ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਵਜ਼ੀਫ਼ਿਆਂ ਬਾਰੇ ਜਾਣਕਾਰੀ

Posted On November - 7 - 2019

1- ਸਵਿਸ ਗਵਰਨਮੈਂਟ ਐਕਸੀਲੈਂਸ ਸਕਾਲਰਸ਼ਿਪ 2020-21: ਭਾਰਤ ਦੇ ਨੌਜਵਾਨ ਖੋਜਕਰਤਾ, ਮਾਸਟਰ ਡਿਗਰੀ ਤੇ ਡਾਕਟਰੇਟ ਡਿਗਰੀਧਾਰਕ ਵਿਦਿਆਰਥੀਆਂ ਨੂੰ ਸਵਿਸ ਗਵਰਨਮੈਂਟ ਤੇ ਫੈਡਰੇਸ਼ਨ ਕਮਿਸ਼ਨ ਦੇ ਸਾਂਝੇ ਪ੍ਰੋਗਰਾਮ ਤਹਿਤ ਸਕਾਲਰਸ਼ਿਪ ਲਈ ਸਵਿਟਜ਼ਰਲੈਂਡ ’ਚ ਰਹਿ ਕੇ ਅੰਤਰਰਾਸ਼ਟਰੀ ਮੁਦਰਾ ’ਤੇ ਰਿਸਰਚ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਰਥਿਕ ਸਹਾਇਤਾ ਦੇਣ ਦੇ ਉਦੇਸ਼ ਨਾਲ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਨੇ 31 ਦਸੰਬਰ, 2016 ਤੋਂ ਜੁਲਾਈ 2020 ਦੌਰਾਨ ਪੀਐੱਚਡੀ ਜਾਂ ਮਾਸਟਰ ਡਿਗਰੀ ਕੀਤੀ ਹੋਵੇ ਤੇ ਉਸ ਕੋਲ ਕੋਈ ਖੋਜ ਪ੍ਰਸਤਾਵ ਹੋਵੇ। ਸਵਿਟਜ਼ਰਲੈਂਡ ਦੇ ਕਿਸੇ ਪ੍ਰੋਫੈਸਰ ਦਾ ਪੀਐੱਚਡੀ ਕਰਨ ਸਮੇਂ ਨਿਗਰਾਨੀ ਦਾ ਪੁਸ਼ਟੀ ਪੱਤਰ ਹੋਵੇ। ਖੋਜ ਭਾਸ਼ਾ ‘ਚ ਮਾਹਿਰ ਹੋਵੇ ਤੇ ਪਹਿਲਾਂ ਕਦੇ ਸਵਿਟਜ਼ਰਲੈਂਡ ਸਰਕਾਰ ਕੋਲੋਂ ਕੋਈ ਸਕਾਲਰਸ਼ਿਪ ਨਾ ਲਿਆ ਹੋਵੇ। ਪ੍ਰਤੀ ਮਹੀਨਾ 1920 ਤੋਂ 3500 ਸਵਿਸ ਫਰੈਂਕ, ਸਿਹਤ ਬੀਮਾ, 300 ਸਵਿਸ ਫਰੈਂਕ ਦੀ ਰਿਹਾਇਸ਼ੀ ਸਹਾਇਤਾ ਤੇ ਹੋਰ ਸਹੂਲਤਾਂ ਮਿਲਣਗੀਆਂ। ਇੱਛੁਕ ਵਿਦਿਆਰਥੀ ਈਮੇਲ ਜ਼ਰੀਏ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 12 ਨਵੰਬਰ, 2019
ਲਿੰਕ: http://www.b4s.in/PT/SGE4
2- ਆਈਆਈਈ ਐੱਮਐੱਸਏ ਸਕਾਲਰਸ਼ਿਪ 2019: ਆਈਆਈਈ ਐੱਮਐੱਸਏ ਵੱਲੋਂ 12ਵੀਂ ਕਲਾਸ ਪਾਸ ਵਿਦਿਆਰਥੀਆਂ ਨੂੰ ਗਰੈਜੂਏਸ਼ਨ ਸਟ੍ਰੀਮ ’ਚ ਕਿਸੇ ਵੀ ਵਿਸ਼ੇ ’ਚ ਉੱਚ ਸਿੱਖਿਆ ਲਈ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ। ਜੋ ਵਿਦਿਆਰਥੀ ਵਿੱਦਿਅਕ ਸੈਸ਼ਨ 2019-20 ’ਚ 