ਗੈਂਗਸਟਰ ਰਾਜਵਿੰਦਰ ਘਾਲੀ ਦਾ ਕਤਲ !    ਨੌਜਵਾਨ ਸੋਚ: ਪੰਜਾਬ ’ਚ ਵਾਤਾਵਰਨ ਦਾ ਸੰਕਟ !    ਜਬਰ-ਜਨਾਹ ਦੀਆਂ ਪੀੜਤ ਕੁੜੀਆਂ ਤੇ ਸਾਡਾ ਸਮਾਜ !    ਨੌਜਵਾਨਾਂ ਵਿਚ ਵਧ ਰਹੀ ਅਸਹਿਣਸ਼ੀਲਤਾ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਸਵਾਮੀ ਨੇ ਪੁਰਾਣਾ ਰਿਕਾਰਡ ਕੱਢ ਕਾਂਗਰਸ ’ਤੇ ਨਿਸ਼ਾਨਾ ਸਾਧਿਆ !    ਨਾਗਰਿਕਤਾ ਬਿੱਲ ਦਾ ਡੇਢ ਕਰੋੜ ਲੋਕਾਂ ਨੂੰ ਲਾਭ ਹੋਵੇਗਾ: ਸੰਘ !    ਹਾਈਪਰਲੂਪ ਪ੍ਰਾਜੈਕਟ ਬਾਰੇ ਊਧਵ ਨਾਲ ਮੁਲਾਕਾਤ ਕਰਨਗੇ ਬ੍ਰੈਨਸਨ !    ਵਕੀਲਾਂ ਵੱਲੋਂ ਲਾਹੌਰ ਦੇ ਹਸਪਤਾਲ ’ਚ ਭੰਨਤੋੜ, ਪੰਜ ਮਰੀਜ਼ਾਂ ਦੀ ਮੌਤ !    ਪਾਕਿ ਅਦਾਲਤ ਵੱਲੋਂ ਹਾਫ਼ਿਜ਼ ਸਈਦ ਖ਼ਿਲਾਫ਼ ਦੋਸ਼ ਆਇਦ !    

