ਪੰਜ ਬੇਰੁਜ਼ਗਾਰ ਅਧਿਆਪਕ 79 ਦਿਨਾਂ ਮਗਰੋਂ ਟੈਂਕੀ ਤੋਂ ਉਤਰੇ !    ਨੌਜਵਾਨ ਸੋਚ:ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਪੰਜਾਬੀ ਸਮਾਜ ਵਿਚ ਜਾਤ ਪਾਤ ਦਾ ਘਿਨਾਉਣਾ ਰੂਪ !    ਸੋਸ਼ਲ ਮੀਡੀਆ: ਨੌਜਵਾਨਾਂ ਦੀ ਬੋਲੀ ਤੇ ਪੜ੍ਹਾਈ ਉਤੇ ਮਾੜਾ ਅਸਰ !    ਖੰਡ ਮਿੱਲਾਂ ਕਿਸਾਨਾਂ ਨੂੰ ਆਪਣੇ ਕੋਲੋਂ ਕਰਨ ਅਦਾਇਗੀ: ਰੰਧਾਵਾ !    ਪਰਵਾਸੀ ਮਜ਼ਦੂਰ ਨੂੰ ਨੂੜਣ ਦੀ ਵੀਡੀਓ ਵਾਇਰਲ ਹੋਣ ’ਤੇ ਦੋ ਖ਼ਿਲਾਫ਼ ਕੇਸ !    ‘ਪਵਿੱਤਰ ਗੈਂਗ’ ਨੇ ਲਈ ਪੰਡੋਰੀ ਤੇ ਜੀਜੇਆਣੀ ’ਚ ਦੋ ਨੌਜਵਾਨਾਂ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ !    ਡੋਪ ਟੈਸਟ ਮਾਮਲਾ: ਵਿਧਾਇਕ ਵੱਲੋਂ ਸਿਵਲ ਹਸਪਤਾਲ ਦੀ ਚੈਕਿੰਗ !    ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਪੁੱਤਰ ਦੀ ਹੱਤਿਆ !    ਕਾਂਗਰਸ ਨੇ ਹਿਮਾਚਲ ਵਿੱਚ ਪਾਰਟੀ ਇਕਾਈ ਭੰਗ ਕੀਤੀ !    

ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਖਿਡਾਰੀ: ਡੋਨਾਲਡਸਨ

Posted On November - 11 - 2019

ਨਵੀਂ ਦਿੱਲੀ, 10 ਨਵੰਬਰ
ਦੁਨੀਆਂ ਦੇ ਖਿਡਾਰੀਆਂ ਵਿਚ ਤਣਾਅ ਦੀ ਵਧਦੀ ਸਮੱਸਿਆ ਨਾਲ ਨਜਿੱਠਣ ਲਈ ਉੱਘੇ ਬਾਸਕਟਬਾਲ ਖਿਡਾਰੀ ਜੇਮਜ਼ ਡੋਨਾਲਡਸਨ ਨੇ ਸਲਾਹ ਦਿੱਤੀ ਹੈ ਕਿ ਉਨ੍ਹਾਂ ਨੂੰ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਚਾਹੀਦਾ ਹੈ। ਐੱਨਬੀਏ ਵਿੱਚ 14 ਸੈਸ਼ਨ ਤੋਂ ਇਲਾਵਾ ਯੂਰੋਪ ਦੀਆਂ ਵੱਖ-ਵੱਖ ਲੀਗਾਂ ਵਿੱਚ ਖੇਡਣ ਵਾਲਾ ਡੋਨਾਲਡਸਨ ਵੀ ਇੱਕ ਵਾਰ ਤਣਾਅ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਨੇ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ ਸੀ।
62 ਸਾਲਾ ਡੋਨਾਲਡਸਨ ਹੁਣ ਖਿਡਾਰੀਆਂ ਦੇ ਤਣਾਅ ਦੀ ਸਮੱਸਿਆ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਓਲੰਪਿਕ ਵਿੱਚ ਕਈ ਸੋਨ ਤਗ਼ਮੇ ਜਿੱਤ ਚੁੱਕੇ ਇਯਾਨ ਥੋਰਪ ਅਤੇ ਮਾਈਕਲ ਫੈਲਪਸ ਵਰਗੇ ਚੈਂਪੀਅਨ ਤੈਰਾਕ ਤੋਂ ਇਲਾਵਾ ਐਂਡਰਿਊ ਫਲਿੰਟੌਫ਼ ਅਤੇ ਮਾਰਕਸ ਟਰੈੱਸਕੋਥਿਕ ਵਰਗੇ ਇੰਗਲੈਂਡ ਦੇ ਕ੍ਰਿਕਟਰ ਤਣਾਅ ਦੀ ਸਮੱਸਿਆ ਨਾਲ ਜੂਝ ਚੁੱਕੇ ਹਨ। ਹਾਲ ਹੀ ਵਿੱਚ ਆਸਟਰੇਲੀਆ ਦੇ ਉੱਘੇ ਹਰਫ਼ਨਮੌਲਾ ਖਿਡਾਰੀ ਗਲੇਨ ਮੈਕਸਵੈੱਲ ਨੇ ਮਾਨਸਿਕ ਪ੍ਰੇਸ਼ਾਨੀਆਂ ਕਾਰਨ ਕ੍ਰਿਕਟ ਤੋਂ ਛੁੱਟੀ ਲਈ ਸੀ।
ਮਹਿਲਾਵਾਂ ਦੀ ਇੱਕ ਗ਼ੈਰ-ਸਰਕਾਰੀ ਸੰਸਥਾ (ਐੱਨਜੀਓ) ਦੇ ਪ੍ਰੋਗਰਾਮ ਵਿੱਚ ਪਹੁੰਚੇ ਡੋਨਾਲਡਸਨ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਖੇਡ ਅਜਿਹਾ ਪੇਸ਼ਾ ਹੈ ਜਿੱਥੇ ਤੁਹਾਡੇ ਨਾਲ ਤਣਾਅ ਅਤੇ ਉਮੀਦਾਂ ਜੁੜੀਆਂ ਹੁੰਦੀਆਂ ਹਨ। ਖਿਡਾਰੀਆਂ ’ਤੇ ਹਮੇਸ਼ਾ ਬਿਹਤਰੀਨ ਪ੍ਰਦਰਸ਼ਨ ਕਰਨ ਦਾ ਦਬਾਅ ਹੁੰਦਾ ਹੈ।’’ ਉਸ ਨੇ ਖਿਡਾਰੀਆਂ ਨੂੰ ਸਲਾਹ ਦਿੱਤੀ, ‘‘ਉਭਰਦੇ ਖਿਡਾਰੀਆਂ ਨੂੰ ਮੇਰੀ ਇਹੀ ਸਲਾਹ ਹੋਵੇਗੀ ਕਿ ਜੀਵਨ ਵਿੱਚ ਸੰਤੁਲਨ ਬਣਾ ਕੇ ਰੱਖੋ। ਕਦੇ-ਕਦੇ ਆਪਣੇ ਫੋਨ ਬੰਦ ਕਰਕੇ ਸੋਸ਼ਲ ਮੀਡੀਆ ਤੋਂ ਦੂਰ ਰਹੋ। ਸੱਚੇ ਅਤੇ ਜ਼ਮੀਨੀ ਪੱਧਰ ਨਾਲ ਜੁੜੇ ਲੋਕਾਂ ਨਾਲ ਰਹੋ ਜੋ ਚੰਗੇ ਅਤੇ ਮਾੜੇ ਸਮੇਂ ਤੁਹਾਡਾ ਸਾਥ ਦੇਣ।’’ -ਪੀਟੀਆਈ

 


Comments Off on ਮੋਬਾਈਲ ਅਤੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਖਿਡਾਰੀ: ਡੋਨਾਲਡਸਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.