12ਵੀਂ ਪਾਸ ਹੋਣ ਜਾਂ 12ਵੀਂ ’ਚ ਪੜ੍ਹ ਰਹੇ ਹੋਣ। ਵਿਦਿਆਰਥੀ ਕੋਲ ਆਈਆਈਈ ਐੱਮਐੱਸਏ ਇੰਸਟੀਚਿਊਟ ਦੇ ਫਾਊਂਡੇਸ਼ਨ ਪ੍ਰੋਗਰਾਮ, ਹਾਇਰ ਸਰਟੀਫਿਕੇਟ ਜਾਂ ਅੰਡਰ ਗਰੈਜੂਏਟ ਕੋਰਸ ’ਚ ਫੁੱਲ ਟਾਈਮ ਕੋਰਸ ਕਰਨ ਲਈ ਆਫ਼ਰ ਲੈਟਰ ਹੋਵੇ ਜਾਂ 12ਵੀਂ ਪਾਸ ਹੋਵੇ ਜਾਂ 12ਵੀਂ ਕਲਾਸ ’ਚ ਪੜ੍ਹਦਾ ਹੋਵੇ। ਵਿਦਿਆਰਥੀ ਹੋਰ ਵਿੱਤੀ ਸਹਾਇਤਾ ਦਾ ਲਾਭ ਨਾ ਪ੍ਰਾਪਤ ਕਰ ਰਹੇ ਹੋਣ। ਚੁਣੇ ਗਏ ਵਿਦਿਆਰਥੀਆਂ ਨੂੰ ਕੁੱਲ ਫ਼ੀਸ ’ਚੋਂ 25 ਤੋਂ 100 ਫ਼ੀਸਦੀ ਤਕ ਦੀ ਸਾਲਾਨਾ ਟਿਊਸ਼ਨ ਫ਼ੀਸ ਦੀ ਛੋਟ ਮਿਲੇਗੀ। ਇੱਛੁਕ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 15 ਨਵੰਬਰ, 2019
ਲਿੰਕ: http://www.b4s.in/PT/IIE1
3- ਉਮਾ ਸਥਨੂਰ ਐੱਫਆਈਟੀ ਸਕਾਲਰਸ਼ਿਪ ਸਕੀਮ 2020: ਫਾਊਂਡੇਸ਼ਨ ਫਾਰ ਇੰਟਰਨੈਸ਼ਨਲ ਟੈਕਸੇਸ਼ਨ ਮੁੰਬਈ ਵੱਲੋਂ ਇੰਟਰਨੈਸ਼ਨਲ ਟੈਕਸੇਸ਼ਨ ਪ੍ਰੋਫੈਸ਼ਨਲ, ਜੋ ਵੀਏਨਾ ਯੂਨੀਵਰਸਿਟੀ ਜਾਂ ਐਮਸਟਰਡਮ ਯੂਨੀਵਰਸਿਟੀ ’ਚ ਮਾਸਟਰ ਪ੍ਰੋਗਰਾਮ ’ਚ ਪੜ੍ਹਦੇ ਹੋਣ, ਨੂੰ ਆਰਥਿਕ ਸਹਾਇਤਾ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਉਮੀਦਵਾਰ ਪ੍ਰੋਫੈਸ਼ਨਲ ਯੋਗਤਾ ਨਾਲ ਭਾਰਤ ਜਾਂ ਵਿਦੇਸ਼ ’ਚ ਕਿਸੇ ਹਾਈ ਕਲਾਸ ਯੂਨੀਵਰਸਿਟੀ ਦਾ ਡਿਗਰੀਧਾਰਕ ਹੋਵੇ ਤੇ ਇੰਟਰਨੈਸ਼ਨਲ ਟੈਕਸੇਸ਼ਨ ’ਚ ਘੱਟੋ-ਘੱਟ 3 ਸਾਲ ਜਾਂ ਕਿਸੇ ਹੋਰ ਪ੍ਰੋਫੈਸ਼ਨ ’ਚ ਪੰਜ ਜਾਂ ਜ਼ਿਆਦਾ ਸਾਲਾਂ ਦਾ ਤਜਰਬਾ ਹੋਵੇ। ਇਕ ਸਾਲ ਦੀ ਟਿਊਸ਼ਨ ਫ਼ੀਸ ਮਿਲੇਗੀ। ਇੱਛੁਕ ਈਮੇਲ ਜਾਂ ਡਾਕ ਰਾਹੀਂ ਅਪਲਾਈ ਕਰ ਸਕਦੇ ਹਨ।
ਅਰਜ਼ੀ ਦੀ ਆਖ਼ਰੀ ਤਰੀਕ: 15 ਨਵੰਬਰ, 2019
ਲਿੰਕ: http://www.b4s.in/PT/USS1

www.buddy4study.com ਦੇ ਸਹਿਯੋਗ ਨਾਲ।


Comments Off on ਵਜ਼ੀਫ਼ਿਆਂ ਬਾਰੇ ਜਾਣਕਾਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.