ਅਨਭੋਲ ਮਨ ਵਿਚ ਸਾਹਿਤ ਦਾ ਚੁੱਪ-ਚੁਪੀਤਾ ਪ੍ਰਵੇਸ਼ !    ਗੁਰਬਾਣੀ ਤੇ ਸੂਫ਼ੀਆਨਾ ਕਲਾਮ ਗਾਉਂਦਿਆਂ !    ਦਰਗਾਹ ਸ਼ਰੀਫ਼ ਕਾਰਨ ਪ੍ਰਸਿੱਧ ਅਜਮੇਰ !    ਮਾਰਿਆ ਜਾਵੇਂਗਾ ਤੂੰ ਵੀ ਇਕ ਦਿਨ !    ਰਾਮ ਕੁਮਾਰ ਦਾ ‘ਆਵਾਰਾ’ ਆਦਮੀ !    ਕਾਵਿ ਕਿਆਰੀ !    ਗ਼ਦਰ ਲਹਿਰ ਦਾ ਕਾਬੁਲ ਅੱਡਾ !    ਮੌਸਮ ਠੀਕ ਨਹੀਂ !    ਮਾਨਵੀ ਵੇਦਨਾ-ਸੰਵੇਦਨਾ ਦਾ ਪ੍ਰਗਟਾਵਾ !    ਨਵੇਂ ਰੰਗ ਦੀ ਸ਼ਾਇਰੀ !    

