ਗੁੰਮਨਾਮ ਹੋਏ ਸੁਪਰਹਿੱਟ ਗਾਇਕ !    ਲਤਾ ਮੰਗੇਸ਼ਕਰ ਦੀ ਪੰਜਾਬੀ ਸੰਗੀਤ ਨਾਲ ਉਲਫ਼ਤ !    ਵਿਲਾਸ ਦੇ ਖੁਮਾਰ ਨੂੰ ਦਰਸਾਉਂਦੀ ਰੋਕੋਕੋ ਕਲਾ !    ਲੋਕ ਗੀਤਾਂ ਵਿਚ ਸੁਆਲ ਜੁਆਬ !    ਛੋਟਾ ਪਰਦਾ !    ਖ਼ੁਸ਼ੀ ਭਰੀ ਜ਼ਿੰਦਗੀ ਦੀ ਰਾਹ !    ਠੱਗਾਂ ਤੋਂ ਬਚਣ ਦਾ ਸੁਨੇਹਾ ਦਿੰਦੀ ‘ਕਿੱਟੀ ਪਾਰਟੀ’ !    ਅਗਲੇ ਜਨਮ ’ਚ ਜ਼ਰੂਰ ਮਿਲਾਂਗੇ! !    ਰੰਗਕਰਮੀਆਂ ਦਾ ਭਵਨ !    ਕੱਖੋਂ ਹੌਲਾ ਹੋਇਆ ‘ਚੰਨ ਪ੍ਰਦੇਸੀ’ ਦਾ ਗੀਤਕਾਰ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On November - 14 - 2019

1- ਗਵਰਨਮੈਂਟ ਆਫ਼ ਆਇਰਲੈਂਡ ਪੋਸਟ ਡਾਕਟੋਰਲ ਫੈਲੋਸ਼ਿਪ ਪ੍ਰੋਗਰਾਮ 2020: ਆਇਰਿਸ਼ ਰਿਸਰਚ ਕੌਂਸਲ ਤੇ ਆਇਰਲੈਂਡ ਸਰਕਾਰ ਵੱਲੋਂ ਪੀਐੱਚਡੀ ਧਾਰਕਾਂ ਕੋਲੋਂ ਇਸ ਫੈਲੋਸ਼ਿਪ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਫੈਲੋਜ਼ ਨੂੰ ਆਇਰਲੈਂਡ ‘ਚ ਰਹਿ ਕੇ ਸਮਾਜਿਕ ਤੇ ਅਕਾਦਮਿਕ ਵਿਸ਼ਿਆਂ ’ਤੇ ਖੋਜ ਕਰਨੀ ਪਵੇਗੀ ਅਤੇ ਸਬੰਧਤ ਪ੍ਰੋਗਰਾਮਾਂ ਤੇ ਮੀਟਿੰਗਾਂ ਵਿਚ ਹਿੱਸਾ ਲੈਣਾ ਪਵੇਗਾ। ਪੋਸਟ ਗਰੈਜੂਏਟ ਡਿਗਰੀ ਪ੍ਰਾਪਤ ਅੰਤਰਰਾਸ਼ਟਰੀ ਵਿਦਿਆਰਥੀ ਜੋ ਡਾਕਟੋਰਲ ਕਰਨ ਦੇ ਚਾਹਵਾਨ ਹਨ ਤੇ ਪਿਛਲੇ ਪੰਜ ਸਾਲਾਂ (31 ਮਈ 2015 ਅਤੇ 31 ਮਈ 2020) ‘ਚ ਹਾਰਡਬਾਊਂਡ ਕਰੈਕਟਿਡ ਥੀਸਿਸ ਪੇਸ਼ ਕੀਤੇ ਹੋਣ, ਅਪਲਾਈ ਕਰਨ ਦੇ ਯੋਗ ਹਨ। ਚੁਣੇ ਗਏ ਉਮੀਦਵਾਰਾਂ ਨੂੰ 31,275 ਯੂਰੋ ਸਾਲਾਨਾ ਸੈਲਰੀ ਤੇ ਹੋਰ ਲਾਭ ਮਿਲਣਗੇ। ਚਾਹਵਾਨ ਵਿਦਿਆਰਥੀ ਇਸ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 27 ਨਵੰਬਰ, 2019
ਲਿੰਕ: http://www.b4s.in/PT/GOI7
