ਜਲੰਧਰ ’ਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲੱਗੇਗਾ ਕਰਫਿਊ਼ !    ਪੀਐੱਨਬੀ ਨੇ ਵਿਆਜ ਦਰਾਂ ਘਟਾਈਆਂ !    ਸਿਆਹਫ਼ਾਮ ਰੋਸ !    ਤਾਲਾਬੰਦੀ ਦੇ ਮਾਅਨੇ !    ਵੀਹ ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਵਿਸ਼ਲੇਸ਼ਣ !    ਫ਼ੀਸਾਂ ’ਚ ਵਾਧੇ ਖ਼ਿਲਾਫ਼ ਸੋਨੀ ਦੀ ਕੋਠੀ ਘੇਰੇਗੀ ‘ਆਪ’ !    ਗੁੱਟੂ ਦੀ ਖੂਹੀ ਅਤੇ ਮਸਤ ਰਾਮ !    ਜਨਤਕ ਖੇਤਰ ਕਮਜ਼ੋਰ ਕਰਨ ਦੇ ਗੰਭੀਰ ਸਿੱਟੇ !    ਬੱਸ ਲੰਘਾਊ ਭੂਆ !    ਦਿੱਲੀ ’ਚ ਕਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਨੂੰ ਟੱਪੀ !    

ਯੂਨਾਈਟਡ ਸਿੱਖਜ਼ ਸੰਸਥਾ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਮਦਦ

Posted On November - 8 - 2019

ਯੂਨਾਈਟਿਡ ਸਿੱਖਜ਼ ਸੰਸਥਾ ਦੇ ਵਲੰਟੀਅਰ ਹੜ੍ਹ ਪੀੜਤ ਕਿਸਾਨਾਂ ਨੂੰ ਖਾਦ ਵੰਡਣ ਮੌਕੇ।-ਫੋਟੋ.ਖੋਸਲਾ

ਪੱਤਰ ਪ੍ਰੇਰਕ
ਸ਼ਾਹਕੋਟ,7 ਨਵੰਬਰ
ਯੂਨਾਈਟਡ ਸਿੱਖਜ਼ ਸੰਸਥਾ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਦੇ ਕੰਮ ਜਾਰੀ ਰੱਖਦੇ ਹੋਏ ਅੱਜ ਇਸ ਸਬ ਡਿਵੀਜ਼ਨ ਅਧੀਨ ਆਉਂਦੇ ਬਲਾਕ ਲੋਹੀਆਂ ਖਾਸ ਦੇ ਹੜ੍ਹ ਪੀੜਤ 2500 ਕਿਸਾਨਾਂ ਨੂੰ 11 ਹਜ਼ਾਰ ਬੋਰਾ ਯੂਰੀਆ ਖਾਦ ਦਿੱਤੀ ਗਈ।
ਸੰਸਥਾ ਦੇ ਡਾਇਰੈਕਟਰ ਬਲਜੀਤ ਸਿੰਘ ਜੌਹਲ (ਯੂ.ਐਸ.ਏ),ਇ਼ੰਚਾਰਜ ਜਸਮੀਤ ਸਿੰਘ ਫਰੀਦਾਬਾਦ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਵਿਚ ਆਏ ਹੜ੍ਹਾਂ ਨਾਲ ਝੋਨੇ ਦੀ ਨੁਕਸਾਨੀ ਗਈ ਫਸਲ ਦਾ ਸੰਸਥਾ ਦੇ ਸਰਗਰਮ ਵਲੰਟੀਅਰ ਪਰਮਿੰਦਰ ਸਿੰਘ ਤੇ ਗੁਰਬਖਸ਼ ਸਿੰਘ ਅਤੇ ਮਹਿਰਾਜਵਾਲਾ ਦੇ ਸਰਪੰਚ ਕੁਲਵੰਤ ਸਿੰਘ ਕੋਲੋ ਸਰਵੇ ਕਰਵਾਇਆ ਗਿਆ ਸੀ। ਉਨ੍ਹਾਂ ਵੱਲੋਂ ਕੀਤੇ ਗਏ ਸਰਵੇ ਦੇ ਅਧਾਰ ਤੇ ਹੀ ਉਨ੍ਹਾਂ ਦੀ ਸੰਸਥਾ ਨੇ ਕਿਸਾਨਾਂ ਨੂੰ ਹਾੜ੍ਹੀ ਦੀ ਬਿਜਾਈ ਵਾਸਤੇ ਖਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਲਾਕ ਲੋਹੀਆਂ ਖਾਸ ਦੇ ਕਈ ਪਿੰਡਾਂ ਦੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ।
ਕਿਸਾਨਾਂ ਦੇ ਨੁਕਸਾਨ ਨੂੰ ਦੇਖਦੇ ਹੋਏ ਉਨ੍ਹਾਂ ਨੇ ਬਲਾਕ ਲੋਹੀਆਂ ਖਾਸ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਇੱਕ ਏਕੜ ਲਈ ਇੱਕ ਬੋਰਾ ਯੂਰੀਆ ਖਾਦ ਦੇਣ ਦਾ ਫੈਸਲਾ ਕੀਤਾ ਸੀ। ਇਸੇ ਤਹਿਤ ਉਨ੍ਹਾਂ ਨੇ ਅੱਜ 2500 ਹੜ੍ਹ ਪੀੜਤ ਕਿਸਾਨਾਂ ਨੂੰ 11 ਹਜ਼ਾਰ ਬੋਰਾ ਯੂਰੀਆ ਖਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਉਨ੍ਹਾਂ ਦੀ ਸੰਸਥਾ ਹੜ੍ਹ ਪੀੜਤਾਂ ਨੂੰ ਮੈਡੀਕਲ ਸਹੂਲਤਾਂ,ਘਰੇਲੂ ਵਰਤੋ ਯੋਗ ਸਮਾਨ,ਪਸ਼ੂਆਂ ਲਈ ਚਾਰਾ,ਅਤੇ ਨੁਕਸਾਨੇ ਗਏ ਘਰਾਂ ਦੀ ਮੁੜ ਉਸਾਰੀ ਲਈ ਸਹਾਇਤਾ ਕਰ ਚੁੱਕੀ ਹੈ। ਕਿਸਾਨਾਂ ਨੂੰ ਖਾਦ ਵੰਡਣ ਸਮੇਂ ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ,ਡਾ ਜਗਜੀਤ ਸਿੰਘ ਜੱਜ,ਸੁਖਬੀਰ ਿੰਘ ਤਲਵਾੜ,ਬਲਵਿੰਦਰ ਸਿੰਘ,ਭੁਪਿੰਦਰ ਸਿੰਘ ਥਿੰਦ ਅਤੇ ਡਾ ਹਰਨੇਕ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਸਥਾ ਦੇ ਵਲੰਟੀਅਰ ਅਤੇ ਹੜ੍ਹ ਪੀੜਤ ਕਿਸਾਨ ਮੌਜੂਦ ਸਨ।