ਯੁਵਕ ਮੇਲਾ: ਲੋਕ ਗੀਤ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਮੋਹਰੀ

Posted On November - 9 - 2019

ਮੁਕਾਬਲੇ ਦੌਰਾਨ ਨੱਚਦੇ ਹੋਏ ਵਿਦਿਆਰਥੀ।

ਰਤਨ ਸਿੰਘ ਢਿੱਲੋਂ
ਅੰਬਾਲਾ, 8 ਨਵੰਬਰ
ਐਸ.ਡੀ ਕਾਲਜ ਅੰਬਾਲਾ ਛਾਉਣੀ ਵਿਚ ਚੱਲ ਰਹੇ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਅੰਤਰ ਜ਼ੋਨਲ ਯੁਵਕ ਮੇਲੇ ਦੇ ਦੂਜੇ ਦਿਨ ਅੱਜ ਚਾਰ ਮੰਚਾਂ ’ਤੇ ਵੱਖ ਵੱਖ 12 ਵੰਨਗੀਆਂ ਦੇ ਮੁਕਾਬਲੇ ਹੋਏ ਜਿਨ੍ਹਾਂ ਵਿਚ ਹਰਿਆਣਵੀ ਲੋਕ ਸਭਿਆਚਾਰ ਨਾਲ ਸਬੰਧਤ ਜ਼ਿਆਦਾਤਰ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਅੱਜ ਦੇ ਪ੍ਰੋਗਰਾਮ ਦਾ ਉਦਘਾਟਨ ਕੁਰੂਕਸ਼ੇਤਰਾ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹੁਕਮ ਸਿੰਘ ਨੇ ਕੀਤਾ ਜਦੋਂ ਕਿ ਸ਼ਾਮ ਦੇ ਸੈਸ਼ਨ ਵਿਚ ਵਾਤਾਵਰਣ ਪ੍ਰੇਮੀ ਰਾਜਿੰਦਰ ਵਿੱਜ, ਕਾਲਜ ਦੇ ਸਾਬਕਾ ਡੀਨ ਸਭਿਆਚਾਰਕ ਮਾਮਲੇ ਸੇਵਾ ਮੁਕਤ ਰਤਨ ਸਿੰਘ ਢਿੱਲੋਂ ਅਤੇ ਸਾਬਕਾ ਪ੍ਰਿੰਸੀਪਲ ਜੀਜੀਐਨ ਕਾਲਜ ਲੁਧਿਆਣਾ ਡਾ. ਗੁਰਦੇਵ ਸਿੰਘ ਮੁੱਖ ਮਹਿਮਾਨ ਸਨ ਜਿਨ੍ਹਾਂ ਨੂੰ ਪ੍ਰਿੰਸੀਪਲ ਰਾਜਿੰਦਰ ਸਿੰਘ ਰਾਣਾ ਅਤੇ ਐਸ.ਡੀ.ਕਾਲਜ ਪ੍ਰਬੰਧਕ ਕਮੇਟੀ ਦਿੱਲੀ ਦੇ ਮੈਂਬਰ ਡਾ. ਰਮੇਸ਼ ਚੰਦਰ ਸ਼ਰਮਾ ਨੇ ਸਨਮਾਨਿਤ ਕੀਤਾ।
ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਪ੍ਰੇਮ ਸਿੰਘ ਨੇ ਦੱਸਿਆ ਕਿ ਸ਼ਾਸ਼ਤਰੀ ਨ੍ਰਿਤ ਵਿਚ ਆਰੀਆ ਪੀ.ਜੀ.ਕਾਲਜ ਪਾਣੀਪਤ ਪਹਿਲੇ ਸਥਾਨ ਤੇ ਰਿਹਾ ਹੈ ਜਦੋਂ ਕਿ ਕੋਰਿਓਗ੍ਰਾਫੀ ਵਿਚ ਮੇਜ਼ਬਾਨ ਐਸ.ਡੀ ਕਾਲਜ ਅੰ. ਛਾਉਣੀ, ਸੁਗਮ ਸੰਗੀਤ ਵਿਚ ਗੁਰੂ ਨਾਨਕ ਖ਼ਾਲਸਾ ਕਾਲਜ ਕਰਨਾਲ, ਵਿਅਕਤੀਗਤ ਹਰਿਆਣਵੀ ਨ੍ਰਿਤ (ਮਹਿਲਾ) ਵਿਚ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਅਤੇ ਪੁਰਸ਼ ਮੁਕਾਬਲੇ ਵਿਚ ਆਰੀਆ ਪੀਜੀ ਕਾਲਜ ਪਾਣੀਪਤ, ਹਰਿਆਣਵੀ ਰਸਮ-ਰਿਵਾਜ ਵਿਚ ਆਰ.ਕੇ.ਐਸ.ਡੀ ਕਾਲਜ ਕੈਥਲ, ਸਮੂਹ ਗਾਨ ਜਨਰਲ ਵਿਚ ਐਸ.ਡੀ.ਕਾਲਜ ਅੰ.ਕੈਂਟ, ਸੰਸਕ੍ਰਿਤ ਨਾਟਕ ਵਿਚ ਆਰ.ਕੇ.ਐਸ.ਡੀ ਕਾਲਜ ਕੈਥਲ, ਭਾਰਤੀ ਆਰਕੈਸਟਰਾ, ਸਕਿਟ ਹਰਿਆਣਵੀ, ਮਾਈਮ ਅਤੇ ਪਾਪ ਸਾਂਗ ਹਰਿਆਣਵੀ ਵਿਚ ਆਰੀਆ ਪੀਜੀ ਕਾਲਜ ਪਾਣੀਪਤ, ਲੋਕ ਗੀਤ ਜਨਰਲ ਵਿਚ ਗੁਰੂ ਨਾਨਕ ਖ਼ਾਲਸਾ ਕਾਲਜ ਕਰਨਾਲ ਮੋਹਰੀ ਰਹੇ। ਲੋਕ ਸੰਪਰਕ ਅਧਿਕਾਰੀ ਡਾ. ਨਵੀਨ ਗੁਲਾਟੀ ਨੇ ਦੱਸਿਆ ਕਿ ਭਲਕੇ ਹਰਿਆਣਵੀ ਫਿਲਮਾਂ ਦੇ ਨਾਇਕ ਰਹੇ ਅਨੂਪ ਲਾਠਰ ਮੁੱਖ ਮਹਿਮਾਨ ਹੋਣਗੇ।


Comments Off on ਯੁਵਕ ਮੇਲਾ: ਲੋਕ ਗੀਤ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਮੋਹਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.