ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦਾ ਭਾਵ ਸਿਰਫ ਵਿਦਿਆਰਥੀ ਵਿਦੇਸ਼ ਭੇਜਣਾ ਨਹੀਂ: ਪਟਨਾਇਕ !    ਗੁਜਰਾਤ ’ਚ ਹੁਣ ਆਈਟੀਆਈ ਤੇ ਪੌਲੀਟੈਕਨਿਕ ਕਾਲਜਾਂ ’ਚ ਬਣਨਗੇ ਲਰਨਿੰਗ ਲਾਇਸੈਂਸ !    ਸ਼ਬਦ ਲੰਗਰ ਵਿਚ ‘ਜਗਤ ਗੁਰੂ ਬਾਬਾ’ ਕਿਤਾਬ ਵੰਡੀ !    ਖੱਡ ’ਚ ਕਾਰ ਡਿੱਗਣ ਕਾਰਨ ਦੋ ਹਲਾਕ !    ਦੋ ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣ 12 ਦਸੰਬਰ ਨੂੰ !    ਸਿੱਖਿਆ ਵਿਭਾਗ ਨੇ ਪੱਤਰਕਾਰੀ ਕਰ ਰਹੇ ਸਰਕਾਰੀ ਮੁਲਾਜ਼ਮਾਂ ’ਤੇ ਸ਼ਿਕੰਜਾ ਕੱਸਿਆ !    ਕਿੰਗਜ਼ ਇਲੈਵਨ ਪੰਜਾਬ ਨਾਲ ਜੁੜੇਗਾ ਗੌਤਮ !    ਮਿਉਂਸਿਪਲ ਪਾਰਕ ਦੀ ਮਾੜੀ ਹਾਲਤ ਕਾਰਨ ਲੋਕ ਔਖੇ !    ਕਾਂਗਰਸ ਵੱਲੋਂ ਦਿੱਲੀ ਸਰਕਾਰ ’ਤੇ ਘਪਲੇ ਦਾ ਦੋਸ਼ !    ਜੀਕੇ ਵੱਲੋਂ ਲਾਂਘੇ ਸਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ !    

ਯੂਗਾਂਡਾ ਵੀ ਗਏ ਸਨ ਬਾਬਾ ਨਾਨਕ?

