ਟ੍ਰਿਬਿਊਨ ਨਿਊਜ਼ ਸਰਵਿਸ
ਗੁਰੂਗ੍ਰਾਮ, 12 ਨਵੰਬਰ
ਵਿਆਹ ਤੋਂ ਇਨਕਾਰ ਕਰਨ ’ਤੇ ਇੱਕ ਪਹਿਲਵਾਨ ਨੇ ਅੱਜ ਘਰ ਅੰਦਰ ਦਾਖਲ ਹੋ ਕੇ ਇੱਕ ਤਾਇਕਵਾਂਡੋ ਖਿਡਾਰਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਸੋਮਬੀਰ ਵਾਸੀ ਬਾਮੜੋਲੀ (ਝੱਜਰ) ਵਜੋਂ ਹੋਈ ਹੈ। ਪੁਲੀਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ 24 ਸਾਲਾ ਸਰਿਤਾ ਤਾਇਕਵਾਂਡੋ ਦੀ ਸੂਬਾ ਪੱਧਰੀ ਖਿਡਾਰਨ ਸੀ। ਸੋਮਬੀਰ ਨਾਲ ਉਸ ਦੀ ਦੋਸਤੀ ਸੀ। ਸੋਮਬੀਰ ਉਸ ’ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਸਰਿਤਾ ਨੇ ਵਿਆਹ ਤੋਂ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਗੁੱਸੇ ਵਿੱਚ ਆ ਕੇ ਸੋਮਬੀਰ ਦੇ ਸਰਿਤਾ ਦੇ ਮੱਥੇ ’ਤੇ ਗੋਲੀ ਮਾਰ ਦਿੱਤੀ।