2- ਮੋਨਾਸ਼ ਹਿਊਮੈਨਿਟੇਰੀਅਨ ਸਕਾਲਰਸ਼ਿਪ: ਮੋਨਾਸ਼ ਯੂਨੀਵਰਸਿਟੀ ‘ਚ ਗਰੈਜੂਏਸ਼ਨ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਕਾਲਰਸ਼ਿਪ ਦਾ ਲਾਭ ਉਠਾ ਸਕਦੇ ਹਨ। ਇਸ ਤਹਿਤ ਹੋਣਹਾਰ ਵਿਦਿਆਰਥੀਆਂ ਨੂੰ ਪੂਰੀ ਟਿਊਸ਼ਨ ਫ਼ੀਸ ਤੇ ਉੱਚ ਸਿੱਖਿਆ ਲਈ ਸਾਲਾਨਾ ਭੱਤੇ ਪ੍ਰਾਪਤ ਹੋਣਗੇ। ਮੋਨਾਸ਼ ਯੂਨੀਵਰਸਿਟੀ ‘ਚ ਗਰੈਜੂਏਸ਼ਨ ਡਿਗਰੀ ਕੋਰਸ ‘ਚ ਦਾਖ਼ਲਾ ਲੈ ਚੁੱਕੇ ਅੰਤਰਰਾਸ਼ਟਰੀ ਵਿਦਿਆਰਥੀ ਅਪਲਾਈ ਕਰਨ ਦੇ ਯੋਗ ਹਨ। ਚੁਣੇ ਗਏ ਉਮੀਦਵਾਰਾਂ ਨੂੰ ਸਾਲਾਨਾ ਭੱਤੇ ਵਜੋਂ 5,000 ਅਮਰੀਕੀ ਡਾਲਰ ਤੇ ਪੂਰੀ ਕੋਰਸ ਫ਼ੀਸ ਪ੍ਰਾਪਤ ਹੋਵੇਗੀ। ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 29 ਨਵੰਬਰ, 2019
ਲਿੰਕ: http://www.b4s.in/PT/MHS2
3- ਜਸਟਸ ਐਂਡ ਲੁਈਸ ਵੈਨ ਏਫੈਨ ਐਕਸੀਲੈਂਸ ਸਕਾਲਰਸ਼ਿਪ 2019: ਡੇਲਫ ਯੂਨੀਵਰਸਿਟੀ ਆਫ ਤਕਨਾਲੋਜੀ (ਟੀਯੂ ਡੈਲਫਟ) ਨੀਂਦਰਲੈਂਡ ਨੇ ਅੰਤਰਰਾਸ਼ਟਰੀ ਹੋਣਹਾਰ ਵਿਦਿਆਰਥੀਆਂ ਕੋਲੋਂ ਐੱਸਸੀ ਪ੍ਰੋਗਰਾਮ ‘ਚ ਦਾਖ਼ਲੇ ਲਈ ਉਪਰੋਕਤ ਸਕਾਲਰਸ਼ਿਪ ਲਈ ਅਰਜ਼ੀਆਂ ਮੰਗੀਆਂ ਹਨ। ਅਪਲਾਈ ਕਰਨ ਲਈ ਉਮੀਦਵਾਰ ਨੇ ਦੋ ਸਾਲਾ ਐੱਮਐੱਸੀਸੀ ਪ੍ਰੋਗਰਾਮ ‘ਚ ਦਾਖ਼ਲਾ ਲਿਆ ਹੋਵੇ ਤੇ ਨੀਂਦਰਲੈਂਡ ਤੋਂ ਬਾਹਰ ਕਿਸੇ ਪ੍ਰਸਿੱਧ ਯੂਨੀਵਰਿਸਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਘੱਟੋ-ਘੱਟ 80 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ। ਚੁਣੇ ਗਏ ਉਮੀਦਵਾਰ ਨੂੰ ਸਾਲਾਨਾ 11,500 ਤੋਂ 30,000 ਯੂਰੋ ਦੀ ਰਕਮ ਮਿਲੇਗੀ। ਇਸ ਰਕਮ ‘ਚ ਪੂਰੀ ਟਿਊਸਨ ਫ਼ੀਸ, ਰਹਿਣ ਦਾ ਖ਼ਰਚਾ, ਨਿੱਜੀ ਵਿਕਾਸ, ਵਰਕਸ਼ਾਪ ਤੇ ਸੈਮੀਨਾਰ ਖ਼ਰਚ ਸ਼ਾਮਿਲ ਹੈ। ਚਾਹਵਾਨ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 01, ਦਸੰਬਰ, 2019
ਲਿੰਕ: http://www.b4s.in/PT/EES1

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.