ਖਾਲਸਾ ਰਿਲੀਫ ਨੇ ਹੜ੍ਹ ਪੀੜਤ ਕਿਸਾਨਾਂ ਦੀ ਕਣਕ ਬੀਜੀ

ਨਡਾਲਾ(,ਪੱਤਰ ਪ੍ਰੇਰਕ): ਬਰਸਾਤੀ ਮੌਸਮ ਵਿਚ ਪੰਜਾਬ ਦੇ ਦੋਆਬਾ ਖੇਤਰ ’ਚ ਆਏ ਹੜ੍ਹਾਂ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇੰਟਰਨੈਸ਼ਨਲ ਖਾਲਸਾ ਰਲੀਫ ਸੁਸਾਇਟੀ ਵੱਲੋਂ ਪਾਲਾ ਸਿੰਘ ਫਰਾਂਸ ਦੀ ਅਗਵਾਈ ਹੇਠ ਜਲੰਧਰ ਜ਼ਿਲ੍ਹੇ ਦੇ ਪਿੰਡ ਚੰਨਣਵਿੰਡੀ ਤੇ ਗੁੱਟਾਂ ਗੁਛੀ ਗਾਛੂ ਦੇ ਦਰਜਨ ਤੋਂ ਵੱਧ ਕਿਸਾਨਾਂ ਨੂੰ ਕਣਕ ਦੀ ਬਿਜਾਈ ਕਰਕੇ ਦਿੱਤੀ ਗਈ। ਸੰਸਥਾ ਦੇ ਸਥਾਨਕ ਇੰਚਾਰਜ ਹਰਮਨ ਸਿੰਘ ਨਡਾਲਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਇਨ੍ਹਾਂ ਸਬੰਧਤ ਗਰੀਬ ਕਿਸਾਨਾਂ ਨੂੰ ਵੱਡੀ ਆਰਥਿਕ ਸੱਟ ਵੱਜੀ ਹੈ। ਕੁਝ ਕਿਸਾਨਾਂ ਨੂੰ ਆਲੂ ਵੀ ਬੀਜ ਕੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਹੜ੍ਹ ਪੀੜਤ ਗਰੀਬ ਲੋਕਾਂ ਦੀ ਮਦਦ ਜਾਰੀ ਰਹੇਗੀ, ਜਿਨ੍ਹਾਂ ਲੋਕਾਂ ਦੇ ਮਕਾਨ ਡਿੱਗ ਗਏ ਸਨ ਉਨ੍ਹਾਂ ਨੂੰ ਨਵੇਂ ਮਕਾਨ ਬਣਾ ਕੇ ਦਿਤੇ ਜਾ ਰਹੇ ਹਨ। ਇਸ ਕਾਰਜ ਲਈ ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ ਬਾਜਖਾਨਾ, ਮਹਿੰਦਰਪਾਲ ਸਿੰਘ ਸੇਵਕ, ਸਰਬਜੀਤ ਸਿੰਘ ਭਾਗੂ ਨਡਾਲਾ ਤੇ ਹੋਰਨਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ।


Comments Off on ਯੂਨਾਈਟਡ ਸਿੱਖਜ਼ ਸੰਸਥਾ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਮਦਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.