਲ ਵਿਗਿਆਨ ਗਲਪ ਦੀ ਵਧੀਆ ਮਿਸਾਲ ਹੈ। ਇਸ ਵਿਚ ਕਿਤੇ-ਕਿਤੇ ਰੂਸੀ ਇਨਕਲਾਬ ਦੇ ਚਿੱਤਰ ਵੀ ਪੇਸ਼ ਹੋਏ ਹਨ। ਇਸ ਨਾਵਲ ਦੀ ਕਥਾ ਇਕ ਜ਼ਖ਼ਮੀ ਤੇ ਭੁੱਖ ਦੇ ਸਤਾਏ ਕੁੱਤੇ ਤੋਂ ਸ਼ੁਰੂ ਹੁੰਦੀ ਹੈ ਜਿਸ ਨੂੰ ਇਕ ਵਿਗਿਆਨਕ ਫਿਲਪ ਫਿਲਪੋਵਿਚ ਆਸਰਾ ਦਿੰਦਾ ਹੈ। ਉਸ ਦਾ ਇਲਾਜ ਕਰਕੇ ਉਸ ਨੂੰ ਤੰਦਰੁਸਤ ਕਰਦਾ ਹੈ। ਮੁੜ ਉਹ ਆਪਣੇ ਸਹਾਇਕ ਬਰਮੋਤਾਲ ਦੀ ਸਹਾਇਤਾ ਨਾਲ ਉਸ ਦੇ ਦਿਮਾਗ਼ ’ਚ ਅੰਮ੍ਰਿਤ ਗ੍ਰੰਥੀ ਪਿਊਸ਼ਕਾ ਵਿਚ ਪ੍ਰਤੀਰੋਪਨ ਕਰਦਾ ਹੈ ਤੇ ਉਸ ਦੇ ਅੰਡਕੋਸ਼ ਬਦਲ ਦਿੰਦਾ ਹੈ ਜਿਸ ਕਾਰਨ ਉਸ ਵਿਚ ਮਨੁੱਖਾਂ ਜਿਹੀਆਂ ਪ੍ਰਵਿਰਤੀਆਂ ਜ਼ਾਹਰ ਹੋਣ ਲੱਗਦੀਆਂ ਹਨ। ਉਹ ਇਨਸਾਨਾਂ ਵਾਂਗ ਬੋਲਣ ਲੱਗਦਾ ਹੈ, ਤਰਕ ਕਰਨ ਲੱਗਦਾ ਹੈ, ਕੁੜੀਆਂ ਨੂੰ ਛੇੜਨ ਲੱਗਦਾ ਹੈ ਤੇ ਕ੍ਰੋਧਿਤ ਹੋ ਕੇ ਦੰਗੇ-ਫ਼ਸਾਦ ਕਰਨ ਲੱਗਦਾ ਹੈ। ਹੌਲੀ-ਹੌਲੀ ਉਸ ਵਿਚ ਮਨੁੱਖ ਜਿਹੀਆਂ ਖ਼ਸਲਤਾਂ ਵੀ ਪੈਦਾ ਹੋਣ ਲੱਗਦੀਆਂ ਹਨ। ਉਹ ਬੇਈਮਾਨੀ ਚੋਰੀ ਕਰਨ ਲੱਗਦਾ ਹੈ, ਬੇਵਫ਼ਾ ਜ਼ਾਹਰ ਹੋਣ ਲੱਗਦਾ ਹੈ, ਲਾਲਚ ਕਰਨ ਲੱਗਦਾ ਹੈ ਤੇ ਲੜਾਈ-ਝਗੜੇ ਕਰਨ ਲੱਗਦਾ ਹੈ। ਸਥਾਨਕ ਪਰਵਾਸ ਮਹਿਕਮੇ ਵੱਲੋਂ ਉਸ ਨੂੰ ਇਨਸਾਨ ਸਮਝਦਿਆਂ ਉਸ ਦਾ ਸ਼ੁਮਾਰ ਬੰਦਿਆਂ ’ਚ ਕੀਤਾ ਜਾਣ ਲੱਗਦਾ ਹੈ। ਉਸ ਨੂੰ ਮਾਸਕੋ ਵਿਚ ਜਾਨਵਰਾਂ ਦਾ ਅਫ਼ਸਰ ਤਾਇਨਾਤ ਕਰ ਦਿੱਤਾ ਜਾਂਦਾ ਹੈ। ਉਸ ਨੂੰ ਦਿਨ ਪ੍ਰਤੀ ਦਿਨ ਖ਼ਤਰਨਾਕ ਹੁੰਦਿਆਂ ਦੇਖ ਵਿਗਿਆਨੀ ਫਿਲਪ ਅਤੇ ਉਸ ਦੇ ਸਹਾਇਕ ਵੱਲੋਂ ਮੁੜ ਉਸ ਦੀਆਂ ਗ੍ਰੰਥੀਆਂ ਬਦਲ ਦਿੱਤੀਆਂ ਜਾਂਦੀਆਂ ਹਨ ਤੇ ਉਹ ਮੁੜ ਕੁੱਤੇ ਜਿਹਾ ਜੀਵਨ ਜਿਉਣ ਵੱਲ ਮੁੜਨ ਲੱਗਦਾ ਹੈ। ਇਸ ਨਾਵਲ ਵਿਚ ਲੇਖਕ ਨੇ ਵਿਅੰਗ, ਕਟਾਖ਼ਸ਼ ਦੀ ਭਾਸ਼ਾ ਵਰਤਦਿਆਂ ਮਨੁੱਖੀ ਹੋਣੀ ਦੀ ਹੀਲ-ਪਿਆਜ਼ ਨੂੰ ਨੰਗਾ ਕਰਨ ਦਾ ਜ਼ੇਰਾ ਕੀਤਾ ਹੈ। ਗੁੰਝਲਦਾਰ ਪਲਾਟ ਨੂੰ ਸੌਖੀ ਤੇ ਸਮਝ ਆਉਣ ਵਾਲੀ ਭਾਸ਼ਾ ਵਿਚ ਬਿਆਨ ਕੀਤਾ ਹੈ। ਅਨੁਵਾਦ ’ਤੇ ਚੋਖੀ ਮਿਹਨਤ ਹੋਈ ਹੈ।

ਸੰਪਰਕ: 94635-37050


Comments Off on ਵਿਗਿਆਨ ਗਲਪ ਦੀ ਦਸਤਾਵੇਜ਼ੀ ਲਿਖਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.