Posted On November - 8 - 2019

ਨਵੀਂ ਦਿੱਲੀ, 7 ਨਵੰਬਰ
ਕੀ ਗੁਰੂ ਨਾਨਕ ਦੇਵ ਜੀ ਨੇ ਪੂਰਬੀ ਅਫ਼ਰੀਕਾ ਦੇ ਯੂਗਾਂਡਾ ਵੱਲ ਵੀ ਉਦਾਸੀ ਕੀਤੀ ਸੀ? ਸਥਾਨਕ ਲੋਕਾਂ ਅਤੇ ਸਿੱਖਾਂ ਨੂੰ ਇਸ ਬਾਬਤ ਕਿਸੇ ਪ੍ਰਮਾਣ ਦੀ ਲੋੜ ਨਹੀਂ ਹੈ। ਮੁਕਾਮੀ ਲੋਕਾਂ ਦਾ ਕਹਿਣਾ ਹੈ ਕਿ ਕਈ ਸਦੀਆਂ ਪਹਿਲਾਂ ‘ਬਾਮੂ ਨਾਨਿਕਾ’ ’ਚ ਇਕ ਫਕੀਰ ਆਇਆ ਸੀ ਪਰ ਯੂਗਾਂਡਾ ਅਤੇ ਪੂਰਬੀ ਅਫ਼ਰੀਕਾ ਦੇ ਹੋਰ ਹਿੱਸਿਆਂ ’ਚ ਵਸਦੇ ਸਿੱਖ ਪਰਵਾਸੀ ਮੰਨਦੇ ਹਨ ਕਿ ਇਹ ਫਕੀਰ ਹੋਰ ਕੋਈ ਨਹੀਂ ਸਗੋਂ ਗੁਰੂ ਨਾਨਕ ਦੇਵ ਸਨ। ਪੂਰੀ ਦੁਨੀਆਂ ਵਾਂਗ ਬਾਮੂ ਨਾਨਿਕਾ ’ਚ ਵੀ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।
ਕੰਪਾਲਾ ਤੋਂ 100 ਕੁ ਮੀਲ ਦੂਰ ਬਸਤੀ ਹੈ ਜਿਸ ਨੂੰ ਬਾਮੂ ਨਾਨਿਕਾ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਲੋਕਾਂ ਲਈ ਤੀਰਥ ਅਸਥਾਨ ਤੋਂ ਘੱਟ ਨਹੀਂ ਹੈ। ਅਫ਼ਰੀਕੀਆਂ ਦਾ ਕਹਿਣਾ ਹੈ ਕਿ ਇਕ ਮਹਾਂਪੁਰਸ਼ (ਉਨ੍ਹਾਂ ਦੇ ਆਪਣੇ ਫਿਰਕੇ ’ਚੋਂ ਨਹੀਂ) ਖਾਸ ਥਾਂ ’ਤੇ ਬੈਠ ਕੇ ਭਗਤੀ ਕਰਦਾ ਰਿਹਾ ਸੀ।
ਬਾਮੂ ਨਾਨਿਕਾ ’ਚ ਕਈ ਮੀਲ ਦੂਰ ਤੱਕ ਤਾਜ਼ਾ ਪਾਣੀ ਨਹੀਂ ਮਿਲਦਾ ਪਰ ਜਿਥੇ ਮਹਾਂਪੁਰਸ਼ ਨੇ ਭਗਤੀ ਕੀਤੀ ਸੀ ਉਥੋਂ ਕੁਝ ਮੀਟਰ ਦੀ ਦੂਰੀ ’ਤੇ ਤਾਜ਼ਾ ਪਾਣੀ ਦਾ ਛੋਟਾ ਜਿਹਾ ਝਰਨਾ ਹੈ। ਇਸ ਝਰਨੇ ਦਾ ਜਲ ਸ਼ਰਧਾਲੂਆਂ ਨੂੰ ‘ਅੰਮ੍ਰਿਤ’ ਵਜੋਂ ਦਿੱਤਾ ਜਾਂਦਾ ਹੈ। ਪਹਾੜੀ ਇਲਾਕੇ ’ਚ ਗੁਰੂ ਨਾਨਕ ਦੇਵ ਦੀ ਯਾਦ ’ਚ ਛੋਟਾ ਗੁਰਦੁਆਰਾ ਬਣਿਆ ਹੋਇਆ ਹੈ। ਕੰਪਾਲਾ ਆਧਾਰਿਤ ਐਨੀ ਕੌਰ ਨੇ ਦੱਸਿਆ ਕਿ ਥਾਂ ਦਾ ਨਾਮ ਬਾਬਾ ਨਾਨਕ ਜੀ ਦੇ ਨਾਂ ’ਤੇ ਪਿਆ। ਬਾਮੂ, ਬਾਬਾ ਮੁੰਗੂ ਦਾ ਛੋਟਾ ਨਾਮ ਜਾਪਦਾ ਹੈ। ਮੁੰਗੂ ਦਾ ਅਰਥ ਸਵਾਹਿਲੀ (ਯੂਗਾਂਡਾ ਦੀ ਭਾਸ਼ਾ) ’ਚ ਭਗਵਾਨ ਹੈ। ਅੰਗਰੇਜ਼ਾਂ ਵੱਲੋਂ ਸਿੱਖਾਂ ਨੂੰ ਯੂਗਾਂਡਾ ’ਚ ਰੇਲਵੇ ਨੈੱਟਵਰਕ ਤਿਆਰ ਕਰਨ ਲਈ 1895 ਤੋਂ 1930 ’ਚ ਲਿਆਏ ਜਾਣ ਮਗਰੋਂ ਉਨ੍ਹਾਂ ਨੂੰ ਇਸ ਥਾਂ ਦਾ ਪਤਾ ਲੱਗਾ। ਕੀਨੀਆ ਦੀ ਹਾਕੀ ਟੀਮ ਵੱਲੋਂ ਚਾਰ ਵਾਰ ਓਲੰਪਿਕ ਖੇਡ ਚੁੱਕੇ ਅਵਤਾਰ ਸਿੰਘ ਤਾਰੀ ਨੇ ਕਿਹਾ ਕਿ ਅਫ਼ਰੀਕੀ ਵੀ ਮੰਨਦੇ ਹਨ ਕਿ ਫਕੀਰ ਉਨ੍ਹਾਂ ਦੇ ਮੁਲਕ ਦਾ ਨਹੀਂ ਸੀ ਪਰ ਉਸ ’ਚ ਬਹੁਤ ਜ਼ਿਆਦਾ ਰੂਹਾਨੀ ਤਾਕਤ ਸੀ। ਯੂਗਾਂਡਾ ’ਚ ਸਾਬਕਾ ਸੰਸਦ ਮੈਂਬਰ ਪਰਮਜੀਤ ਸਿੰਘ ਮਰਵਾਹਾ ਨੇ ਕਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਬਾਮੂ ਨਾਨਿਕਾ ਆਉਣ ਦੇ ਸਬੂਤਾਂ ਦੀ ਕੌਣ ਪਰਵਾਹ ਕਰਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਸਿੱਖ ਵਿਦਵਾਨ ਜਿਤੇਂਦਰ ਸਿੰਘ ਸ਼ੰਟੀ ਨੇ ਪੁਰਾਤਨ ਜਨਮਸਾਖੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਪੰਜ ਉਦਾਸੀਆਂ ਕੀਤੀਆਂ ਸਨ ਅਤੇ ਸੰਭਵ ਹੈ ਕਿ ਗੁਰੂ ਨਾਨਕ ਨੇ ਬਾਮੂ ਨਾਨਿਕਾ ’ਚ ਵੀ ਚਰਨ ਪਾਏ ਹੋਣ। -ਆਈਏਐਨਐਸ


Comments Off on ਯੂਗਾਂਡਾ ਵੀ ਗਏ ਸਨ ਬਾਬਾ ਨਾਨਕ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.