ਲੋਕ ਸਰੋਕਾਰਾਂ ਦੀ ਗੱਲ

Posted On November - 17 - 2019

ਸੁਲੱਖਣ ਸਰਹੱਦੀ

ਹਥਲੀ ਪੁਸਤਕ ‘ਪੱਥਰਾਂ ਦੇ ਸ਼ਹਿਰ ਵਿਚ’ (ਕੀਮਤ: 200 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਪਕੇਰੀ ਉਮਰ ਦੇ ਸ਼ਾਇਰ ਹਰਦਿਆਲ ਪਰਵਾਨਾ ਦਾ ਪ੍ਰਥਮ ਕਾਵਿ ਸੰਗ੍ਰਹਿ ਹੈ। ਉਂਜ, ਉਹ ਬਚਪਨ ਤੋਂ ਹੀ ਕਵਿਤਾ, ਗੀਤ ਆਦਿ ਲਿਖ ਰਿਹਾ ਸੀ ਅਤੇ ਅਖ਼ਬਾਰਾਂ ਤੇ ਰਸਾਲਿਆਂ ਵਿਚ ਵੀ ਛਪਦਾ ਸੀ। ਉਹ ਆਪਣੇ ਲਿਖੇ ਗੀਤਾਂ ਜਾਂ ਗ਼ਜ਼ਲਾਂ ਨੂੰ ਰੇਡੀਓ ਤੋਂ ਵੀ ਗਾਉਂਦਾ ਰਿਹਾ। ਬਕੌਲ ਸ਼ਾਇਰ ਉਸ ਦੇ ਮਿੱਤਰਾਂ ਦੇ ਜ਼ੋਰ ਦੇਣ ਉੱਤੇ ਉਸ ਨੇ ਰਚਨਾਵਾਂ ਇਕੱਠੀਆਂ ਕਰਕੇ ਇਹ ਪੁਸਤਕ ਛਪਵਾਈ ਹੈ। ਇਸ ਪੁਸਤਕ ਵਿਚ 73 ਗ਼ਜ਼ਲਾਂ, ਤਿੰਨ ਨਜ਼ਮਾਂ, 4 ਰੁਬਾਈਆਂ ਅਤੇ ਪੰਜ ਗੀਤ ਹਨ।
ਪਰਵਾਨਾ ਦੀਆਂ ਗ਼ਜ਼ਲਾਂ ਤਕਨੀਕ ਵਿਚ ਵੀ ਪੂਰੀਆਂ ਹਨ ਅਤੇ ਵਿਸ਼ੇ ਵਿਚ ਵੀ। ਅਸਲ ਵਿਚ ਇਸ ਪੁਸਤਕ ਦੇ 99 ਸਫ਼ਿਆਂ ਵਿਚੋਂ 89 ਸਫ਼ਿਆਂ ਉੱਤੇ ਗ਼ਜ਼ਲਾਂ ਹੀ ਹਨ। ਕਵੀ ਨੂੰ ਚਾਹੀਦਾ ਸੀ ਕਿ ਉਹ ਹਥਲੀ ਪੁਸਤਕ ਨੂੰ ਗ਼ਜ਼ਲ ਸੰਗ੍ਰਹਿ ਬਣਾ ਲੈਂਦਾ ਕਿਉਂਕਿ ਕੇਵਲ 10 ਸਫ਼ਿਆਂ ਨਾਲ ਹੀ ਇਹ ਕਾਵਿ ਸੰਗ੍ਰਹਿ ਦੇ ਵਰਗ ਵਿਚ ਆ ਗਈ। ਖ਼ੈਰ! ਉਸ ਦੀਆਂ ਗ਼ਜ਼ਲਾਂ ਵਿਚ ਬਹੁਤ ਵਧੀਆ, ਸੰਜੀਦਾ ਅਤੇ ਸਮਕਾਲ ਦੇ ਮਸਲਿਆਂ ਨੂੰ ਸੰਬੋਧਨ ਸ਼ਿਅਰਕਾਰੀ ਹੈ:
* ਨਾ ਕਿਸੇ ਭਗਵਾਨ ਦੀ ਤੇ ਨਾ ਕਿਸੇ ਈਮਾਨ ਦੀ,
ਗੱਲ ਕਰਨੀ ਹੈ ਤਾਂ ਯਾਰੋ ਗੱਲ ਕਰੋ ਇਨਸਾਨ ਦੀ।
* ਵਹਿਸ਼ਤੀ ਡਾਕੂ ਲੁਟੇਰੇ ਮੁਫ਼ਲਿਸਾਂ ਦੇ ਭੇਸ ਵਿਚ,
ਕਿਸ ਨੂੰ ਆਪਣਾ ਦੁੱਖ ਸੁਣਾਈਏ ਪੱਥਰਾਂ ਦੇ ਸ਼ਹਿਰ ਵਿਚ।
* ਬੜੇ ਚਾਵਾਂ ਨਾਲ ਸੂਰਜ ਆ ਰਿਹਾ ਸੀ ਘਰ ਮੇਰੇ,
ਬਾਹਰੋਂ ਹੀ ਡਰ ਕੇ ਮੁੜ ਗਿਆ ਜਦ ਘਰ ’ਚ ਨ੍ਹੇਰਾ ਵੇਖਿਆ।
* ਅੰਨ੍ਹੀ ਪੀਹੇ ਕੁੱਤਾ ਚੱਟੇ ਵਾੜ ਖੇਤ ਨੂੰ ਖਾਵੇ,
ਰਾਜੇ ਸੀਂਹ ਮੁਕੱਦਮ ਕੁੱਤੇ ਕਿਹੜਾ ਸੁਣੇ ਦੁਆਵਾਂ।
ਸ਼ਾਇਰ ਨੇ ਆਪਣੇ ਬੁਲੰਦ ਸ਼ਿਅਰਾਂ ਦੇ ਵਿਸ਼ੇ ਵੀ ਲੋਕ ਸਰੋਕਾਰਾਂ ਵਾਲੇ ਲਏ ਹਨ। ਪਰਵਾਸ ਦਾ ਦੁੱਖ, ਰਾਜਨੀਤਕ ਨਿਵਾਣਾਂ, ਲੁੱਟ-ਖਸੁੱਟ, ਮਾਵਾਂ ਦਾ ਨਿਰਾਦਰ, ਚਾਨਣ ਅਤੇ ਹਨੇਰੇ ਵਿਚ ਸਦੀਵੀ ਯੁੱਧ, ਭਰੂਣ ਹੱਤਿਆ, ਵਾਤਾਵਰਨ ਵਿਚ ਘੁਲ ਰਿਹਾ ਜ਼ਹਿਰ ਆਦਿ ਉਸ ਦੇ ਸ਼ਿਅਰਾਂ ਦੇ ਵਿਸ਼ੇ ਹਨ। ਪੁਸਤਕ ਦੇ ਪੰਜ ਦੇ ਪੰਜ ਗੀਤ ਵੀ ਸੰਵੇਦਨਾ ਭਰਪੂਰ ਹਨ।

ਸੰਪਰਕ: 94174-84337


Comments Off on ਲੋਕ ਸਰੋਕਾਰਾਂ ਦੀ ਗੱਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.